ਚੰਡੀਗੜ੍ਹ: ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ 'ਚੋਂ ਮੁਕਤ ਕਰਵਾਉਣ ਵਾਲਿਆਂ 'ਚ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਨਾਂਅ ਸਭ ਤੋਂ ਮੁਹਰੇ ਆਉਂਦਾ ਹੈ। ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਵਿੱਚ ਹੋਇਆ।
ਦੇਸ਼ ਦੇ ਭਾਗ ਬਦਲਣ ਲਈ ਜੰਮਿਆ 'ਭਾਗਾਂ ਵਾਲਾ' - ਕਰਤਾਰ ਸਿੰਘ ਸਰਾਭਾ
ਸਾਰਾ ਦੇਸ਼ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 113ਵਾਂ ਜਨਮ ਦਿਹਾੜਾ ਮਨਾ ਰਿਹਾ ਹੈ। ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ 'ਚੋਂ ਮੁਕਤ ਕਰਵਾਉਣ ਵਾਲਿਆਂ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਂਅ ਸਭ ਤੋਂ ਮੁਹਰੇ ਆਉਂਦਾ ਹੈ।
ਉਨ੍ਹਾਂ ਦਾ ਜੱਦੀ ਘਰ ਭਾਰਤੀ ਪੰਜਾਬ ਦੇ ਨਵਾਂਸ਼ਹਿਰ ਜਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ। ਭਗਤ ਸਿੰਘ ਦੇ ਜਨਮ ਵੇਲੇ ਉਨ੍ਹਾਂ ਦੇ ਪਿਤਾ ਅਤੇ ਚਾਚਾ ਅਜੀਤ ਸਿੰਘ ਅਤੇ ਸਵਰਨ ਸਿੰਘ ਦੀ ਜੇਲ੍ਹ ਵਿਚੋਂ ਰਿਹਾਈ ਹੋਈ ਸੀ ਜਿਸ ਕਾਰਨ ਉਸ ਨੂੰ ਭਾਗਾਂ ਵਾਲਾ ਸਮਝਿਆ ਗਿਆ ਤੇ ਦੇਸ਼ ਉੱਤੋਂ ਕੁਰਬਾਨ ਹੋਣ ਵਾਲੇ ਇਸ ਸੂਰਮੇ ਦਾ ਨਾਂਅ ਭਗਤ ਸਿੰਘ ਰੱਖਿਆ ਗਿਆ।
ਭਗਤ ਸਿੰਘ ਨੂੰ ਇਨਕਲਾਬ ਦਾਦਾ ਅਰਜਨ ਸਿੰਘ, ਪਿਤਾ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਵੱਲੋਂ ਗੁੜ੍ਹਤੀ 'ਚ ਮਿਲਿਆ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਸੂਰਮੇ ਨੇ ਉਨ੍ਹਾਂ ਨੂੰ ਦੇਸ਼ ਤੋਂ ਕੁਰਬਾਨ ਹੋਣ ਲਈ ਪ੍ਰੇਰਿਆ। ਭਾਵੇਂ ਭਗਤ ਸਿੰਘ ਨੂੰ ਸ਼ਹੀਦ ਹੋਇਆਂ 88 ਵਰ੍ਹੇ ਬੀਤ ਗਏ ਹਨ. ਪਰ ਅੱਜ ਵੀ ਅੱਖਾਂ ਸਾਹਮਣੇ ਉਨ੍ਹਾਂ ਦੇ ਦੇਸ਼ਭਗਤੀ ਅਤੇ ਜੋਸ਼ ਨਾਲ ਭਰੇ ਗੱਭਰੂ ਵਾਲਾ ਅਕਸ ਆਉਂਦਾ ਹੈ ਜਿਸ ਨੇ ਮੌਤ ਨੂੰ ਹੀ ਆਪਣੀ ਲਾੜੀ ਮੰਨ ਲਿਆ ਸੀ।