ਪੰਜਾਬ

punjab

ETV Bharat / bharat

ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਇੱਕ ਵੱਡੀ ਸਫਲਤਾ, ਨਵੀਨਤਾ ਨੂੰ ਮਿਲੇਗੀ ਗਤੀ: ਭਾਰਤ ਬਾਇਓਟੈਕ - Bharat Biotech

ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਵਿਕਸਤ ਕੀਤੇ ਗਏ ਕੋਰੋਨਾ ਟੀਕੇ- ਕੋਵੈਕਸੀਨ ਅਤੇ ਕੋਵਿਸ਼ਿਲਡ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਕੋਵੈਕਸੀਨ ਨੂੰ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਅਤੇ ਆਈਸੀਐਮਆਰ ਵੱਲੋਂ ਸਾਂਝੇ ਤੌਰ 'ਤੇ ਵਿਕਸਤ ਕੀਤੀ ਗਈ ਹੈ। ਇਸ ਤੋਂ ਬਾਅਦ, ਭਾਰਤ ਬਾਇਓਟੈਕ ਦੇ ਐਮਡੀ ਕ੍ਰਿਸ਼ਨਾ ਏਲਾ ਨੇ ਕਿਹਾ ਹੈ ਕਿ ਡੀਸੀਜੀਆਈ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਭਾਰਤ ਵਿੱਚ ਨਵੇਂ ਵਾਤਾਵਰਣ ਤੰਤਰ ਦੀ ਇੱਕ ਨਵੀਂ ਸ਼ੁਰੂਆਤ ਹੋਵੇਗੀ।

bharat-biotech-md-krishna-ella-on-approval-of-covaxin-for-emergency-use
ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਇੱਕ ਵੱਡੀ ਸਫਲਤਾ, ਨਵੀਨਤਾ ਨੂੰ ਮਿਲੇਗੀ ਗਤੀ : ਭਾਰਤ ਬਾਇਓਟੈਕ

By

Published : Jan 5, 2021, 9:26 AM IST

ਹੈਦਰਾਬਾਦ: ਭਾਰਤ ਬਾਇਓਟੈਕ ਦੇ ਮੈਨੇਜਿੰਗ ਡਾਇਰੈਕਟਰ ਕ੍ਰਿਸ਼ਨਾ ਏਲਾ ਨੇ ਕਿਹਾ ਹੈ ਕਿ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲਣ ਤੋਂ ਬਾਅਦ ਭਾਰਤ ਨੂੰ ਗਤੀ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਵਾਨਗੀ ਭਾਰਤ ਵਿੱਚ ਨਵੇਂ ਉਤਪਾਦਾਂ ਦੇ ਵਿਕਾਸ ਵੱਲ ਵੱਡੀ ਸਫ਼ਲਤਾ ਹੈ, ਅਸੀਂ ਜਲਦ ਤੋਂ ਜਲਦ ਇਹ ਟੀਕਾ ਬਜ਼ਾਰ 'ਚ ਲਿਆਵਾਂਗੇ। ਇਸ ਸਬੰਧ ਵਿੱਚ ਹੋਈ ਤਰੱਕੀ ਬਾਰੇ ਉਨ੍ਹਾਂ ਕਿਹਾ ਕਿ ਕਈ ਬੈਚ ਪਹਿਲਾਂ ਹੀ ਕਸੌਲੀ ਵਿਖੇ ਸਰਕਾਰ ਦੀ ਟੈਸਟਿੰਗ ਲੈਬਾਰਟਰੀ ਵਿੱਚ ਭੇਜੇ ਜਾ ਚੁੱਕੇ ਹਨ।

ਕ੍ਰਿਸ਼ਨ ਏਲਾ ਨੇ ਕਿਹਾ ਕਿ ਇਹ ਦੇਸ਼ ਲਈ ਮਾਣ ਵਾਲਾ ਪਲ ਹੈ ਅਤੇ ਭਾਰਤ ਦੀ ਵਿਗਿਆਨਕ ਸੰਭਾਵਨਾ ਦਾ ਇਹ ਇੱਕ ਵੱਡਾ ਮੀਲ ਪੱਥਰ ਹੈ।

ਕੋਵੈਕਸੀਨ ਦੇ ਟ੍ਰਾਇਲ ਸਬੰਧੀ ਭਾਰਤ ਬਾਇਓਟੈਕ ਦੇ ਐਮਡੀ ਨੇ ਕਿਹਾ ਕਿ ਇਹ ਟੀਕਾ ਅਜਿਹੀਆਂ ਡਾਕਟਰੀ ਜ਼ਰੂਰਤਾਂ ਨੂੰ ਪੂਰਾ ਕਰੇਗਾ ਜੋ ਇਸ ਮਹਾਂਮਾਰੀ ਦੇ ਦੌਰਾਨ ਸਾਹਮਣੇ ਨਹੀਂ ਆਇਆ ਹਨ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਅਜਿਹੀ ਅਬਾਦੀ ਤੱਕ ਪਹੁੰਚਣਾ ਹੈ, ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ।

ਉਨ੍ਹਾਂ ਕਿਹਾ ਕਿ ਸਰੀਰ ਵਿੱਚ ਪਹਿਲਾਂ ਤੋਂ ਮੌਜੂਦ ਕਈ ਸਾਰੇ ਵਾਇਰਲ ਪ੍ਰੋਟੀਨ ਦੇ ਸੰਦਰਭ ਵਿੱਚ, ਕੋਵੈਕਸੀਨ ਦਾ ਡਾਟਾ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਟੀਨ ਕੋਵੈਕਸੀਨ ਤੋਂ ਮਜ਼ਬੂਤ ਪ੍ਰਤੀਰੋਧਕ ਪ੍ਰਤੀਕ੍ਰਿਆ ਹਾਸਲ ਕਰਦੇ ਹਨ।

ਭਾਰਤ ਬਾਇਓਟੈਕ ਦੇ ਐਮਡੀ ਕ੍ਰਿਸ਼ਨ ਏਲਾ ਨੇ ਕਿਹਾ ਕਿ ਹੁਣ ਟੀਕੇ 'ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, 'ਮੈਂ ਸਪੱਸ਼ਟ ਤੌਰ 'ਤੇ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਨਹੀਂ ਜੁੜਿਆ ਹੈ।'

ਉਨ੍ਹਾਂ ਕਿਹਾ, ‘ਅਸੀਂ ਮਹਿਜ਼ ਭਾਰਤ 'ਚ ਕਲੀਨਿਕਲ ਟ੍ਰਾਇਲ ਨਹੀਂ ਕਰ ਰਹੇ ਹਾਂ। ਅਸੀਂ ਯੂਕੇ ਸਮੇਤ 12 ਤੋਂ ਵੱਧ ਦੇਸ਼ਾਂ ਵਿੱਚ ਕਲੀਨਿਕਲ ਟ੍ਰਾਇਲ ਕੀਤੇ ਹਨ। ਅਸੀਂ ਪਾਕਿਸਤਾਨ, ਨੇਪਾਲ, ਬਾਂਗਲਾਦੇਸ਼ ਅਤੇ ਹੋਰਨਾਂ ਦੇਸ਼ਾਂ 'ਚ ਕਲੀਨਿਕਲ ਟ੍ਰਾਇਲ ਕਰ ਰਹੇ ਹਾਂ। ਅਸੀਂ ਸਿਰਫ਼ ਇੱਕ ਭਾਰਤੀ ਕੰਪਨੀ ਨਹੀਂ ਹਾਂ, ਅਸੀਂ ਸੱਚਮੁੱਚ ਇੱਕ ਵਿਸ਼ਵਵਿਆਪੀ ਕੰਪਨੀ ਹਾਂ।

ਭਾਰਤ ਬਾਇਓਟੈਕ ਇੱਕ ਤਜ਼ਰਬੇਕਾਰ ਕੰਪਨੀ

ਭਾਰਤ ਬਾਇਓਟੈਕ ਦੇ ਪਿਛੋਕੜ ਦੇ ਬਾਰੇ ਦੱਸਦੇ ਹੋੇ ਐਮਡੀ ਕ੍ਰਿਸ਼ਨ ਏਲਾ ਨੇ ਕਿਹਾ ਕਿ ਸਾਡੀ ਕੰਪਨੀ ਟੀਕਾ ਬਣਾਉਣ ਦੇ ਖੇਤਰ ਵਿੱਚ ਤਜ਼ਰਬੇਕਾਰ ਹੈ। ਉਨ੍ਹਾਂ ਕਿਹਾ ਕਿ ਟੀਕਿਆਂ ਦਾ ਸਾਡੇ ਕੋਲ ਜ਼ਿਆਦਾ ਤਜਰਬਾ ਹੈ। ਅਸੀਂ 123 ਦੇਸ਼ਾਂ ਵਿੱਚ ਕੰਮ ਕਰ ਰਹੇ ਹਾਂ।

ਭਾਰਤ ਬਾਇਓਟੈਕ ਦੇ ਐਮਡੀ ਨੇ ਕਿਹਾ, 'ਅਸੀਂ ਇਕੋ ਇੱਕ ਅਜਿਹੀ ਕੰਪਨੀ ਹਾਂ ਜਿਸ ਦੀ ਸਮੀਖਿਆ ਕੀਤੀ ਗਈ।' ਉਨ੍ਹਾਂ ਕਿਹਾ ਕਿ ਕਈ ਸਾਰੇ ਲੋਕ ਅੰਕੜੇ ਪਾਰਦਰਸ਼ੀ ਹੋਣ ਬਾਰੇ ਸਵਾਲ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਇੰਟਰਨੈੱਟ 'ਤੇ ਪੜ੍ਹਨ ਅਤੇ ਵੇਖਣ ਦਾ ਸਬਰ ਹੋਣਾ ਚਾਹੀਦਾ ਹੈ ਕਿ ਅਸੀਂ ਕਿੰਨੇ ਲੇਖ ਪ੍ਰਕਾਸ਼ਤ ਕੀਤੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਅੰਤਰਰਾਸ਼ਟਰੀ ਮੈਗਜ਼ੀਨ ਵਿੱਚ 70 ਤੋਂ ਵੱਧ ਲੇਖ ਪ੍ਰਕਾਸ਼ਤ ਕੀਤੇ ਗਏ ਹਨ।

ABOUT THE AUTHOR

...view details