ਜਾਣੋ, ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦਾ ਕਿਵੇਂ ਰਹੇਗਾ ਰੂਟ
ਅੰਮ੍ਰਿਤਸਰ:ਕਾਂਗਰਸ ਦੀ ਭਾਰਤ ਜੋੜੋ ਯਾਤਰਾ ਅੱਜ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪੰਜਾਬ 'ਚ ਦਾਖਲ (Bharat Jodo Yatra in Punjab) ਹੋ ਚੁੱਕੀ ਹੈ। ਰਾਹੁਲ ਸ੍ਰੀ ਹਰਿਮੰਦਿਰ ਸਾਹਿਬ ਮੱਥਾ ਟੇਕ ਰਹੇ ਹਨ। ਪੰਜਾਬ ਅੰਦਰ ਦਾਖਲ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਸੱਚਖੰਡ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਹਰਿਆਣਾ ਵਿੱਚ ਦੂਜੇ ਪੜਾਅ (Bharat Jodo Yatra in Haryana) ਦੀ ਇਹ ਯਾਤਰਾ 6 ਜਨਵਰੀ ਨੂੰ ਪਾਣੀਪਤ ਤੋਂ ਸ਼ੁਰੂ ਹੋਈ ਸੀ।
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ
ਆਪ ਸਰਕਾਰ ਤੋਂ ਕੁੱਝ ਨਹੀਂ ਹੋਇਆ:ਕਾਂਗਰਸੀ ਆਗੂ ਹਰਪ੍ਰਤਾਪ ਅਜਨਾਲਾ ਨੇ ਪੰਜਾਬ ਸਰਕਾਰ ਨੂੰ ਘੇਰਦਿਆ ਕਿਹਾ ਕਿ ਆਪ ਵੱਲੋਂ ਬਦਲਾਅ ਦੀ ਦਾਅਵੇ ਕੀਤੇ ਗਏ, ਪਰ ਕੁੱਝ ਨਹੀਂ ਹੋਇਆ। ਨਵਜੋਤ ਸਿੱਧੂ ਬਾਰੇ ਬੋਲਦਿਆ ਉਨ੍ਹਾਂ ਕਿਹਾ ਕਿ ਉਹ ਚੰਗੇ ਬੁਲਾਰੇ ਹਨ। ਪਿਛਲੀ ਵਾਰ ਕੁੱਝ ਕਮੀ ਸਾਡੇ ਵੱਲੋਂ ਰਹਿ ਗਈ ਸੀ, ਪਰ ਹੁਣ ਗ਼ਲਤੀਆਂ ਤੋਂ ਅਸੀਂ ਸਿੱਖਿਆ ਹੈ ਕਿ ਅਸੀ ਰੱਲ ਮਿਲ ਕੇ ਇੱਕਠੇ ਚੱਲਣਾ ਹੈ।
ਕਾਂਗਰਸੀ ਆਗੂ ਹਰਪ੍ਰਤਾਪ ਅਜਨਾਲਾ
ਰਾਹੁਲ ਗਾਂਧੀ ਅੱਜ ਪਹੁੰਚਣਗੇ ਅੰਮ੍ਰਿਤਸਰ:ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਵਿੱਚ ਦਾਖਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ। ਮੱਥਾਂ ਟੇਕਣ ਤੋਂ ਬਾਅਦ ਉਹ ਜਲਿਆਂਵਾਲਾ ਬਾਗ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਉਸ ਤੋਂ ਬਾਅਦ ਰਾਹੁਲ (Rahul Gandhi In Amritsar) ਗਾਂਧੀ ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਮੰਦਿਰ ਵਿੱਚ ਵੀ ਨਤਮਸਤਕ ਹੋਣਗੇ।
ਵਿਰੋਧੀਆਂ ਦੇ ਨਿਸ਼ਾਨੇ ਉੱਤੇ ਭਾਰਤ ਜੋੜੋ ਯਾਤਰਾ ਤੇ ਕਾਂਗਰਸੀ ਨੇਤਾ
ਵਿਰੋਧੀਆਂ ਦੇ ਨਿਸ਼ਾਨੇ ਉੱਤੇ ਭਾਰਤ ਜੋੜੋ ਯਾਤਰਾ ਤੇ ਕਾਂਗਰਸੀ ਨੇਤਾ : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਕੱਢਣ ਵਾਲਾ ਇਹ ਉਹੀ ਗਾਂਧੀ ਪਰਿਵਾਰ ਹੈ, ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਇਆ, ਦਿੱਲੀ ਵਿੱਚ ਸਿੱਖਾਂ ਨੂੰ ਦੌੜਾਂ-ਦੌੜਾ ਕੇ (Asrshdeep Kaler on Bharat Jodo Yatra) ਮਾਰਿਆ ਤੇ ਐਸਵਾਈਐਲ ਬਣਾਈ। ਉਨ੍ਹਾਂ ਨੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੂੰ ਸਵਾਲ ਕੀਤਾ ਕਿ ਅਜਿਹ ਖੂਨ ਨਾਲ ਰੰਗੇ ਪੈਰ ਕਿਵੇਂ ਪੰਜਾਬ ਦੀ ਧਰਤੀ ਉੱਤੇ ਪੈਰ ਪਾ ਸਕਦੀ ਹੈ। ਪੰਜਾਬ ਦੇ ਲੋਕ ਕਦੇ ਵੀ ਕਾਂਗਰਸ ਨੂੰ ਮੁਆਫ ਨਹੀਂ ਕਰ ਸਕਣਗੇ।
ਕਾਂਗਰਸੀ ਆਗੂ ਨੇ ਭਾਰਤ ਜੋੜੋ ਯਾਤਰਾ ਦੀ ਦਿੱਤੀ ਜਾਣਕਾਰੀ: ਰਾਹੁਲ ਗਾਂਧੀ ਦੇ ਵਲੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਮੰਗਲਵਾਰ ਨੂੰ ਸ਼ਾਮ ਕਰੀਬ 7 ਵਜੇ ਫਤਿਹਗੜ੍ਹ ਸਾਹਿਬ ਪਹੁੰਚੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੋਏ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ. ਨੇ ਦੱਸਿਆ ਕਿ ਭਾਰਤ (Bharat Jodo Yatra Route fatehgarh sahib) ਜੋੜੋ ਯਾਤਰਾ 10 ਜਨਵਰੀ ਦਿਨ ਮੰਗਲਵਾਰ ਸ਼ਾਮ ਨੂੰ ਸਰਹਿੰਦ ਵਿਖੇ ਪਹੁੰਚੇਗੀ ਤੇ ਰਾਹੁਲ ਗਾਂਧੀ ਸਮੇਤ ਇਸ ਯਾਤਰਾ ਵਿੱਚ ਭਾਗ ਲੈ ਰਹੇ ਯਾਤਰੀ ਰਾਤ ਨੂੰ ਸਰਹਿੰਦ ਵਿਖੇ ਰੁਕਣਗੇ। ਇਸ ਤੋਂ ਬਾਅਦ ਬੁੱਧਵਾਰ ਸਵੇਰੇ ਅੰਮ੍ਰਿਤ ਵੇਲੇ ਰਾਹੁਲ ਗਾਂਧੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਮੰਡੀ ਗੋਬਿੰਦਗੜ ਲਈ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਤਹਿਤ ਰਾਹੁਲ ਗਾਂਧੀ ਵਲੋਂ ਦੇਸ਼ ਦੇ ਲੋਕਾਂ ਨੂੰ ਇਕ ਵਧੀਆ ਸ਼ੰਦੇਸ਼ ਦਿੱਤਾ ਜਾ ਰਿਹਾ ਹੈ।
ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ.
ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੇ ਸਵਾਗਤ ਦੀਆਂ ਤਿਆਰੀਆਂ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦੱਸਿਆ ਕਿ 10 ਤਾਰੀਕ ਸ਼ਾਮ ਨੂੰ 7 ਵਜੇ ਯਾਤਰਾ (Bharat Jodo Yatra will reach Fatehgarh Sahib) ਫਤਿਹਗੜ੍ਹ ਸਾਹਿਬ ਪਹੁੰਚੇਗੀ। 11 ਤਰੀਕ ਨੂੰ ਪੰਜਾਬ ਵਿਚ ਇਸ ਯਾਤਰਾ ਦੀ ਸ਼ੁਰੂਆਤ ਹੋਵੇਗੀ ਅਤੇ 13 ਤਰੀਕ ਲੋਹੜੀ ਵਾਲੇ ਦਿਨ ਬ੍ਰੇਕ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਯਾਤਰਾ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ ਇਸ ਲਈ ਪਾਰਟੀ ਵੱਲੋਂ 19 ਕਮੇਟੀਆਂ ਬਣਾਈਆਂ ਗਈਆਂ ਹਨ। ਸਾਰੇ ਸੀਨੀਅਰ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਇਹ ਯਾਤਰਾ 7 ਦਿਨ ਪੰਜਾਬ ਵਿਚ ਰਹੇਗੀ ਅਤੇ ਫਿਰ ਪਠਾਨਕੋਟ ਰਾਹੀਂ ਜੰਮੂ ਕਸ਼ਮੀਰ ਵਿਚ ਪ੍ਰਵੇਸ਼ ਕਰੇਗੀ।ਕਾਂਗਰਸ ਪਾਰਟੀ ਵੱਲੋਂ ਸਾਰਿਆਂ ਨੂੰ ਯਾਤਰਾ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।
ਭਾਰਤ ਜੋੜੋ ਯਾਤਰਾ ਦੀ ਪੰਜਾਬ ਵਿੱਚ ਐਂਟਰੀ, ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਰਾਹੁਲ ਗਾਂਧੀ
ਹੁਣ ਤੱਕ 52 ਜਿਲ੍ਹਿਆਂ ਵਿੱਚ ਗਈ ਯਾਤਰਾ:ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (raja warring on congress bharat jodo yatra) ਨੇ ਕਿਹਾ ਹੈ ਕਿ ਭਾਰਤ ਜੋੜੋ ਯਾਤਰਾ 7 ਸਤੰਬਰ 2022 ਨੂੰ ਸ਼ੁਰੂ ਹੋਈ ਸੀ, ਜਿਸਨੇ ਹੁਣ ਤੱਕ 3570 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕੀਤਾ ਹੈ। ਭਾਰਤ ਜੋੜੋ (On January 10, Punjab will come to join the Bharat Joko Yatra) ਯਾਤਰਾ ਨੇ ਹੁਣ ਤੱਕ 52 ਜਿਲ੍ਹਿਆਂ ਦਾ ਦੌਰਾ ਕੀਤਾ। ਇਸ ਯਾਤਰਾ ਨੂੰ ਲੱਗਭੱਗ 113 ਦਿਨ ਹੋ ਗਏ ਹਨ ਅਤੇ 150 ਦਿਨਾਂ ਦਾ ਕੁੱਲ ਸਫ਼ਰ ਹੈ। ਪੰਜਾਬ ਅਤੇ ਜੰਮੂ ਕਸ਼ਮੀਰ ਦੋ ਰਾਜਾਂ ਵਿਚ ਭਾਰਤ ਜੋੜੋ ਯਾਤਰਾ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ:26 ਜਨਵਰੀ ਹੋਣ ਵਾਲੀ ਕਿਸਾਨ ਮਹਾਂ ਰੈਲੀ ਦੀਆਂ ਤਿਆਰੀਆਂ ਸਬੰਧੀ ਕੀਤੀ ਬੈਠਕ