ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਿਸਾਨਾ ਵਿਚਾਲੇ ਮੀਟਿੰਗ ਜਾਰੀ ਹੈ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ 13 ਨੁਮਾਇੰਦੇ ਬੈਠਕ 'ਚ ਮੌਜੂਦ ਹਨ।
ਅਮਿਤ ਸ਼ਾਹ ਦੀ ਕਿਸਾਨਾਂ ਨਾਲ ਬੈਠਕ, ਬੁੱਧਵਾਰ ਨੂੰ ਕੈਬਨਿਟ ਮੀਟਿੰਗ
21:20 December 08
ਅਮਿਤ ਸ਼ਾਹ ਅਤੇ ਕਿਸਾਨਾ ਵਿਚਾਲੇ ਮੀਟਿੰਗ ਜਾਰੀ
21:19 December 08
ਅਮਿਤ ਸ਼ਾਹ ਨਾਲ ਬੈਠਕ ਲਈ ਪਹੁੰਚੇ ਰੁਲਦੂ ਸਿੰਘ ਮਾਨਸਾ ਅਤੇ ਬੁੱਧ ਸਿੰਘ
ਰੁਲਦੂ ਸਿੰਘ ਮਾਨਸਾ ਅਤੇ ਬੁੱਧ ਸਿੰਘ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਪਹੁੰਚੇ। ਪਹਲਿਾਂ ਉਨ੍ਹਾਂ ਨੇ ਮੀਟਿੰਗ ਦਾ ਬਾਈਕਾਟ ਕੀਤਾ ਸੀ।
20:37 December 08
ਅਮਿਤ ਸ਼ਾਹ ਦੀ ਕਿਸਾਨਾਂ ਨਾਲ ਬੈਠਕ ਹੋਈ ਸ਼ੁਰੂ
ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਿਸਾਨ ਨੇਤਾਵਾਂ ਵਿਚਾਲੇ ਬੈਠਕ ਸ਼ੁਰੂ ਹੋ ਗਈ ਹੈ। ਕਿਸਾਨ ਨੇਤਾਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਸਾ ਦੇ ਆਈ.ਸੀ.ਏ.ਆਰ. ਇੰਟਰਨੈਸ਼ਨਲ ਗੈਸਟ ਹਾਊਸ ਲਿਜਾਇਆ ਗਿਆ ਅਤੇ ਉਥੇ ਹੀ ਮੀਟਿੰਗ ਚੱਲ ਰਹੀ ਹੈ।
20:10 December 08
ਮੀਟਿੰਗ ਦੀ ਜਗ੍ਹਾ ਬਾਰੇ ਸਾਡੇ ਲੋਕਾਂ ਨਾਲ ਚਰਚਾ ਜਾਰੀ: ਰਾਕੇਸ਼ ਟਿਕਾਇਟ
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕਾਇਟ ਨੇ ਕਿਹਾ ਕਿ ਅਸੀਂ ਆਪਣੇ ਲੋਕਾਂ ਨਾਲ ਗੱਲ ਕਰ ਰਹੇ ਹਾਂ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਮੀਟਿੰਗ ਕਿੱਥੇ ਹੋਣੀ ਹੈ।
20:08 December 08
ICAR ਦੇ ਗੈਸਟ ਹਾਉਸ 'ਚ ਕਿਸਾਨਾਂ ਦੀ ਅਮਿਤ ਸ਼ਾਹ ਨਾਲ ਬੈਠਕ
ਗ੍ਰਹਿ ਮੰਤਰੀ ਨਾਲ ਬੈਠਕ ਲਈ ਕਿਸਾਨ ਆਗੂਆਂ ਨੂੰ Indian Council of Agriculture Research ਦੇ ਗੈਸਟ ਹਾਉਸ 'ਚ ਲੈ ਜਾਇਆ ਗਿਆ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਦੱਸਿਆ ਕਿ ਅਸੀਂ Indian Council of Agriculture Research ਵਿੱਚ ਹਾਂ।
19:52 December 08
ਸਵੇਰੇ ਹੋਵੇਗੀ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ
ਕਿਸਾਨੀ ਅੰਦੋਲਨ ਵਿਚਾਲੇ ਕੱਲ ਸਵੇਰੇ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਵੇਗੀ।
19:10 December 08
ਅਮਿਤ ਸ਼ਾਹ ਨਾਲ ਮੀਟਿੰਗ 'ਚ 13 ਕਿਸਾਨ ਆਗੂ ਸ਼ਾਮਲ
ਅਮਿਤ ਸ਼ਾਹ ਦੇ ਘਰ ਵਿਖੇ ਕਿਸਾਨ ਨੇਤਾਵਾਂ ਨਾਲ ਮੀਟਿੰਗ 'ਚ ਹੇਠ ਲਿਖੇ ਮੁਤਾਬਕ 13 ਕਿਸਾਨ ਆਗੂ ਸ਼ਾਮਲ ਹਨ
ਰਾਕੇਸ਼ ਟਿਕਟ, ਗੁਰਨਾਮ ਚਢੁਨੀ, ਦੁਰਵਿਵਹਾਰ ਮੁੱਲਾ, ਸ਼ਿਵਕੁਮਾਰ ਹੱਕਾ, ਬਲਬੀਰ ਸਿੰਘ, ਜਗਜੀਤ ਸਿੰਘ, ਰੁਲਦੂ ਸਿੰਘ ਮਾਨਸਾ, ਮਨਜੀਤ ਸਿੰਘ ਰਾਏ, ਬੂਟਾ ਸਿੰਘ ਬੁਰਜਗਿਲ, ਹਰਿੰਦਰ ਸਿੰਘ ਲੱਖੋਵਾਲ, ਦਰਸ਼ਨ ਪਾਲ, ਕੁਲਵੰਤ ਸਿੰਘ ਸੰਧੂ, ਭੋਗ ਸਿੰਘ ਮਾਨਸਾ।
19:06 December 08
ਕਿਸਾਨਾਂ ਦੇ ਭਾਰਤ ਬੰਦ ਦੀ ਸਫਲਤਾ ਖੋਲ੍ਹ ਸਕਦੀ ਹੈ ਕੇਂਦਰ ਸਰਕਾਰ ਦੇ “ਬੁੱਧੀ ਦੇ ਤਾਲੇ”
ਸਾਂਸਦ ਭਗਵੇਤ ਮਾਨ ਨੇ ਟਵੀਟ ਕਰ ਕਿਹਾ ਕਿ ਕਿਸਾਨਾਂ ਦੇ ਭਾਰਤ ਬੰਦ ਦੀ ਸਫਲਤਾ ਕੇਂਦਰ ਸਰਕਾਰ ਦੀ “ਬੁੱਧੀ ਦੇ ਤਾਲੇ” ਖੋਲ੍ਹ ਸਕਦੀ ਹੈ।
18:03 December 08
ਪੰਜਾਬੀ ਗਾਇਕ ਜੱਸ ਬਾਜਵਾ ਗਾਜ਼ੀਪੁਰ ਬਾਡਰ 'ਤੇ ਕਿਸਾਨਾਂ ਵਿਰੋਧ 'ਚ ਹੋਏ ਸ਼ਾਮਲ
ਪੰਜਾਬੀ ਗਾਇਕ ਜੱਸ ਬਾਜਵਾ ਗਾਜ਼ੀਪੁਰ ਦੀ ਸਰਹੱਦ 'ਤੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਵਿਰੋਧ 'ਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾ ਦੀਆਂ ਸਾਰੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।
17:10 December 08
ਰਾਮਲੀਲਾ ਗਰਾਉਂਡ ਵਿਖੇ ਰੋਸ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ: ਕਿਸਾਨ ਯੂਨੀਅਨ
ਸਿੰਘੂ ਬਾਡਰ 'ਤੇ ਬੈਠੇ ਪੰਜਾਬ ਕਿਸਾਨ ਯੂਨੀਅਨ ਗੇ ਆਗੂ ਆਰ ਐਸ ਮਾਨਸਾਨੇ ਕਿਹਾ ਕਿ ਉਹ ਦਿੱਲੀ ਜਾਂ ਹਰਿਆਣਾ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਦੇਣਾ ਚਾਹੁੰਦੇ, ਉਸ ਲਈ ਉਨ੍ਹਾਂ ਨੂੰ ਰਾਮਲੀਲਾ ਗਰਾਉਂਡ ਵਿਖੇ ਰੋਸ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।
16:34 December 08
ਬੰਦ ਦਾ ਸਮਰਥਨ ਕਰਨ ਵਾਲਿਆਂ ਖਿਲਾਫ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ: ਯੇਦੀਯੁਰੱਪਾ
ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਕਿਹਾ ਕਿ ਬੰਗਲੁਰੂ ਅਤੇ ਸੂਬੇ ਦੇ ਹੋਰ ਹਿੱਸਿਆਂ ਵਿੱਚ ਕਿਸੇ ਵੀ ਭਾਰਤ ਬੰਦ ਦਾ ਸਮਰਥਨ ਨਹੀਂ ਕੀਤਾ ਜਾ ਰਿਹਾ ਹੈ। ਸੂਬਾ ਅਤੇ ਕੇਂਦਰ ਕਿਸਾਨਾਂ ਦੇ ਨਾਲ ਹਨ। ਪ੍ਰਧਾਨ ਮੰਤਰੀ ਕਿਸਾਨਾਂ ਖਿਲਾਫ ਕੋਈ ਫੈਸਲਾ ਨਹੀਂ ਲੈਣਗੇ। ਰਾਜਨੀਤਿਕ ਕਾਰਨਾਂ ਕਰਕੇ ਭਾਰਤ ਬੰਦ ਕਰਨਾ ਸਹੀ ਨਹੀਂ ਹੈ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
16:24 December 08
ਕਿਸਾਨਾਂ ਨਾਲ ਇਨਸਾਫ ਹੋਵੇ: ਕਮਲ ਨਾਥ
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਕਮਲਨਾਥ ਨੇ ਕਿਹਾ ਕਿ ‘ਅੱਜ ਜੋ ਲੱਖਾਂ ਕਿਸਾਨ ਆਏ ਹਨ ਉਹ ਆਪਣਾ ਦਰਦ ਜ਼ਾਹਰ ਕਰਨ ਆਏ ਹਨ। ਕਿਸਾਨਾਂ ਦੀਆਂ ਮੰਗਾਂ ਬਿਲਕੁਲ ਸਹੀ ਹਨ, ਕਿਸਾਨਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ।
15:49 December 08
ਵਿਰੋਧੀ ਪਾਰਟੀਆਂ ਦਾ ਸਾਂਝਾ ਵਫ਼ਦ ਭਲਕੇ ਸ਼ਾਮ 5 ਵਜੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਕਰੇਗਾ ਮੁਲਾਕਾਤ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਵਿਰੋਧੀ ਪਾਰਟੀਆਂ ਦਾ ਸਾਂਝਾ ਵਫ਼ਦ ਭਲਕੇ ਸ਼ਾਮ 5 ਵਜੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰੇਗਾ। ਸਾਂਝੇ ਵਫ਼ਦ ਵਿੱਚ ਰਾਹੁਲ ਗਾਂਧੀ, ਸ਼ਰਦ ਪਵਾਰ ਤੋਂ ਇਲਾਵਾ ਮੰਤਰੀ ਵੀ ਸ਼ਾਮਲ ਹੋਣਗੇ। ਕੋਵਿਡ ਦੇ ਕਾਰਨ ਸਿਰਫ਼ 5 ਜਾਣਿਆਂ ਨੂੰ ਮਿਲਣ ਦੀ ਆਗਿਆ ਮਿਲੀ ਹੈ।
14:50 December 08
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾ ਨਾਲ ਮੀਟਿੰਗ ਦਾ ਦਿੱਤਾ ਸੱਦਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾ ਨਾਲ ਮੀਟਿੰਗ ਦਾ ਸੱਦਾ ਦਿੱਤਾ ਹੈ ਜਿਸ ਵਿੱਚ 15 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ। ਅਮਿਤ ਸ਼ਾਹ ਦੀ ਕਿਸਾਨਾ ਨਾਲ ਇਹ ਪਹਿਲੀ ਮੀਟਿੰਗ ਹੋਵੇਗੀ।
14:11 December 08
ਪੰਜਾਬ 'ਚ 'ਬੰਦ' ਦਾ ਪੂਰਾ ਸਮਰਥਨ
ਸਾਰਾ ਪੰਜਾਬ ਕਿਸਾਨਾਂ ਦੇ ਹੱਕਾਂ ਲਈ ਅੱਗੇ ਆਇਆ ਹੈ ਤੇ ਕਿਸਾਨਾਂ ਦੇ 'ਭਾਰਤ ਬੰਦ' ਦੇ ਸੱਦੇ ਦਾ ਸਵਾਗਤ ਕੀਤਾ ਹੈ। ਪੂਰੇ ਪੰਜਾਬ 'ਚ 'ਬੰਦ' ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇੰਝ ਜਾਪਦਾ ਸਾਰਾ ਪੰਜਾਬ ਕਿਸਾਨਾਂ ਦੀ ਇਸ ਲੜਾਈ 'ਚ ਨਾਲ ਖੜ੍ਹਾ ਹੈ। ਬਾਜ਼ਾਰਾਂ ਵਿੱਚ ਸਾਰੀਆਂ ਦੁਕਾਨਾਂ ਬੰਦ ਨਜ਼ਰ ਆਇਆਂ। ਸੜਕਾਂ 'ਤੇ ਸੁੰਨ ਪਈ ਸੀ ਤੇ ਕਿਸਾਨਾਂ ਨੇ ਲੋਕਾਂ ਨੂੰ 'ਬੰਦ' ਦੀ ਪਾਲਨਾ ਕਰਨ ਨੂੰ ਕਿਹਾ।
14:03 December 08
ਹੁਡਾ ਨੇ ਕੀਤੀ ਪਾਰਲੀਮੇਂਟ ਸੈਸ਼ਨ ਦੀ ਮੰਗ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਮੈਂ ਸਹਿਮਤ ਹਾਂ ਕਿ ਕੁੱਝ ਸੋਧਾਂ ਦੀ ਲੋੜ ਹੈ ਪਰ ਇਨ੍ਹਾਂ ਕਾਨੂੰਨਾਂ 'ਚ ਸੋਧ ਦਾ ਕੋਈ ਪ੍ਰਤੀਬਿੰਬ ਨਹੀਂ। ਉਨ੍ਹਾਂ ਨੇ ਸੈਸ਼ਨ ਦੀ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਵਿਚਾਰ ਵਟਾਂਦਰੇ ਲਈ ਇੱਕ ਸੈਸ਼ਨ ਬੁਲਾਣਾ ਚਾਹੀਦਾ ਹੈ।
13:55 December 08
ਖੱਟਰ ਦੀ ਤੋਮਰ ਨਾਲ ਮੀਟਿੰਗ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਰਿਹਾਇਸ਼ 'ਚ ਮੀਟਿੰਗ ਲਈ ਪਹੁੰਚੇ।
13:50 December 08
ਮੋਦੀ ਨੇ ਦਿੱਤੀ ਪ੍ਰਕਾਸ਼ ਸਿੰਘ ਬਾਦਲ ਨੂੰ ਵਧਾਈ: ਟਕਰਾਰ ਖ਼ਤਮ ਕਰਨ ਵੱਲ ਪਹਿਲਾ ਕਦਮ?
ਬੀਜੇਪੀ ਦਾ ਅਕਾਲੀ ਦਲ ਨਾਲ ਨਾਤਾ ਟੁੱਟਿਆ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੇ ਹੱਕਾਂ ਲਈ ਆਪਣਾ ਪਦਮ ਵਿਭੂਸ਼ਣ ਵਾਪਿਸ ਕਰਨ ਦਾ ਐਲਾਨ ਕੀਤਾ। ਹੁਣ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਹੈ ਕਿ ਮੋਦੀ ਸਾਬ੍ਹ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
13:43 December 08
ਸਰਕਾਰ ਕਿਸਾਨਾਂ ਦੀ ਐਮਐਸਪੀ ਦੀ ਮੰਗ ਮੰਨ ਕਿਉਂ ਨਹੀਂ ਲੈਂਦੀ: ਦੁਕਾਨਦਾਰ
ਦਿੱਲੀ ਦੇ ਸਰੋਜਿਨੀ ਨਗਰ ਬਾਜ਼ਾਰ ਦੇ ਦੁਕਾਨਦਾਰਾਂ ਨੇ ਕਾਲੇ ਰਿਬਨ ਬੰਨ੍ਹ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਦੇ ਹੱਕਾਂ ਲਈ ਅੱਗੇ ਆਏ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਇਹ ਕਿਸਾਨਾਂ ਦਾ ਸਾਥ ਦੇਣ ਲਈ ਕਰ ਰਹੇ ਹਾਂ। ਕੇਂਦਰ ਸਰਕਾਰ ਕਿਸਾਨਾਂ ਦੀ ਛੋਟੀ ਜਿਹੀ ਮੰਗ ਐਮਐਸਪੀ ਵਾਲੀ ਮੰਨ ਕਿਉਂ ਨਹੀਂ ਲੈਂਦੀ।
13:28 December 08
ਬੀਜੇਪੀ ਡਰਦੀ ਹੈ ਕਿ ਸੀਐਮ ਬਾਹਰ ਆ ਕੇ ਕਿਸਾਨਾਂ ਦੇ ਹੱਕਾਂ 'ਚ ਬੋਲਣਗੇ: ਸਿਸੋਦੀਆ
ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕੇਂਦਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਬੀਜੇਪੀ ਡਰਦੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਬਾਹਰ ਆ ਕੇ ਕਿਸਾਨਾਂ ਦੇ ਹੱਕਾਂ 'ਚ ਬੋਲਣਗੇ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੂੰ ਕੁੱਝ ਨਹੀਂ ਕਹਿੰਦੇ ਕਿਉਂਕਿ ਦੋਵੇਂ ਮਿਲ ਕੇ ਕਿਸਾਨਾਂ ਨੂੰ ਦੇਸ਼ ਦ੍ਰੋਹੀ ਕਹਿਣ ਨੂੰ ਮਿਲ ਰਹੇ ਹਨ।
13:21 December 08
ਕੇਜਰੀਵਾਲ ਨੂੰ ਘਰ ਨਜ਼ਰਬੰਦ ਕਰਨ ਦੀ ਖ਼ਬਰ ਬੇਬੁਨਿਆਦ: ਸਪੈਸ਼ਲ ਸੀਪੀ
ਕੇਜਰੀਵਾਲ ਦੇ ਘਰ 'ਚ ਨਜ਼ਰਬੰਦ ਹੋਣ ਦੀ ਖ਼ਬਰਾਂ ਨੂੰ ਸਪੈਸ਼ਲ ਸੀਪੀ ਨੇ ਬੇਬੁਨਿਆਦ ਤੇ ਝੂਠੀਆਂ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉੱਥੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ। ਸੀਐਮ ਰੋਜ਼ਾਨਾ ਦੀ ਤਰ੍ਹਾਂ ਮੀਟਿੰਗਾਂ ਕਰ ਰਹੇ ਹਨ ਤੇ ਘਰ ਦੇ ਬਾਹਰ ਘੁੰਮ ਰਹੇ ਹਨ। ਉਨ੍ਹਾਂ ਦੀ ਰਿਹਾਇਸ਼ 'ਤੇ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸ਼ਾਂਤੀ ਬਣੀ ਰਹਿ ਸਕੇ ਤੇ ਅਣਸੁਖਾਂਵੀ ਘਟਨਾ ਨੂੰ ਰੋਕਿਆ ਜਾ ਸਕੇ।
13:12 December 08
ਸਮਰਿਤੀ ਇਰਾਨੀ ਨੇ ਸਾਧੇ ਕੇਜਰੀਵਾਲ 'ਤੇ ਨਿਸ਼ਾਨੇ
ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ 'ਤ ਕੇਂਦਰ ਸਰਕਾਰ ਵਾਰੀ ਵਾਰੀ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਨੇ ਖੇਤੀਬਾੜੀ ਬਿੱਲਾਂ 'ਚ ਆਪਣਾ ਸਮਰਥਨ ਦਿੱਤਾ ਸੀ ਜਦੋਂ ਉਨ੍ਹਾਂ ਨੂੰ ਗੈਜੇਟ ਦਿੱਤਾ ਗਿਆ ਸੀ ਤਾਂ ਉਨ੍ਹਾਂ ਨੇ ਆਪਣੀ ਸਹਿਮਤੀ ਬਿੱਲਾਂ ਨੂੰ ਦੇ ਦਿੱਤੀ ਸੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਸਦਨ 'ਚ ਬਿੱਲ ਪਾਸ ਕੀਤੇ ਗਏ ਸੀ ਤਾਂ ਵਿਰੋਧੀ ਦਲ ਨੇ ਉਸ ਨੂੰ ਇਸ ਤਰ੍ਹਾਂ ਦਰਸਾਇਆ ਕਿ ਸਰਕਾਰ ਐਮਐਸਪੀ ਬੰਦ ਕਰ ਦੇਵੇਗੀ , ਮੰਡੀ ਸਿਸਟਮ ਬੰਦ ਹੋ ਜਾਵੇਗਾ ਪਰ ਸਰਕਾਰ ਨੇ ਅਜਿਹਾ ਕੁੱਝ ਨਹੀਂ ਕੀਤਾ। ਬਲਕਿ ਸਰਕਾਰ ਨੇ ਐਮਐਸਪੀ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ।
12:59 December 08
ਸ਼ਰਦ ਪਵਾਰ ਨੇ ਦਿੱਤੀ ਸਫ਼ਾਈ, ਕਿਹਾ ਮੈਂ ਏਪੀਐਮਸੀ 'ਚ ਕੁੱਝ ਸੋਧਾਂ ਲਈ ਲਿਖੀ ਸੀ ਚਿੱਠੀ
ਸ਼ਰਦ ਪਵਾਰ ਨੇ ਕੇਂਦਰੀ ਮੰਤਰੀ ਪ੍ਰਸਾਦ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਜ਼ਰੂਰ ਏਪੀਐਮਸੀ 'ਚ ਕੁੱਝ ਸੋਧਾਂ ਦੀ ਗੱਲ ਕਹੀ ਸੀ। ਉਨ੍ਹਾਂ ਨੇ ਕਿਹਾ ਇਸ 'ਚ ਕੋਈ ਦੋਹਰਾਹੇ ਨਹੀਂ ਕਿ ਮੈਂ ਇਸ ਬਾਬਤ ਚਿੱਠੀ ਲਿਖੀ ਸੀ ਪਰ ਇਹ ਤਿੰਨ ਐਕਟ ਉਸ 'ਚ ਨਹੀਂ ਲਿਖੇ ਹੋਏ ਸੀ। ਇਹ ਬਸ ਮੁੱਦਾ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
12:51 December 08
ਜੇਕਰ ਸਰਕਾਰ ਕਾਨੂੰਨ ਬਣਾ ਸਕਦੀ ਹੈ ਤਾਂ ਰੱਦ ਵੀ ਕਰ ਸਕਦੀ ਹੈ: ਕਿਸਾਨ ਆਗੂ
ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦਾ ਪ੍ਰਦਰਸ਼ਨ ਗਾਜ਼ੀਪੁਰ ਤੇ ਗਾਜ਼ੀਆਬਾਦ 'ਚ ਕੀਤਾ। ਕਿਸਾਨ ਆਗੂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕਾਨੂੰਨ ਬਣਾ ਸਕਦੀ ਹੈ ਤਾਂ ਰੱਦ ਵੀ ਕਰ ਸਕਦੀ ਹੈ। ਉਨ੍ਹਾਂ ਦਾ ਕਿਸਾਨ ਐਸੋਸੀਏਸ਼ਨ ਤੇ ਮਾਹਿਰਾਂ ਨਾਲ ਕੰਮ ਕਰਨਾ ਜ਼ਰੂਰੀ ਹੈ। ਅਸੀਂ ਉਸ ਵੇਲੇ ਜਾਵਾਂਗੇ ਜਦੋਂ ਸਾਨੂੰ ਲਿਖਤੀ ਰੂਪ 'ਚ ਮਿਲੇਗਾ।
12:37 December 08
ਦੇਸ਼ ਦੀ ਛਵੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼: ਨਕਵੀ
ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨੇ ਖੇਤੀ ਕਾਨੂਨਾਂ ਦੀ ਹਮਾਇਤ ਕਰਦੇ ਕਿਹਾ ਕਿ ਹਰ ਚੀਜ਼ 'ਤੇ ਲੋਕਾਂ ਨੂੰ ਗੁਮਰਾਹ ਕਰਨਾ, ਦੇਸ਼ ਦੀ ਛਵੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਨਾ ਵਿਰੋਧੀ ਦਲ ਦਾ ਪੁਰਾਨਾ ਤਰੀਕਾ ਰਿਹਾ ਹੈ। ਆਪਣੇ ਸਾਸ਼ਨ ਕਾਲ 'ਚ ਕਾਂਗਰਸ, ਐਨਸੀਪੀ, ਅਕਾਲੀ ਦਲ ਤੇ ਖੱਬੀ ਪੱਖੀ ਪਾਰਟੀਆਂ ਇਸ ਬਿੱਲ ਦਾ ਸੀਨਾ ਠੋਕ ਕੇ ਪ੍ਰਦਰਸ਼ਨ ਕਰਦੀ ਸੀ।
12:23 December 08
ਦੁਸ਼ਟਪ੍ਰਚਾਰ ਤੇ ਸਮਾਜ ਨੂੰ ਵੰਡਣ ਵਾਲੀ ਤਾਕਤਾਂ ਤੋਂ ਬਚੋ: ਤੋਮਰ
ਜਿੱਥੇ ਪੂਰੇ ਭਾਰਤ 'ਚ ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਰੋਹ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਇਸ ਦੀ ਹਮਾਇਤ 'ਚ ਲਗਾਤਾਰ ਟਵੀਟ ਕਰ ਰਹੇ ਹਨ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨ ਨਾਲ ਕਿਸਾਨਾਂ ਦੇ ਜੀਵਨ 'ਚ ਖੁਸ਼ਹਾਲੀ ਆਵੇਗੀ। ਦੇਸ਼ 'ਚ ਕੋਲਡ ਸਟੋਰ ਤੇ ਫੂਡ ਪ੍ਰੋਸੈਸਿੰਗ ਉਦਯੋਗ 'ਚ ਨਿਵੇਸ਼ ਵਧੇਗਾ ਤੇ ਕਿਸਾਨੀ ਲੋੜੀਂਦੇ ਭੰਡਾਰਨ ਦੇ ਯੋਗ ਹੋਣਗੇ।
12:15 December 08
ਪੰਜਾਬ ਦੀ ਰਾਜਧਾਨੀ 'ਚ ਖੇਤੀ ਕਾਨੂੰਨਾਂ ਦਾ ਵਿਰੋਧ
ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦੇ ਚੱਲਦੇ ਮੋਹਾਲੀ 'ਚ ਰੋਸ ਪ੍ਰਦਰਸ਼ਨ ਕੀਤਾ ਤੇ ਚੰਡੀਗੜ੍ਹ ਹਾਈਵੇ ਨੂੰ ਬਲਾਕ ਕਰ ਦਿੱਤਾ ਹੈ।
12:10 December 08
ਕੇਜਰੀਵਾਲ ਦੇ ਘਰ ਨਜ਼ਰਬੰਦ ਹੋਣ ਦੇ ਦਾਅਵੇ ਝੂਠੇ: ਡੀਐਸਪੀ
ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਟਵੀਟ ਕਰਕੇ ਕਿਹਾ ਕਿ ਕੇਜਰੀਵਾਲ ਨੂੰ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਤੇ ਨਾ ਉਹ ਕਿਤੇ ਜਾ ਸਕਦੇ ਤੇ ਨਾਂ ਹੀ ਉਨ੍ਹਾਂ ਨੂੰ ਕੋਈ ਮਿਲ ਸਕਦਾ ਹੈ। ਇਸ ਖ਼ਬਰ ਨੂੰ ਦਿੱਲੀ ਪੁਲਿਸ ਦੇ ਡੀਐਸਪੀ ਨੇ ਨਕਾਰਦੇ ਹੋਏ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਹਨ, ਉਹ ਜਿੱਥੇ ਜਾਣਾ ਚਾਹੁੰਦੇ ਹਨ, ਜਾ ਸਕਦੇ ਹਨ।
12:02 December 08
ਦਿੱਲੀ ਧਰਨੇ 'ਤੇ ਬੈਠੈ 2 ਕਿਸਾਨਾਂ ਦੀ ਮੌਤ
ਅੰਦੋਲਨ 'ਚ ਅੱਜ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ। ਇੱਕ ਕਿਸਾਨ ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਹੈ ਤੇ ਦੂਸਰਾ ਕਿਸਾਨ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦਾ ਹੈ। ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਿਹਾ ਧਰਨਾ 13ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਸੇ ਧਰਨੇ ਵਿੱਚ ਸਰਗਰਮ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਜਾਣਕਾਰੀ ਪ੍ਰਪਾਤ ਹੋਈ ਹੈ। ਕਿਸਾਨ ਦੀ ਸ਼ਨਾਖਤ ਪਿੰਡ ਖੋਟਿਆਂ 45 ਸਾਲਾ ਮੇਵਾ ਸਿੰਘ ਵਜੋਂ ਹੋਈ ਹੈ। ਇਸੇ ਦੇ ਨਾਲ ਹੀ ਹਰਿਆਣਾ ਦੇ 32 ਸਾਲਾ ਕਿਸਾਨ ਦੀ ਮੌਤ ਹੋ ਗਈ ਹੈ ਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਠੰਢ ਕਰਕੇ ਹੋਈ ਹੈ ਮੌਤ। ਮ੍ਰਿਤਕ ਦੀ ਪਛਾਣ ਅਜੇ ਵਜੋਂ ਹੋਈ ਹੈ।
11:54 December 08
ਚੱਲਦੇ ਵਿਰੋਧ 'ਚ ਤੋਮਰ ਨੇ ਕੀਤੀ ਖੇਤੀ ਕਾਨੂੰਨਾਂ ਦੀ ਹਿਮਾਇਤ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਟਵੀਟ ਕਰ ਕਿਹਾ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਦੀ ਜ਼ਿੰਦਗੀ 'ਚ ਖੁਸ਼ਹਾਲੀ ਲੈ ਕੇ ਆਉਣਗੇ। ਵਿਘਟਨਕਾਰੀ ਤੇ ਅਰਾਜਕਤਾਵਾਦੀ ਤੱਤਾਂ ਵੱਲੋਂ ਫੈਲਾਏ ਜਾ ਰਹੇ ਧੋਖੇਬਾਜ਼ ਪ੍ਰਚਾਰ ਤੋਂ ਬੱਚੋ। ਐਮਐਸਪੀ ਤੇ ਮੰਡੀਆਂ ਵੀ ਜਾਰੀ ਰਹਿਣਗੀਆਂ ਤੇ ਕਿਸਾਨ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਫ਼ਸਲ ਵੇਚ ਸਕਨਗੇ।
11:23 December 08
ਕਿਸਾਨੀ ਅੰਦੋਲਨ 'ਤੇ ਪ੍ਰਕਾਸ਼ ਜਾਵਡੇਕਰ ਦਾ ਬਿਆਨ
ਕਿਸਾਨਾਂ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਖਰਚੇ ਤੋਂ ਵਾਧੂ ਕੀਮਤ ਦੀ ਮੰਗ ਕੀਤੀ ਹੈ ਤੇ ਅਸੀਂ ਉਨ੍ਹਾਂ ਨੂੰ ਲਾਗਤ ਨਾਲੋਂ 50% ਦੇ ਰਹੇ ਹਾਂ। ਕਾਂਗਰਸ ਨੇ ਆਪਣੇ ਕਾਰਜਕਾਲ ਦੇ ਦੌਰਾਨ ਕਦੇ ਕੋਈ ਪੇਸ਼ਕਸ਼ ਨਹੀਂ ਕੀਤੀ। ਇਹ ਪੀਐਮ ਮੋਦੀ ਹੈ ਜੋ ਦੇ ਰਹੇ ਹਨ। ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਇਹ ਬਿੱਲ ਮੈਨੀਫੇਸਟੋ 'ਚ ਵੀ ਸ਼ਾਮਿਲ ਹਨ।
11:13 December 08
ਭਾਰਤ ਬੰਦ: ਸੈਨਿਕ ਬਲਾਂ ਨੂੰ ਸੰਜਮ ਵਰਤਣ ਦੀ ਹਦਾਇਤ
ਭਾਰਤ ਬੰਦ ਦੇ ਚੱਲਦੇ ਦਿੱਲੀ ਪੁਲਿਸ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਕੋਈ ਗਲਤ ਕਾਰਵਾਈ ਨਾ ਕਰ ਸਕੇ। ਇਸੇ ਦੇ ਚੱਲਦੇ ਅਰਧ ਸੈਨਿਕ ਬਲਾਂ ਨੂੰ ਸੰਜਮ ਵਰਤਣ ਲਈ ਕਿਹਾ ਗਿਆ ਹੈ।
11:06 December 08
ਬਿਹਾਰ: ਟਾਇਰ ਸਾੜ੍ਹ ਕੀਤਾ ਖੇਤੀ ਕਾਨੂੰਨਾਂ ਦਾ ਵਿਰੋਧ
ਕਿਸਾਨਾਂ ਦੇ ਹੱਕ 'ਚ ਬਿਹਾਰ ਦੇ ਐਰਜੇਡੀ ਦੇ ਵਰਕਰਾਂ ਨੇ ਚੌਕ 'ਚ ਟਾਇਰ ਸਾੜ੍ਹ ਕੇਂਦਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕੀਤਾ ਤੇ ਉਨ੍ਹਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕੀਤੀ।
11:03 December 08
ਕਰਨਾਟਕਾ ਦੇ ਕਾਂਗਰਸੀ ਆਗੂਆਂ ਨੇ ਕੇਂਦਰ ਦੇ ਖਿਲਾਫ ਕੀਤੀ ਨਾਅਰੇਬਾਜ਼ੀ
ਕਾਂਗਰਸੀ ਆਗੂਆਂ ਨੇ ਭਾਰਤ ਬੰਦ ਦੀ ਹਮਾਇਤ ਕੀਤੀ ਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਕਾਲੇ ਝੰਡੇ ਦਿਖਾਏ। ਪਾਰਟੀ ਦੇ ਆਗੂ ਸਿੱਦਾਰਮਾਇਹਾ, ਰੇਡੀ ਤੇ ਕਈ ਹੋਰ ਵੀ ਮੌਜੂਦ ਸਨ।
10:58 December 08
ਐਨਐਚ-9 ਪੂਰੀ ਤਰ੍ਹਾਂ ਸੀਲ
ਭਾਰਤ ਬੰਦ ਦੇ ਸੱਦੇ 'ਤੇ ਕਿਸਾਨਾਂ ਨੇ ਐਨਐਚ-9 ਹਾਈਵੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਦੱਸ ਦਈਏ ਕਿ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ।
10:51 December 08
ਕਿਸਾਨਾਂ ਦੇ ਭਾਰਤ ਬੰਦ ਨੂੰ ਪੰਜਾਬ 'ਚ ਭਰਵਾਂ ਹੁੰਗਾਰਾ
ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਦਾ ਪੰਜਾਬ ਵਾਸੀਆਂ ਨੇ ਖੁਲ੍ਹੀਆਂ ਬਾਹਾਂ ਨਾਲ ਸਵਾਗਤ ਕੀਤਾ। ਬੰਦ ਦਾ ਅਸਰ ਪੂਰੇ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ, ਲੁਧਿਆਣਾ, ਮਾਨਸਾ, ਬਠਿੰਡਾ 'ਚ ਮੇਨ ਬਾਜ਼ਾਰ ਬੰਦ ਨਜ਼ਰ ਆਏ।
10:41 December 08
ਕੇਜਰੀਵਾਲ ਨੂੰ ਕੀਤਾ ਘਰ 'ਚ ਨਜ਼ਰਬੰਦ
ਸਿੰਘੂ ਬਾਰਡਰ 'ਤੇ ਪਹੁੰਚੇ ਕੇਜਰੀਵਾਲ ਨੂੰ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਟਵੀਟ ਰਾਹੀਂ ਕੇਂਦਰ ਸਰਕਾਰ 'ਤੇ ਇਲਜ਼ਾਮ ਲਗਾਉਂਦੇ ਹੋਏ ਪਾਰਟੀ ਵਰਕਰਾਂ ਨੇ ਲਿਖਿਆ ਕਿ ਬੀਜੇਪੀ ਨੇ ਸਾਡੇ ਮਾਨਯੋਗ ਸੀਐਮ ਅਰਵਿੰਦ ਕੇਜਰੀਵਾਲ ਨੂੰ ਘਰ 'ਚ ਕੱਲ਼੍ਹ ਤੋਂ ਹੀ ਨਜ਼ਰਬੰਦ ਕਰ ਦਿੱਤਾ ਹੈ। ਇਹ ਸਿੰਘੂ ਬਾਰਡਰ 'ਤੇ ਉਨ੍ਹਾਂ ਦੇ ਦੌਰੇ ਤੋਂ ਬਾਅਦ ਕੀਤਾ ਗਿਆ। ਕਿਸੇ ਨੂੰ ਬਾਹਰ ਆਉਣ ਦੀ ਤੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।
10:34 December 08
ਆਮ ਜਨਤਾ ਨੂੰ ਨਹੀਂ ਕਰਨਾ ਪਵੇਗਾ ਮੁਸ਼ਕਲਾਂ ਦਾ ਸਾਹਮਣਾ: ਸੀਪੀ
ਭਾਰਤ ਬੰਦ ਨੂੰ ਲੈ ਕੇ ਦਿੱਲੀ ਦੇ ਸੀਪੀ ਦਾ ਕਹਿਣਾ ਹੈ ਕਿ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾਂ ਹੀ ਉਨ੍ਹਾਂ ਨੂੰ ਟ੍ਰੈਫਿਕ ਨੂੰ ਲੈ ਕੇ ਕੋਈ ਦਿੱਕਤ ਆਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਪੁਲਿਸ ਘੇਰਾਬੰਦੀ ਕਰ ਇਹ ਯਕੀਨੀ ਬਣਾ ਰਹੀ ਹੈ ਕਿ ਕੋਈ ਬੰਦ ਜ਼ਬਰਨ ਨਾ ਕਰਵਾਏ। ਚਿਤਾਵਨੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਜੋ ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਸ਼ਿਸ਼ ਕਰਨਗੇ ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
09:44 December 08
ਤੇਲੰਗਾਨਾ ਦੇ ਸੜਕ ਟਰਾਂਸਪੋਰਟ ਵਾਲੇ ਨਿਤਰੇ ਕਿਸਾਨਾਂ ਦੇ ਸਮਰਥਨ 'ਚ
ਕਾਮਰੇਡੀ ਸੜਕ ਟਰਾਂਸਪੋਰਟ ਕਾਰਪੋਰੇਸ਼ਨ ਦੇ ਵਰਕਰਾਂ ਨੇ ਕਿਸਾਨ ਯੂਨੀਅਨਾਂ ਨੂੰ ਭਾਰਤ ਬੰਦ ਦਾ ਸਮਰਥਨ ਦਿੱਤਾ। ਉੱਥੇ ਮੌਜੂਦ ਬਸ ਡਰਾਈਵਰ ਨੇ ਕਿਹਾ ਕਿ ਸੀਐਮ ਨੇ ਖੇਤੀ ਕਾਨੂੰਨਾਂ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਅਸੀਂ ਆਰਟੀਸੀ ਦੇ ਵਰਕਰ ਵੀ ਪ੍ਰਦਰਸ਼ਨ ਕਰ ਰਹੇ ਹਾਂ।
09:37 December 08
ਖੱਬੇਪੱਖੀ ਪਾਰਟੀਆਂ ਦਾ ਪੱਛਮ ਬੰਗਾਲ 'ਚ ਵਿਰੋਧ
ਪੱਛਮ ਬੰਗਾਲ ਦੀ ਖੱਬੇਪੱਖੀ ਪਾਰਟੀਆਂ ਨੇ ਜਦਬਪੁਰ ਦੇ ਰੇਲਵੇ ਟਰੈਕ 'ਤੇ ਰੋਸ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਨੇ ਰੇਲ ਗੱਡੀ ਵੀ ਰੋਕੀ। ਉਨ੍ਹਾਂ ਨੇ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਖੇਤੀ ਕਾਨੂੰਨਾਂ ਦੇ ਵਿਰੁੱਧ ਇਹ ਰੋਸ ਮੁਜਾਹਰਾ ਕੀਤਾ।
09:30 December 08
ਬਿਹਾਰ ਪੁਲਿਸ ਬੰਦ ਨੂੰ ਲੈ ਕੇ ਚੌਕਸ
ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਬਿਹਾਰ ਦੀ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਗਲਤ ਕਾਰਵਾਈ ਕਰਨ ਤੋਂ ਰੋਕਿਆ ਜਾ ਸਕੇ।
09:27 December 08
ਸਿੰਘੂ ਬਾਰਡਰ 'ਤੇ ਪੁਲਿਸ ਦੀ ਭਾਰੀ ਤਾਇਨਾਤੀ
ਕਿਸਾਨੀ ਅੰਦੋਲਨ ਦੇ 13 ਵੇਂ ਦਿਨ ਭਾਰਤ ਬੰਦ ਦਾ ਸੱਦਾ ਵੀ ਹੈ ਜਿਸ ਦੇ ਮੱਦੇਜ਼ਰ ਸਿੰਘੂ ਬਾਰਡਰ 'ਤੇ ਪੁਲਿਸ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਦਿੱਲੀ ਪੁਲਿਸ ਦੇ ਭਾਰਤ ਬੰਦ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਹਨ ਤੇ ਉਹ ਪੂਰੀ ਤਰ੍ਹਾਂ ਚੌਕਸ ਹੈ।
09:23 December 08
ਕਿਸਾਨਾਂ ਦੇ ਬੰਦ ਦਾ ਸਮਰਥਨ ਆਂਧਰਾ ਪ੍ਰਦੇਸ਼ 'ਚ
ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਆਂਦਰਾ ਪ੍ਰਦੇਸ਼ ਦੀਆਂ ਖੱਬੇ ਪੱਖੀ ਪਾਰਟੀਆਂ ਬੰਦ ਦਾ ਸਮਰਥਨ ਕਰ ਰਹੀਆਂ ਹਨ ਤੇ ਖੇਤੀ ਕਾਨੂੰਨਾਂ ਦਾ ਵਿਰੋਧ 'ਚ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ।
09:16 December 08
ਪੂਨੇ ਦੇ ਏਪੀਐਮਸੀ ਬਾਜ਼ਾਰ 'ਭਾਰਤ ਬੰਦ' 'ਚ ਖੁਲ੍ਹੇ ਰਹਿਣਗੇ
ਸਥਾਨਕ ਟ੍ਰੇਡਰ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦਾ ਸਾਥ ਦੇ ਰਹੇ ਹਾਂ ਪਰ ਸਾਨੂੰ ਅੱਜ ਬਾਜ਼ਾਰ ਖੁਲ਼੍ਹੇ ਰੱਖਣੇ ਪੈਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਫਸਲਾਂ ਜੋ ਦੂਜੇ ਸੂਬਿਆਂ ਤੋਂ ਆ ਰਹੀਆਂ ਹਨ ਉਨ੍ਹਾਂ ਦੀ ਸਾਂਭ ਸੰਭਾਲ ਲਈ ਨਹੀਂ ਤਾਂ ਉਹ ਗਲ੍ਹ ਸੜ੍ਹ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਵਿਕਰੀ ਕੱਲ੍ਹ ਕੀਤੀ ਜਾਵੇਗੀ।
09:01 December 08
ਭਾਰਤ ਬੰਦ: ਕੋਲਕਾਤਾ 'ਚ ਰੇਲਾਂ ਨੂੰ ਰੋਕ ਕੀਤਾ ਗਿਆ ਪ੍ਰਦਰਸ਼ਨ
ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ 'ਤੇ ਕੋਲਕਾਤਾ ਦੀ ਕਿਸਾਨ ਜਥੇਬੰਦੀਆਂ ਨੇ ਰੇਲ ਰੋਕ ਕੇ ਇਸ ਦਾ ਸਮਰਥਨ ਕੀਤਾ। ਖੇਤੀ ਬਿੱਲਾਂ ਦੇ ਵਿਰੋਧ 'ਚ ਬੰਦ ਦਾ ਸਮਰਥਨ ਪੂਰੇ ਭਾਰਤ 'ਚ ਕੀਤਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਉਡੀਸਾ ਦੀ ਕਿਸਾਨ ਜਥੇਬੰਦੀਆਂ ਵੱਲ਼ੋਂ ਵੀ ਰੇਲਾਂ ਰੋਕ ਪ੍ਰਦਰਸ਼ਨ ਕੀਤਾ ਗਿਆ।
08:40 December 08
ਸਾਡਾ ਅੰਦੋਲਨ ਸ਼ਾਂਤਮਈ ਹੋਵੇਗਾ: ਰਾਕੇਸ਼ ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਸੀ ਕਿ ਸਾਡਾ ਅੰਦੋਲਨ ਬਿਲਕੁਲ ਸ਼ਾਂਤਮਈ ਹੋਵੇਗਾ। ਜੇਕਰ ਇਸ ਬੰਦ 'ਚ ਕੋਈ ਫ਼ਸਦਾ ਹੈ ਤਾਂ ਅਸੀਂ ਉਨ੍ਹਾਂ ਨੂੰ ਪਾਣੀ ਤੇ ਫਲ ਉਪਲਬਧ ਕਰਵਾਉਂਗੇ। ਸਾਡਾ ਵੱਖਰਾ ਨਜ਼ਰਿਆ ਹੈ।
08:25 December 08
ਬੁਰਾੜੀ 'ਚ ਇੱਕਠੇ ਹੋ ਕਿਸਾਨਾਂ ਨੇ ਸਵੇਰੇ ਕੀਤੀ ਅਰਦਾਸ
ਅੱਜ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਦਿੱਲੀ 'ਚ ਅੰਦੋਲਨ 13ਵੇਂ ਦਿਨ 'ਚ ਦਾਖਿਲ ਹੋ ਗਿਆ ਹੈ ਤੇ ਬੁਰਾੜੀ ਦੇ ਨਿਰੰਕਾਰੀ ਸਮਾਗਮ ਗਰਾਉਂਡ 'ਚ ਧਰਨਾ ਦੇ ਰਹੇ ਕਿਸਾਨ ਇੱਕਠੇ ਹੋਏ ਤੇ ਉਨ੍ਹਾਂ ਨੇ ਸਵੇਰੇ ਅਰਦਾਸ ਕੀਤੀ।
08:22 December 08
ਉਡੀਸਾ 'ਚ ਕਿਸਾਨ ਯੂਨੀਅਨਾਂ ਨੇ ਰੋਕੀਆਂ ਟ੍ਰੇਨਾਂ
ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ 'ਤੇ ਉਡੀਸਾ 'ਚ ਟ੍ਰੇਡ ਯੂਨੀਅਨਾਂ ਤੇ ਕਿਸਾਨ ਯੂਨੀਅਨਾਂ ਨੇ ਭੁਵਨੇਸ਼ਵਰ ਰੇਲਵੇ ਸਟੇਸ਼ਨ 'ਤੇ ਰੇਲਗੱਡੀਆਂ ਰੋਕ ਪ੍ਰਦਰਸ਼ਨ ਕੀਤਾ।
07:55 December 08
ਮਹਾਰਾਸ਼ਟਰ 'ਚ ਪ੍ਰਦਰਸ਼ਨਕਾਰੀਆਂ ਨੂੰ ਲਿਆ ਪੁਲਿਸ ਨੇ ਹਿਰਾਸਤ 'ਚ
ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ 'ਤੇ ਸਵਾਭਿਮਾਨੀ ਸ਼ੇਤਕਾਰੀ ਸੰਗਠਨ ਨੇ 'ਭਾਰਤ ਬੰਦ , ਰੇਲ ਰੋੋਕੋ' ਅੰਦੋਲਨ ਸ਼ੁਰੂ ਕਰ ਰੇਲ ਗੱਡੀ ਮਲਕਾਪੁਰ 'ਚ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਉਨ੍ਹਾਂ ਨੂੰ ਹਟਾਇਆ ਗਿਆ ਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
07:04 December 08
ਕਿਸਾਨੀ ਅੰਦੋਲਨ ਦੇ ਚੱਲ਼ਦੇ ਜਨਮਦਿਨ ਨਹੀਂ ਮਨਾਵੇਗੀ ਸੋਨਿਆ ਗਾਂਧੀ
ਕਾਂਗਰਸ ਦੀ ਅੰਤਰਿਮ ਪ੍ਰਧਾਨ ਦਾ ਜਨਮਦਿਨ 9 ਦਸੰਬਰ ਨੂੰ ਹੈ। ਕਿਸਾਨੀ ਅੰਦੋਲਨ ਦੇ ਚੱਲਦਿਆਂ ਤੇ ਦੇਸ਼ 'ਚ ਕੋਰੋਨਾ ਦੀ ਸਥਿਤੀ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਲਿਆ ਕਿ ਉਹ ਆਪਣਾ ਜਨਮਦਿਨ ਨਹੀਂ ਮਨਾਉਣਗੇ।
06:58 December 08
ਕਿਸਾਨੀ ਅੰਦੋਲਨ ਨੂੰ ਸਮਰਥਨ ਪਰ ਭਾਰਤ ਬੰਦ ਨੂੰ ਨਹੀ: ਮਮਤਾ ਬੈਨਰਜੀ
ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ 'ਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਤ੍ਰਿਣਮੂਲ ਕਾਂਗਰਸ ਕਿਸਾਨੀ ਅੰਦੋਲਨ ਦੀ ਹਿਮਾਇਤ ਕਰਦੀ ਹੈ ਪਰ ਬੰਦ ਦੀ ਨਹੀਂ।ਜ਼ਿਕਰਯੋਗ ਹੈ ਕਿ ਅੱਜ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ।
06:36 December 08
ਕਿਸਾਨਾ ਨਾਲ ਪਹਿਲੀ ਵਾਰ ਬੈਠਕ ਕਰਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਵੀ ਸ਼ਾਮਲ
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਅੱਜ ਕਿਸਾਨਾਂ ਦੇ ਦਿੱਲੀ 'ਚ ਵਿਰੋਧ ਦਾ 13ਵਾਂ ਦਿਨ ਹੈ। ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਕਾਫ਼ੀ ਵਿਰੋਧੀ ਸਿਆਸੀ ਪਾਰਟੀਆਂ ਤੋਂ ਸਮਰਥਨ ਮਿਲਿਆ ਹੈ।