ਪੰਜਾਬ

punjab

ETV Bharat / bharat

ਕਰਨਾਟਕ ਤੋਂ ਬਾਅਦ ਗੋਆ 'ਚ ਕਾਂਗਰਸ ਨੂੰ ਝਟਕਾ, 10 ਵਿਧਾਇਕ ਬੀਜੇਪੀ 'ਚ ਸ਼ਾਮਲ - goa congress mla

ਗੋਆ 'ਚ ਕਾਂਗਰਸ ਦੇ 10 ਵਿਧਾਇਕ ਬੀਜੇਪੀ ਚ ਸ਼ਾਮਲ ਹੋ ਗਏ ਹਨ। ਇਥੋਂ ਤੱਕ ਕਿ ਵਿਰੋਧੀ ਧਿਰ ਦੇ ਆਗੂ ਨੇ ਵੀ ਕਾਂਗਰਸ ਨੂੰ ਅਲਵਿਦਾ ਕਹਿ ਬੀਜੇਪੀ ਦਾ ਪੱਲਾ ਫੜ ਲਿਆ ਹੈ।

ਫ਼ੋਟੋ

By

Published : Jul 11, 2019, 3:40 AM IST

ਪਣਜੀ: ਕਰਨਾਟਕ ਤੋਂ ਬਾਅਦ ਗੋਆ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਗੋਆ 'ਚ ਕਾਂਗਰਸ ਦੇ 15 ਵਿਧਾਇਕਾਂ ਚੋਂ 10 ਵਿਧਾਇਕ ਬੀਜੇਪੀ 'ਚ ਸ਼ਾਮਲ ਹੋ ਗਏ ਹਨ। ਪਾਰਟੀ ਬਦਲਣ ਵਾਲਿਆਂ 'ਚ ਵਿਰੋਧੀ ਧਿਰ ਦਾ ਆਗੂ ਵੀ ਸ਼ਾਮਲ ਹੈ।
ਬੀਜੇਪੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਇਨ੍ਹਾਂ ਵਿਧਾਇਕਾਂ ਨੇ ਸਪੀਕਰ ਨੂੰ ਵੱਖਰਾ ਗਰੁੱਪ ਬਣਾਉਣ ਦੀ ਚਿੱਠੀ ਦਿੱਤੀ ਸੀ। ਇਸ ਤੋਂ ਬਾਅਦ 10 ਵਿਧਾਇਕ ਬੀਜੇਪੀ 'ਚ ਸ਼ਾਮਲ ਹੋ ਗਏ।
ਗੋਆ ਵਿਧਾਨ ਸਭਾ ਦੇ ਸਪੀਕਰ ਰਾਜੇਸ਼ ਪਟਨੇਕਰ ਨੇ ਕਿਹਾ, "10 ਕਾਂਗਰਸੀ ਵਿਧਾਇਕਾਂ ਨੇ ਮੈਨੂੰ ਪੱਤਰ ਸੌਂਪਿਆ ਹੈ ਕਿ ਉਹ ਬੀਜੇਪੀ 'ਚ ਸ਼ਾਮਲ ਹੋ ਰਹੇ ਹਨ। ਦੂਜਾ ਪੱਤਰ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੂੰ ਦਿੱਤਾ ਗਿਆ ਹੈ ਕਿ ਬੀਜੇਪੀ ਵਿਧਾਇਕਾਂ ਦੀ ਗਿਣਤੀ ਹੋਰ ਵੱਧ ਗਈ ਹੈ। ਮੈਂ ਸਾਰੀਆਂ ਚਿੱਠੀਆਂ ਸਵੀਕਾਰ ਕਰ ਲਈਆਂ ਹਨ।"

ABOUT THE AUTHOR

...view details