ਪੰਜਾਬ

punjab

ETV Bharat / bharat

ਮੋਦੀ 2.0 ਦੇ 100 ਦਿਨ: 10 ਵੱਡੇ ਫ਼ੈਸਲੇ ਜਿਨ੍ਹਾਂ ਨੇ ਸਿਰਜਿਆ ਇਤਿਹਾਸ - modi cabinet 2.0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਵਾਲੇ ਹਨ। ਆਓ, ਸਰਕਾਰ ਦੇ ਇਨ੍ਹਾਂ 100 ਦਿਨਾਂ ਦੀਆਂ ਚੁਣੌਤੀਆਂ ਅਤੇ ਪ੍ਰਾਪਤੀਆਂ ਬਾਰੇ ਇੱਕ ਝਾਤ ਮਾਰਦੇ ਹਾਂ ਜਿਨ੍ਹਾਂ ਨੇ ਇੱਕ ਇਤਿਹਾਸ ਸਿਰਜਿਆ ਹੈ।

ਫ਼ੋਟੋ

By

Published : Sep 6, 2019, 8:39 AM IST

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਮਜ਼ਬੂਤ ​​ਬਹੁਮਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੇ 30 ਮਈ 2019 ਨੂੰ ਸਹੁੰ ਚੁੱਕ ਆਪਣਾ ਕਾਰਜਕਾਲ ਦੂਜੀ ਵਾਰ ਸੰਭਾਲਿਆ। ਲਗਾਤਾਰ ਦੂਜੀ ਵਾਰ ਮੋਦੀ ਸਰਕਾਰ ਨੂੰ ਸੱਤਾ ਵਿੱਚ ਆਏ ਹੁਣ 100 ਦਿਨ ਪੂਰੇ ਹੋਣ ਵਾਲੇ ਹਨ।

ਆਪਣੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿੱਚ ਮੋਦੀ ਸਰਕਾਰ ਨੇ ਕਈ ਵੱਡੇ ਫ਼ੈਸਲੇ ਲਏ ਜਿਨ੍ਹਾਂ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ। ਆਓ ਦੇਖਦੇ ਹਾਂ ਮੋਦੀ ਸਰਕਾਰ ਦੇ 100 ਦਿਨਾਂ ਵਿੱਚ ਲਏ ਗਏ 10 ਵੱਡੇ ਫ਼ੈਸਲੇ ਨੂੰ ਜਿਨ੍ਹਾਂ ਨੇ ਇੱਕ ਨਵਾਂ ਇਤਿਹਾਸ ਬਣਾਇਆ।

ਹੋਰ ਪੜ੍ਹੋ : ਮਾਰੂਤੀ ਸੁਜ਼ੂਕੀ ਦੇ ਗੁਰੂਗ੍ਰਾਮ ਤੇ ਮਾਨੇਸਰ ਪਲਾਟਾਂ ਵਿੱਚ ਦੋ ਦਿਨਾਂ ਲਈ ਉਤਪਾਦਨ ਬੰਦ


1. ਆਰਟੀਕਲ 370 ਅਤੇ 35 ਏ ਨੂੰ ਖ਼ਤਮ ਕਰਨਾ :

ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਕੇ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਆਪ ਵਿੱਚ ਇਤਿਹਾਸ ਰਚ ਦਿੱਤਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੋਦੀ ਸਰਕਾਰ ਨੇ ਇੱਕ ਝਟਕੇ ਵਿੱਚ ਜੰਮੂ-ਕਸ਼ਮੀਰ ਵਿੱਚ 70 ਸਾਲ ਦੇ ਵਿਸ਼ੇਸ਼ ਕਾਨੂੰਨ ਨੂੰ ਖ਼ਤਮ ਕਰਦਿਆਂ ਜੰਮੂ ਕਸ਼ਮੀਰ ਨੂੰ ਹਿੱਸਿਆਂ ਵਿੱਚ ਵੰਡ ਕੇ ਕੇਂਦਰ ਸ਼ਾਸਤ ਪ੍ਰਦੇਸ਼ ਐਲਾਨਿਆ। ਮੋਦੀ ਸਰਕਾਰ ਨੇ ਨਾ ਸਿਰਫ਼ ਧਾਰਾ 370 ਨੂੰ ਖ਼ਤਮ ਕੀਤਾ ਬਲਕਿ ਲੱਦਾਖ ਨੂੰ ਇੱਕ ਨਵਾਂ ਕੇਂਦਰ ਸ਼ਾਸਤ ਐਲਾਨਿਆ।

2. ਤਿੰਨ ਤਾਲਕ ਤੋਂ ਆਜ਼ਾਦੀ:

ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਮੁਸਲਿਮ ਔਰਤਾਂ ਨੂੰ ਸਦੀਆਂ ਪੁਰਾਣੇ ਤੀਹਰੇ ਤਾਲਕ ਕਾਨੂੰਨ ਤੋਂ ਆਜ਼ਾਦੀ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਰਾਜ ਸਭਾ ਵਿੱਚ ਇਹ ਕਾਨੂੰਨ ਪਾਸ ਨਹੀਂ ਹੋ ਸਕਿਆ ਸੀ। ਇਸ ਵਾਰ ਮੋਦੀ ਸਰਕਾਰ ਨੇ ਸੰਸਦ ਦੇ ਆਪਣੇ ਪਹਿਲੇ ਸੈਸ਼ਨ ਵਿੱਚ ਇਸ ਕਾਨੂੰਨ ਨੂੰ ਪਾਸ ਕਰਦਿਆਂ ਮੁਸਲਿਮ ਔਰਤਾਂ ਨੂੰ ਇੱਕ ਨਵੀਂ ਆਜ਼ਾਦੀ ਦਿੱਤੀ ਹੈ।

3. ਬੈਂਕਾਂ ਦਾ ਰਲੇਵਾਂ:

ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਆਰਥਿਕ ਸੁਧਾਰਾਂ ਦਾ ਸਭ ਤੋਂ ਵੱਡਾ ਫ਼ੈਸਲਾ ਬੈਂਕਾਂ ਦਾ ਰਲੇਵਾਂ ਹੋਣਾ ਹੈ। ਸਰਕਾਰ ਨੇ ਦੇਸ਼ ਦੇ 10 ਵੱਡੇ ਬੈਂਕਾਂ ਨੂੰ 4 ਬੈਂਕਾਂ ਵਿੱਚ ਮਿਲਾ ਦਿੱਤਾ। ਇਸ ਫ਼ੈਸਲੇ ਤੋਂ ਬਾਅਦ ਹੁਣ ਜਨਤਕ ਖੇਤਰ ਦੇ ਬੈਂਕਾਂ ਦੀ ਗਿਣਤੀ 18 ਤੋਂ ਹੇਠਾਂ ਆ ਗਈ ਹੈ। ਮੋਦੀ ਸਰਕਾਰ ਦੇ ਇਸ ਫ਼ੈਸਲੇ ਨੂੰ ਬੈਂਕਿੰਗ ਖੇਤਰ ਵਿੱਚ ਇੱਕ ਨਵੇਂ ਅਤੇ ਵੱਡੇ ਸੁਧਾਰ ਵਜੋਂ ਵੇਖਿਆ ਜਾ ਸਕਦਾ ਹੈ।

4. 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣਾਉਣ ਦਾ ਟੀਚਾ:

ਆਪਣੇ ਦੂਜੇ ਕਾਰਜਕਾਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਆਰਥਿਕ ਮਹਾਂਸ਼ਕਤੀ ਬਣਾਉਣ ਲਈ ਦੇਸ਼ ਦੇ ਸਾਹਮਣੇ 5 ਟ੍ਰਿਲੀਅਨ ਡਾਲਰ ਦੀ ਆਰਥਿਕ ਯੋਜਨਾ ਵੀ ਰੱਖੀ। 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣਾਉਣ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਰਕਾਰ ਇਸ ਮੁਸ਼ਕਲ ਟੀਚੇ ਨੂੰ ਜ਼ਰੂਰ ਪੂਰਾ ਕਰੇਗੀ।

5. ਸੁਰੱਖਿਅਤ ਯਾਤਰਾ ਲਈ ਨਵਾਂ ਕਾਨੂੰਨ:

ਹਰ ਸਾਲ ਦੇਸ਼ ਵਿੱਚ ਲਗਭਗ 1.5 ਲੱਖ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ​​ਦਿੰਦੇ ਹਨ। ਮੋਦੀ 2.0 ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿੱਚ ਦੇਸ਼ ਵਿੱਚ ਨਵੇਂ ਮੋਟਰ ਵਹੀਕਲ ਐਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਾਨੂੰਨ ਤਹਿਤ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਬਹੁਤ ਸਖ਼ਤ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਦੇਸ਼ ਵਿੱਚ 1 ਸਤੰਬਰ ਤੋਂ ਲਾਗੂ ਕੀਤਾ ਗਿਆ ਇਹ ਨਵਾਂ ਕਾਨੂੰਨ ਮੋਦੀ ਸਰਕਾਰ ਵੱਲੋਂ ਲੋਕਾਂ ਲਈ ਬਿਨ੍ਹਾਂ ਜੋਖ਼ਮ ਦੇ ਯਾਤਰਾ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।

6. ਮਿਸ਼ਨ ਚੰਦਰਯਾਨ 2:

ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿੱਚ ਅੰਤਰੀਕਸ਼ 'ਚ ਦੇਸ਼ ਦਾ ਸਭ ਤੋਂ ਵੱਡਾ ਅਤੇ ਸ਼ਾਨਦਾਰ ਮਿਸ਼ਨ ਪੂਰਾ ਹੋਣ ਦੇ ਨੇੜੇ ਹੈ। 7 ਸਤੰਬਰ ਨੂੰ ਜਦ ਮੋਦੀ ਸਰਕਾਰ ਆਪਣੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਦਾ ਜਸ਼ਨ ਮਨਾਂ ਰਹੀ ਹੋਵੇਗੀ ਤਦ ਭਾਰਤ ਦਾ ਝੰਡਾ ਚੰਦਰਮਾ ਦੀ ਸਤਹ 'ਤੇ ਹੋਵੇਗਾ।

7. ਕਿਸਾਨਾਂ ਨਾਲ ਕੀਤੇ ਵਾਅਦੇ:

ਮੋਦੀ ਸਰਕਾਰ ਦੁਆਰਾ ਚੋਣਾਂ ਸਮੇਂ ਕਿਸਾਨਾਂ ਨੂੰ ਕੀਤੇ ਸਾਰੇ ਵਾਆਦੇ ਲਗਭਗ ਪੂਰੇ ਕਰ ਦਿੱਤੇ ਹਨ ਜਿਵੇਂ ਉਨ੍ਹਾਂ ਨੂੰ ਪੈਨਸ਼ਨ ਦੇਣਾ, ਉਨ੍ਹਾਂ ਦੀ ਆਮਦਨੀ ਅਤੇ ਉਨ੍ਹਾਂ ਦੀ ਫ਼ਸਲਾਂ ਦੇ ਸਹੀ ਮੁੱਲ ਦੇਣ, ਜਿਹੇ ਫ਼ੈਸਲੇ ਤਕਰੀਬਨ ਪੂਰੇ ਹੋ ਗਏ ਹਨ। ਮੋਦੀ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਨੇ ਦੇਸ਼ ਦੇ ਸਾਰੇ ਕਿਸਾਨਾਂ ਨੂੰ ਪੈਨਸ਼ਨ ਮੁਹੱਈਆ ਕਰਵਾਉਣ ਲਈ ਕਿਸਾਨ ਸਨਮਾਨ ਯੋਜਨਾ ਨੂੰ ਮਨਜ਼ੂਰੀ ਦਿੱਤੀ। ਇਸ ਯੋਜਨਾ ਦੀ ਤਰ੍ਹਾਂ ਦੇਸ਼ ਦੇ 15 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 6000 ਹਜ਼ਾਰ ਰੁਪਏ ਦਿੱਤੇ ਜਾਣਗੇ।

8. ਛੋਟੇ ਕਾਰੋਬਾਰਾਂ ਨੂੰ ਪੈਨਸ਼ਨ:

ਮੋਦੀ 2.0 ਸਰਕਾਰ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਕਿਸਾਨਾਂ ਦੀ ਪੈਨਸ਼ਨ ਤੋਂ ਇਲਾਵਾ ਛੋਟੇ ਕਾਰੋਬਾਰਾਂ ਲਈ ਵੀ ਪੈਨਸ਼ਨ ਸਕੀਮ ਦੀ ਮਨਜ਼ੂਰੀ ਦਿੱਤੀ। ਇਸ ਯੋਜਨਾ ਤਹਿਤ ਦੇਸ਼ ਦੇ ਲਗਭਗ 3 ਕਰੋੜ ਪ੍ਰਚੂਨ ਵਪਾਰੀਆਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ 3000 ਰੁਪਏ ਪੈਨਸ਼ਨ ਮਿਲੇਗੀ। ਇਸ ਯੋਜਨਾ ਦਾ ਐਲਾਨ ਮੋਦੀ ਸਰਕਾਰ ਨੇ ਆਪਣੇ ਅੰਤਰਿਮ ਬਜਟ ਵਿੱਚ ਕੀਤਾ ਸੀ।

9. ਪੌਲੀਥੀਨ ਮੁਕਤ ਬਣਾਉਣ ਦਾ ਫੈਸਲਾ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿੱਚ ਲਾਲ ਕਿਲ੍ਹੇ 'ਚ ਦਿੱਤੇ ਗਏ ਆਪਣੇ ਭਾਸ਼ਣ ਵਿੱਚ ਦੇਸ਼ ਨੂੰ ਪੌਲੀਥੀਨ ਮੁਕਤ ਬਣਾਉਣ ਦਾ ਫ਼ੈਸਲਾ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਬੈਗ ਦੀ ਵਰਤੋਂ ਨਾ ਕਰਨ ਅਤੇ ਇਸ ਤੋਂ ਦੂਰ ਰਹਿਣ।

10. ਜਲ ਜੀਵਨ ਮਿਸ਼ਨ ਦੀ ਸ਼ੁਰੂਆਤ:

ਮੋਦੀ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ਵਿੱਚ ਦੇਸ਼ ਦੇ ਸਾਰੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਾਉਣ ਲਈ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ 2024 ਤੱਕ ਦੇਸ਼ ਦੇ ਹਰ ਘਰ 'ਚ ਸਾਫ਼ ਪਾਣੀ ਪਹੁੰਚਾਉਣ ਲਈ ਜਲ ਜੀਵਨ ਮਿਸ਼ਨ 'ਤੇ 3.5 ਲੱਖ ਕਰੋੜ ਤੋਂ ਵੱਧ ਖ਼ਰਚ ਕਰਨ ਦੀ ਯੋਜਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ਵਿੱਚ ਇਸ ਯੋਜਨਾ ਦੀ ਘੋਸ਼ਣਾ ਕੀਤੀ ਸੀ।

ABOUT THE AUTHOR

...view details