ਨਵੀਂ ਦਿੱਲੀ / ਗਾਜ਼ੀਆਬਾਦ: ਸਾਂਝਾ ਕਿਸਾਨ ਮੋਰਚਾ ਗਾਜ਼ੀਪੁਰ, ਬਾਰਡਰ ਦੇ ਆਗੂ ਜਗਤਾਰ ਸਿੰਘ ਬਾਜਵਾ (Jagtar Singh Bajwa) ਨੇ ਕਿਹਾ ਕਿ ਸੰਯੁਕਤ ਮੋਰਚਾ ਦੇ ਵੱਲੋਂ 27 ਤਰੀਕ ਨੂੰ ਭਾਰਤ ਬੰਦ (BHARAT BANDH) ਦੇ ਦਿੱਤੇ ਗਏ ਸੱਦੇ ਨੂੰ ਸਫਲ ਬਣਾਉਣ ਦੇ ਲਈ ਤਿਆਰੀਆਂ ਚੱਲ ਰਹੀਆਂ ਹਨ। ਦੇਸ਼ ਭਰ ਦੀਆਂ ਵੱਖ -ਵੱਖ ਸੰਸਥਾਵਾਂ ਨੂੰ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ 'ਤੇ ਵੀ ਗੱਲਬਾਤ ਕਰਕੇ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਭਾਰਤ ਬੰਦ ਸ਼ਾਂਤੀਪੂਰਵਕ ਹੋਵੇਗਾ। ਉਨ੍ਹਾਂ ਕਿਹਾ ਕਿ ਹਿੰਸਾ ਜਾਂ ਗੜਬੜੀ ਭਾਰਤ ਬੰਦ ਦਾ ਹਿੱਸਾ ਨਹੀਂ ਹੋਵੇਗੀ।
ਸੰਯੁਕਤ ਕਿਸਾਨ ਮੋਰਚਾ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਐਸਕੇਐਮ ਦੇ ਅਨੁਸਾਰ, ਭਾਰਤ ਬੰਦ ਦੌਰਾਨ ਦੇਸ਼ ਵਿੱਚ ਹਰ ਜਨਤਕ ਗਤੀਵਿਧੀ ਬੰਦ ਰਹੇਗੀ, ਜਿਸ ਵਿੱਚ ਹੇਠ ਲਿਖੀਆਂ ਚੀਜ਼ਾਂ ਸ਼ਾਮਿਲ ਹਨ
- ਸਾਰੇ ਕੇਂਦਰੀ ਅਤੇ ਰਾਜ ਸਰਕਾਰ ਦੇ ਦਫਤਰ ਅਤੇ ਸੰਸਥਾਵਾਂ, ਬਾਜ਼ਾਰ, ਦੁਕਾਨਾਂ ਅਤੇ ਉਦਯੋਗ
- ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਸਾਰੀਆਂ ਵਿੱਦਿਅਕ ਸੰਸਥਾਵਾਂ
- ਸਾਰੇ ਜਨਤਕ ਆਵਾਜਾਈ ਅਤੇ ਪ੍ਰਾਈਵੇਟ ਵਾਹਨ
- ਹਰ ਤਰ੍ਹਾਂ ਦਾ ਸਰਕਾਰੀ ਜਾਂ ਗੈਰ-ਸਰਕਾਰੀ ਜਨਤਕ ਪ੍ਰੋਗਰਾਮ
ਬੰਦ ਦੌਰਾਨ ਦਿੱਤੀ ਗਈ ਰਾਹਤ
- ਹਸਪਤਾਲ, ਮੈਡੀਕਲ ਸਟੋਰ, ਐਂਬੂਲੈਂਸ ਅਤੇ ਕੋਈ ਵੀ ਮੈਡੀਕਲ ਸੇਵਾ
- ਕਿਸੇ ਵੀ ਕਿਸਮ ਦੀ ਜਨਤਕ (ਫਾਇਰ ਬ੍ਰਿਗੇਡ, ਆਫਤ ਰਾਹਤ ਆਦਿ) ਜਾਂ ਨਿੱਜੀ ਐਮਰਜੈਂਸੀ (ਮੌਤ, ਬਿਮਾਰੀ, ਵਿਆਹ ਆਦਿ)
- ਸਥਾਨਕ ਸੰਸਥਾਵਾਂ ਦੁਆਰਾ ਦਿੱਤੀ ਗਈ ਹੋਰ ਕੋਈ ਹੋਰ ਛੂਟ
SKM ਦੇ ਵਰਕਰਾਂ ਲਈ ਨਿਰਦੇਸ਼
1.ਬੰਦ ਤੋਂ ਪਹਿਲਾਂ ਮੀਡੀਆ ਰਾਹੀਂ ਪੂਰੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਸ ਦਿਨ ਜਨਤਾ ਨੂੰ ਤਕਲੀਫ਼ ਨਾ ਹੋਵੇ। ਟਰੇਡ ਯੂਨੀਅਨਾਂ ਅਤੇ ਵਪਾਰੀ ਸੰਗਠਨਾਂ ਆਦਿ ਨੂੰ ਸਮੇਂ ਸਿਰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।