ਤੁਮਕੁਰੁ: ਕਰਨਾਟਕਾ ਦੇ ਨੈਸ਼ਨਲ ਹਾਈਵੇਅ-75 'ਚ ਇੱਕ ਸੜਕ ਹਾਦਸੇ 'ਚ 13 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੁਨੀਗਲ ਤਾਲੁਕ ਜ਼ਿਲ੍ਹੇ ਦੇ ਬਾਲਦਕੇਰੇ ਪਿੰਡ ਨੇੜੇ ਮਾਰੂਤੀ ਬਰੀਜ਼ਾ ਅਤੇ ਟਵੇਰਾ ਕਾਰ ਵਿਚਾਲੇ ਹੋਈ ਟੱਕਰ ਤੋਂ ਬਾਅਦ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ।
ਕਰਨਾਟਕਾ 'ਚ ਹੋਏ ਦਰਦਨਾਕ ਸੜਕ ਹਾਦਸੇ 'ਚ 13 ਲੋਕਾਂ ਦੀ ਮੌਤ - ਕਰਨਾਟਕਾ 'ਚ ਸੜਕ ਹਾਦਸਾ
ਕਰਨਾਟਕਾ 'ਚ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ 13 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਹਾਲਾਂਕਿ ਇਸ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਕਰਨਾਟਕਾ 'ਚ ਹੋਏ ਦਰਦਨਾਕ ਸੜਕ ਹਾਦਸੇ 'ਚ 13 ਲੋਕਾਂ ਦੀ ਮੌਤ
ਦੱਸਣਯੋਗ ਹੈ ਕਿ ਬਰੀਜ਼ਾ ਕਾਰ ਸਵਾਰ ਲਕਸ਼ਮੀਕਾਂਤ, ਸੰਦੀਪ, ਮਧੂ ਦੀ ਮੌਤ 'ਤੇ ਹੀ ਮੌਤ ਹੋ ਗਈ। ਇਹ ਸਾਰੇ ਬੰਗਲੁਰੂ ਤੋਂ ਧਰਮਸਥਲਾ ਜਾ ਰਹੇ ਸਨ। ਜਦੋਂ ਕਿ ਟਵੇਰਾ ਗੱਡੀ ਸਵਾਰ ਮਜੂਨਾਥ, ਸੁੰਦਰ ਰਾਜ, ਸਰਲਾ,ਰਾਜੇਂਦਰ, ਰਤਲਾਮਾ, ਗੌਰੱਮਾ, ਤ੍ਰਿਸ਼ਨਯਾ, ਤਨੁਜਾ, ਮਲਅਸ਼ੀ, ਚੇਤਨ ਦੀ ਵੀ ਹਾਦਸੇ 'ਚ ਮੌਤ ਹੋ ਗਈ ਹੈ। ਇਹ ਸਾਰੇ ਲੋਕ ਤਾਮਿਲਨਾਡੂ ਦੇ ਰਹਿਣ ਵਾਲੇ ਸਨ।
ਮੌਕੇ 'ਤੇ ਪੁੱਜੀ ਪੁਲਿਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
Last Updated : Mar 6, 2020, 8:37 AM IST