ਨਵੀਂ ਦਿੱਲੀ : ਸੀ.ਬੀ.ਐਸ.ਈ. ਬੋਰਡ ਵੱਲੋਂ ਹੁਣ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ ਮਈ ਵਿੱਚ ਐਲਾਨੇ ਜਾਣਗੇ। ਇਸ ਸਾਲ ਦੇ ਨਤੀਜੇ ਪਿਛਲੇ ਸਾਲ ਤੋਂ ਜਲਦੀ ਆਉਣਗੇ।
ਮਈ ਦੇ ਤੀਜੇ ਹਫ਼ਤੇ 'ਚ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਦੇ ਨਤੀਜੇ - result
ਸੀ.ਬੀ.ਐਸ.ਈ. ਬੋਰਡ ਵੱਲੋਂ ਹੁਣ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ ਮਈ ਵਿੱਚ ਐਲਾਨੇ ਜਾਣਗੇ। ਇਸ ਸਾਲ ਦੇ ਨਤੀਜੇ ਪਿਛਲੇ ਸਾਲ ਤੋਂ ਜਲਦੀ ਆਉਣਗੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਬੀ.ਐਸ.ਈ. ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਦੇ ਨਤੀਜੇ ਮਈ ਦੇ ਤੀਜੇ ਹਫ਼ਤੇ ਵਿੱਚ ਐਲਾਨੇ ਜਾਣਗੇ। ਨਤੀਜੇ ਵੇਖਣ ਦੇ ਲਈ ਵਿਦਿਆਰਥੀਆਂ ਨੂੰ ਰੋਲ ਨੰਬਰ ਦੀ ਲੋੜ ਹੋਵੇਗੀ। ਇਸ ਸਾਲ ਸੀ.ਬੀ.ਐਸ.ਈ. ਬੋਰਡ ਦੀ ਪ੍ਰੀਖੀਆ 15 ਫ਼ਰਵਰੀ ਤੋਂ ਸ਼ੁਰੂ ਹੋ ਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਖ਼ਤਮ ਹੋ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਵਾਰ 10 ਵੀਂ ਅਤੇ 12 ਵੀਂ ਜਮਾਤ ਦੀ ਪ੍ਰੀਖੀਆ ਲਈ 31 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ। ਪਿਛਲੀ ਵਾਰ 10 ਵੀਂ ਵਿੱਚ ਤਕਰੀਬਨ 86.70 ਫੀਸਦੀ ਅਤੇ 12ਵੀਂ ਵਿੱਚ 83.01 ਫੀਸਦੀ ਵਿਦਿਆਰਥੀਆਂ ਨੂੰ ਸਫ਼ਲਤਾ ਮਿਲੀ ਸੀ। ਵਿਦਿਆਰਥੀ ਆਪਣੇ ਨਤੀਜੇ cbse.nic.in ਉੱਤੇ ਵੇਖ ਸਕਦੇ ਹਨ।