ਕਠੂਆ: ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਪੰਜਾਬ ਦਾ ਪੈਂਡਾ ਪੂਰਾ ਕਰਕੇ ਬੀਤੇ ਦਿਨ ਜੰਮੂ ਕਸ਼ਮੀਰ ਵਿੱਚ ਦਾਖਲ ਹੋ ਗਈ ਸੀ। ਸਵੇਰੇ ਜੰਮੂ-ਕਸ਼ਮੀਰ ਦੇ ਕਠੂਆ ਤੋਂ ਇਹ ਯਾਤਰਾ ਮੁੜ ਸ਼ੁਰੂ ਹੋਈ ਤੇ ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜੈਕੇਟ ਪਾ ਲਈ ਕਿਉਂਕਿ ਮੌਸਮ ਖਰਾਬ ਸੀ ਤੇ ਮੀਂਹ ਪੈ ਰਿਹਾ ਸੀ। ਜੈਕੇਟ ਪਾਉਣ ਤੋਂ ਮਗਰੋਂ ਰਾਹੁਲ ਗਾਂਧੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦਈਏ ਕਿ ਯਾਤਰਾ ਦੇ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੁਣ ਤਕ ਪੂਰੇ ਰਸਤੇ ਰਾਹੁਲ ਗਾਂਧੀ ਸਿਰਫ ਚਿੱਟੇ ਰੰਗ ਦੀ ਟੀ-ਸ਼ਰਟ ਵਿੱਚ ਹੀ ਨਜ਼ਰ ਆਏ ਹਨ।
ਭਾਰਤ ਜੋੜੋ ਯਾਤਰਾ ਦਾ 125 ਵਾਂ ਦਿਨ ਸ਼ੁਰੂ ਹੋ ਗਿਆ ਇਸ ਦੌਰਾਨ ਸ਼ਿਵ ਸੈਨਾ (ਊਧਵ ਠਾਕਰੇ) ਦੇ ਨੇਤਾ ਸੰਜੇ ਰਾਉਤ ਸਥਾਨਕ ਨੇਤਾਵਾਂ ਦੇ ਨਾਲ ਰਾਹੁਲ ਦੇ ਨਾਲ ਮਾਰਚ 'ਚ ਸ਼ਾਮਲ ਹੋਏ ਹਨ। ਇਹ ਯਾਤਰਾ ਵੀਰਵਾਰ ਨੂੰ ਜੰਮੂ-ਕਸ਼ਮੀਰ 'ਚ ਦਾਖਲ ਹੋਈ। 26 ਜਨਵਰੀ ਨੂੰ ਰਾਹੁਲ ਵੱਲੋਂ ਘਾਟੀ ਵਿੱਚ ਤਿਰੰਗਾ ਲਹਿਰਾਉਣ ਦੇ ਨਾਲ ਇਸ ਦੀ ਸਮਾਪਤੀ ਹੋਣ ਦੀ ਸੰਭਾਵਨਾ ਹੈ।
ਰਾਹੁਲ ਦਾ ਲਖਨਪੁਰ ਵਿਖੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਅਤੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਸਵਾਗਤ ਕੀਤਾ, ਜਦੋਂ ਉਹ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਦਾਖਲ ਹੋਏ। ਰਾਹੁਲ ਗਾਂਧੀ ਨੇ ਆਪਣੀ ਆਮਦ 'ਤੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, "ਅੱਜ ਮੈਂ ਘਰ ਆਇਆ ਹਾਂ ਕਿਉਂਕਿ ਮੇਰਾ ਪਰਿਵਾਰ ਜੰਮੂ-ਕਸ਼ਮੀਰ ਦਾ ਹੈ।"
ਇਹ ਵੀ ਪੜ੍ਹੋ :ਪੰਜਾਬ 'ਚ ਭਾਰਤ ਜੋੜੋ ਯਾਤਰਾ ਦਾ ਆਖਰੀ ਦਿਨ: ਪਠਾਨਕੋਟ ਤੋਂ ਕਠੂਆ ਪਹੁੰਚੇ ਰਾਹੁਲ ਗਾਂਧੀ, ਹੁਣ ਕਸ਼ਮੀਰ 'ਚ ਹੋਵੇਗੀ ਯਾਤਰਾ, ਇੱਥੇ ਸਮਾਪਤ
ਰਾਹੁਲ ਨੇ ਕਿਹਾ ਕਿ ਮੈਂ ਇੱਥੋਂ ਦੇ ਲੋਕਾਂ ਦੇ ਦਰਦ ਨੂੰ ਸਮਝਦਾ ਹਾਂ ਅਤੇ ਮੈਂ ਤੁਹਾਡਾ ਦੁੱਖ ਸਾਂਝਾ ਕਰਨ ਆਇਆ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਜੋੜੋ ਯਾਤਰਾ ਦਾ ਉਦੇਸ਼ ਪਿਆਰ ਅਤੇ ਹਮਦਰਦੀ ਫੈਲਾਉਣਾ ਹੈ। ਅਬਦੁੱਲਾ ਨੇ ਸ਼ੰਕਰਾਚਾਰੀਆ ਅਤੇ ਰਾਹੁਲ ਗਾਂਧੀ ਵਿਚਕਾਰ ਸਮਾਨਤਾ ਹੈ ।
ਸੰਸਦ ਮੈਂਬਰ ਨੇ ਕਿਹਾ, "ਕਈ ਸਾਲ ਪਹਿਲਾਂ, ਸ਼ੰਕਰਾਚਾਰੀਆ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ ਯਾਤਰਾ ਕੱਢੀ ਸੀ ਅਤੇ ਅੱਜ ਤੁਸੀਂ ਇਹ ਕਰ ਰਹੇ ਹੋ।" ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ ਰਾਮ ਦਾ ਭਾਰਤ ਜਾਂ ਗਾਂਧੀ ਦਾ ਹਿੰਦੁਸਤਾਨ ਨਹੀਂ ਹੈ ਕਿਉਂਕਿ ਲੋਕ ਧਰਮ ਨੂੰ ਲੈ ਕੇ ਵੰਡੇ ਹੋਏ ਹਨ। ਨੈਸ਼ਨਲ ਕਾਨਫਰੰਸ ਦੇ ਮੁਖੀ ਨੇ ਕਿਹਾ, "ਜੇ ਅਸੀਂ ਇਕੱਠੇ ਹੋਵਾਂਗੇ, ਤਾਂ ਅਸੀਂ ਅਜੋਕੇ ਸਮੇਂ ਦੀ ਨਫ਼ਰਤ ਨੂੰ ਦੂਰ ਕਰਨ ਦੇ ਯੋਗ ਹੋਵਾਂਗੇ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਪੰਜਾਬ ਦਾ ਆਪਣਾ ਪੈਂਡਾ ਪੂਰਾ ਕਰਕੇ ਜੰਮੂ ਕਸ਼ਮੀਰ ਵੱਲ ਰਵਾਨਾ ਹੋਈ ਹੈ। ਕਾਂਗਰਸ ਦੀ ਇਹ ਰੈਲੀ ਪੰਜਾਬ ਵਿੱਚ ਯਾਤਰਾ ਕਰੀਬ ਅੱਠ ਦਿਨ ਰਹੀ। ਯਾਤਰਾ ਉੱਤੇ ਸਿਆਸਤ ਵੀ ਖ਼ੂਬ ਹੋਈ, ਪਰ ਇਸ ਸਭ ਦੇ ਬਾਵਜੂਦ ਪੰਜਾਬ ਕਾਂਗਰਸ ਨੂੰ ਇਸ ਦਾ ਕੀ ਫ਼ਾਇਦਾ ਹੋਇਆ ਇਹ ਦੇਖਣਾ ਦਿਲਚਸਪ ਹੈ। ਪੰਜਾਬ ਕਾਂਗਰਸ ਦੇ ਆਗੂ ਆਪਸੀ ਮਤਭੇਦ ਭੁਲਾ ਕੇ ਰਾਹੁਲ ਗਾਂਧੀ ਦੀ ਯਾਤਰਾ ਵਿੱਚ ਸ਼ਾਮਲ ਹੋਏ।ਯਾਤਰਾ ਦੇ ਅੰਤਿਮ ਦਿਨ ਕਾਂਗਰਸ ਪਾਰਟੀ ਵੱਲੋਂ ਪਠਾਨਕੋਟ ਦੇ ਸਰਨਾ ਪਿੰਡ ਵਿੱਚ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਿਆ।