ਨਵੀਂ ਦਿੱਲੀ : ਦੇਸ਼ ਤੇ ਵਿਦੇਸ਼ਾਂ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਸ਼ਟਰਪਤੀ ਭਵਨ ਵਿੱਚ "ਨਾਰੀ ਸ਼ਕਤੀ ਪੁਰਸਕਾਰ" ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੰਜਾਬ 103 ਸਾਲਾ ਮਾਨ ਕੌਰ ਨੂੰ " ਨਾਰੀ ਸ਼ਕਤੀ ਪੁਰਸਕਾਰ " ਨਾਲ ਸਨਮਾਨਤ ਕੀਤਾ।
ਦੱਸਣਯੋਗ ਹੈ ਕਿ ਮਾਨ ਕੌਰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੀ ਵਸਨੀਕ ਹਨ। ਮਾਨ ਕੌਰ ਦੀ ਉਮਰ 103 ਸਾਲ ਹੈ। ਉਮਰ ਨੂੰ ਪਿਛੇ ਛੱਡਦੀਆਂ ਮਾਨ ਕੌਰ ਨੇ ਅਥਲੈਟਿਕਸ ਵਿੱਚ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਅਥਲੈਟਿਕਸ ਵਿੱਚ ਪ੍ਰਾਪਤੀਆਂ ਹਾਸਲ ਕਰਨ ਲਈ 103 ਸਾਲਾ ਮਾਨ ਕੌਰ ਨੂੰ ਰਾਸ਼ਟਰਪਤੀ " ਨਾਰੀ ਸ਼ਕਤੀ ਪੁਰਸਕਾਰ " ਨਾਲ ਸਨਮਾਨਤ ਕੀਤਾ ਗਿਆ।
ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮਾਨ ਕੌਰ ਨੂੰ ਟਵੀਟ ਕਰ ਵਧਾਈ ਦਿੱਤੀ। ਚੰਡੀਗੜ੍ਹ ਮਿਰੈਕਲ ਦੇ ਨਾਂਅ ਤੋਂ ਪਛਾਣ ਬਣਾਉਣ ਵਾਸੀ ਮਾਨ ਕੌਰ ਨੇ ਆਪਣਾ ਅਥਲੈਟਿਕ ਕੈਰੀਅਰ 93 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਦੁਨੀਆ ਭਰ ਦੇ ਵੱਖ-ਵੱਖ ਦੌੜਾਂ ਵਿੱਚ 20 ਤੋਂ ਵੱਧ ਤਮਗੇ ਜਿੱਤੇ ਹਨ ਤੇ ਉਹ ਫਿਟ ਇੰਡੀਆ ਮੁਹਿੰਮ ਨਾਲ ਵੀ ਜੁੜੇ ਹਨ।