ਓਟਾਵਾ: ਕੈਨੇਡੀਅਨ ਸੂਬਾ ਨੋਵਾ ਸਕੋਟੀਆ 'ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵਲੋਂ ਗੋਲੀਬਾਰੀ ਦੀ ਇਕ ਘਟਨਾ ਦੇ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਹੈ। ਅਧਿਕਾਰੀਆਂ ਨੇ ਪੋਰਟਪਿਕ ਦੇ ਪੇਂਡੂ ਭਾਈਚਾਰੇ 'ਤੇ ਗੋਲੀਆਂ ਚਲਾਉਣ ਵਾਲੇ ਇਕ ਬੰਦੂਕਧਾਰੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਹਮਲੇ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਸੀ।
ਬੰਦੂਕਧਾਰੀ ਦੀ ਪਛਾਣ 51 ਸਾਲਾ ਗੈਬਰੀਅਲ ਵੋਰਟਮੈਨ ਵਜੋਂ ਹੋਈ ਹੈ। ਉਸ ਨੇ ਸ਼ਨੀਵਾਰ ਦੇਰ ਰਾਤ ਪੋਰਟਪਿਕ ਵਿੱਚ ਗੋਲੀਬਾਰੀ ਸ਼ੁਰੂ ਹੋਈ ਸੀ ਜੋ ਕਿ ਨੋਵਾ ਸਕੋਸ਼ੀਆ ਦੀ ਰਾਜਧਾਨੀ ਹੈਲੀਫੈਕਸ ਤੋਂ ਲਗਭਗ 130 ਕਿਲੋਮੀਟਰ ਉੱਤਰ ਵੱਲ ਹੈ।
ਪੁਲਿਸ ਨੇ ਕਈ 911 ਕਾਲਾਂ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਇੱਕ ਨਿਵਾਸ 'ਤੇ ਇੱਕ ਹਥਿਆਰਾਂ ਦੀ ਸ਼ਿਕਾਇਤ ਦਾ ਜਵਾਬ ਦਿੱਤਾ। ਉਹ ਘਰ ਦੇ ਅੰਦਰ ਅਤੇ ਬਾਹਰ "ਕਈਂ ਜ਼ਖਮੀ" ਲੱਭਦੇ ਹੋਏ ਨਿਵਾਸ ਸਥਾਨ ਵੱਲ ਭੱਜੇ।