ਨਵੀਂ ਦਿੱਲੀ: ਅੱਜ ਕਿਸਾਨਾਂ ਅਤੇ ਸਰਕਾਰ ਵਿਚਾਲੇ 10ਵੇਂ ਗੇੜ ਦੀ ਬੈਠਕ ਹੋਈ। ਇਹ ਬੈਠਕ ਕਰੀਬ 4 ਘੰਟੇ ਚਲੀ। ਇਸ ਬੈਠਕ ਵਿੱਚ ਕੇਂਦਰ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਇੱਕ ਆਫ਼ਰ ਦਿੱਤਾ ਹੈ। ਇਸ ਰਾਹੀਂ ਕਿਸਾਨ ਖੇਤੀ ਕਾਨੂੰਨਾਂ ਨੂੰ ਡੇਢ-ਦੋ ਸਾਲ ਤੱਕ ਰੋਕ ਸਕਦੇ ਹਨ। ਹੋਰ ਇਸ ਮੀਟਿੰਗ ਵਿੱਚ ਕੀ ਹੋਇਆ ਇਸ ਦੀ ਜਾਣਕਾਰੀ ਦੇਣ ਲਈ ਬੀਕੇਯੂ ਦੇ ਆਗੂ ਹਰਮੀਤ ਸਿੰਘ ਨੇ ਈਟੀਵ ਭਾਰਤ ਨਾਲ ਖ਼ਾਸ ਗਲਬਾਤ ਕੀਤੀ।
ਹਰਮੀਤ ਸਿੰਘ ਨੇ ਕਿਹਾ ਕਿ ਅੱਜ ਦੀ ਬੈਠਕ ਵਿੱਚ ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ ਵੱਲੋਂ ਕਿਸਾਨਾਂ ਅਤੇ ਹੋਰ ਆਗੂਆਂ ਨੂੰ ਭੇਜੇ ਗਏ ਨੋਟਿਸ ਉਪਰ ਵੀ ਚਰਚਾ ਹੋਈ। ਇਸ ਉੱਤੇ ਤੋਮਰ ਨੇ ਕਿਹਾ ਕਿ ਜਿਹੜੇ ਐਨਆਈਏ ਨੇ ਨੋਟਿਸ ਜਾਰੀ ਕੀਤੇ ਹਨ ਉਹ ਵਾਪਸ ਲਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਿਮਲੇ ਵਿੱਚ ਜਿਹੜੇ ਕਿਸਾਨ ਪ੍ਰੋਟੈਸਟ ਕਰਨ ਲਈ ਗਏ ਸੀ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਉਹ ਬਹੁਤ ਹੀ ਗ਼ਲਤ ਹੈ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਹਿਮਾਚਲ ਦੇ ਸੀਐਮ ਨਾਲ ਗੱਲਬਾਤ ਕਰਕੇ ਉਨ੍ਹਾਂ ਕਿਸਾਨਾਂ ਨੂੰ ਛੁਡਾਉਣਗੇ।
ਐਮਐਸਪੀ ਦਾ ਕਾਨੂੰਨ