ਭਾਰਤ ਬੰਦ ਉਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਲੋਕਤੰਤਰ ਚ ਸਭ ਨੂੰ ਆਪਣੀ ਗੱਲ ਰੱਖਣ ਅਧਿਕਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਾਨੂੰਨ ਵਿਵਸਥਾ ਨੂੰ ਬਿਗੜਨ ਨਹੀਂ ਦਿਆਂਗੇ। ਉਨਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਭਾਰਤ ਬੰਦ ਸ਼ਾਂਤੀਪੂਰਨ ਖਤਮ ਹੋਵੇਗਾ।
ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ 6 TO 6 ‘ਭਾਰਤ ਬੰਦ’ - bharat band
15:51 March 26
ਭਾਰਤ ਬੰਦ 'ਤੇ ਕੀ ਬੋਲੇ ਹਰਿਆਣਾ ਦੇ ਮੁੱਖ ਮੰਤਰੀ ?
12:03 March 26
'ਭਾਰਤ ਬੰਦ' LIVE: ਕਿਸਾਨਾ ਨੇ ਕੀਤਾ KMP-KJP ਐਕਸਪ੍ਰੈਸਵੇ ਜਾਮ
'ਭਾਰਤ ਬੰਦ' ਦੌਰਾਨ ਹਰਿਆਮਾ ਚ ਕਿਸਾਨਾ ਨੇ ਕੀਤਾ KMP-KJP ਐਕਸਪ੍ਰੈਸਵੇ ਜਾਮ
ਇਸ ਤੋਂ ਪਹਿਲਾ ਤਿੰਨ ਖੇਤੀਕਾਨੂੰਨਾਂ ਕਾਰਨ ਕਿਸਾਨਾਂ ਦੇ ਸੱਦੇ 'ਤੇ ਭਾਰਤ ਬੰਦ ਦਾ ਅਸਰ ਪੰਜਾਬ ਅਤੇ ਹਰਿਆਣਾ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨ ਪ੍ਰਦਰਸ਼ਨਕਾਰੀ 31 ਥਾਵਾਂ 'ਤੇ ਧਰਨੇ 'ਤੇ ਬੈਠੇ ਹਨ। ਅੰਬਾਲਾ ਅਤੇ ਫਿਰੋਜ਼ਪੁਰ ਡਿਵੀਜ਼ਨਾਂ ਵਿੱਚ ਰੇਲ ਸੇਵਾਵਾਂ ਪ੍ਰਭਾਵਤ ਹੋ ਰਹੀਆਂ ਹਨ। ਇਸ ਦੇ ਨਾਲ ਹੀ ਸ਼ਤਾਬਦੀ ਦੀਆਂ ਚਾਰ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
11:36 March 26
ਰਾਹੁਲ ਗਾਂਧੀ ਨੇ ਭਾਰਤ ਬੰਦ ਦਾ ਕੀਤਾ ਸਮਰਥਨ
ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਸਾਨਾਂ ਵੱਲੋਂ ਬੁਲਾਏ ਗਏ ਭਾਰਤ ਬੰਦ ਦਾ ਸਮਰਥਨ ਕੀਤਾ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ ਕਿ ਭਾਰਤ ਦਾ ਇਤਿਹਾਸ ਗਵਾਹ ਹੈ ਕਿ ਜ਼ੁਲਮ, ਬੇਇਨਸਾਫੀ ਅਤੇ ਹੰਕਾਰ ਸੱਤਿਆਗ੍ਰਹਿ ਦਾ ਅੰਤ ਹੈ। ਉਨ੍ਹਾਂ ਅੱਗੇ ਲਿਖਿਆ ਕਿ ਦੇਸ਼ ਦੇ ਹਿੱਤ ਵਿੱਚ ਲਹਿਰ ਨੂੰ ਵਧੇਰੇ ਸ਼ਾਂਤਮਈ ਹੋਣਾ ਚਾਹੀਦਾ ਹੈ।
11:36 March 26
ਹਿਮਾਚਲ ਤੋਂ ਆਉਣ ਵਾਲੇ ਲੋਕਾਂ ਨੂੰ ਹੋ ਰਹੀਆਂ ਮੁਸ਼ਕਲਾਂ
ਭਾਰਤ ਬੰਦ ਦੌਰਾਨ ਕਿਸਾਨ ਅੰਦੋਲਨਕਾਰੀਆਂ ਨੇ ਪੰਜਾਬ-ਹਿਮਾਚਲ ਸਰਹੱਦ ‘ਤੇ ਧਰਨਾ ਦਿੱਤਾ। ਹਿਮਾਚਲ ਤੋਂ ਆਉਣ ਵਾਲੇ ਲੋਕਾਂ ਨੂੰ ਬਾਰਡਰ 'ਤੇ ਹੀ ਰੋਕ ਦਿੱਤਾ ਗਿਆ, ਹਾਲਾਂਕਿ ਇਸ ਸਮੇਂ ਦੌਰਾਨ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਵੱਖ-ਵੱਖ ਕਿਸਾਨ ਸੰਗਠਨਾਂ ਦੇ ਲੋਕ ਇਸ ਹੜਤਾਲ ਵਿਚ ਸ਼ਾਮਲ ਹੋਏ ਹਨ ਅਤੇ ਹਿਮਾਚਲ ਤੋਂ ਆਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
11:36 March 26
ਅਕਾਲੀ ਦਲ ਵੀ ਚੱਕਾ ਜਾਮ ਵਿਚ ਹੋਇਆ ਸ਼ਾਮਲ
ਪੰਜਾਬ ਵਿੱਚ ਕਾਂਗਰਸ ਦੇ ਨਾਲ-ਨਾਲ ਖੇਤੀ ਕਾਨੂੰਨਾਂ ਵਿਰੁੱਧ ਹੁਣ ਅਕਾਲੀ ਦਲ ਵੀ ਚੱਕਾ ਜਾਮ ਕਰਨ ਦੀ ਤਿਆਰੀ ਕਰ ਰਿਹਾ ਹੈ। ਅਕਾਲੀ ਦਲ ਦੇ ਸੈਂਕੜੇ ਵਰਕਰ ਸ਼ੁੱਕਰਵਾਰ ਨੂੰ ਪੰਜਾਬ ਦੇ ਲੰਬੀ ਪਿੰਡ ਨੈਸ਼ਨਲ ਹਾਈਵੇ-9 ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਦਿਖੇ। ਦੱਸ ਦੇਈਏ ਕਿ ਇਹ ਇਲਾਕਾ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਅਧੀਨ ਆਉਂਦਾ ਹੈ।
10:55 March 26
ਚਿੱਲਾ ਬਾਰਡਰ 'ਤੇ ਚੱਲਿਆ ਸੀ 56 ਦਿਨਾਂ ਦਾ ਅੰਦੋਲਨ
ਤੁਹਾਨੂੰ ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਮੈਂਬਰਾਂ ਤੇ ਵਰਕਰਾਂ ਨੇ ਚਿੱਲਾ ਬਾਰਡਰ ‘ਤੇ 56 ਦਿਨਾਂ ਤੋਂ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕੀਤਾ ਸੀ। ਇਸ ਦੌਰਾਨ ਨੋਇਡਾ ਤੋਂ ਦਿੱਲੀ ਦਾ ਰਸਤਾ ਵੀ ਕਿਸਾਨਾਂ ਨੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ।
10:54 March 26
ਚਿੱਲਾ ਬਾਰਡਰ 'ਤੇ ਫੋਰਸ ਤਾਇਨਾਤ
ਚਿੱਲਾ ਬਾਰਡਰ 'ਤੇ ਸਥਾਨਕ ਪੁਲਿਸ ਅਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੋਂ ਬਾਅਦ ਕਿਸਾਨਾਂ ਨੇ ਸਰਹੱਦ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ।
10:54 March 26
ਰੋਹਤਕ-ਪਾਣੀਪਤ ਹਾਈਵੇ ਕੀਤਾ ਜਾਮ
ਕਿਸਾਨਾਂ ਦੇ ਭਾਰਤ ਬੰਦ ਦਾ ਅਸਰ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਦਿਖਾਈ ਦੇ ਰਿਹਾ ਹੈ। ਕਿਸਾਨਾਂ ਨੇ ਰੁਖੀ ਵਿਚ ਰੋਹਤਕ-ਪਾਣੀਪਤ ਹਾਈਵੇ ਨੂੰ ਜਾਮ ਕੀਤਾ। ਇਸ ਦੇ ਨਾਲ ਹੀ ਢਕੋਲੀ ਜ਼ੀਰਕਪੁਰ ਸੜਕ ਵੀ ਬੰਦ ਕਰ ਦਿੱਤੀ ਸੀ।
10:42 March 26
ਦਿੱਲੀ-ਮੇਰਠ ਐਕਸਪ੍ਰੈਸ ਵੇਅ 'ਤੇ ਲਗਾਏ ਬੈਰੀਕੇਡ
ਖੇਤੀ ਕਾਨੂੰਨਾਂ ਦੇ ਵਿਰੁੱਧ, ਕਿਸਾਨਾਂ ਨੇ ਸਵੇਰੇ ਛੇ ਵਜੇ ਦਿੱਲੀ ਮੇਰਠ ਐਕਸਪ੍ਰੈਸ ਵੇਅ ਤੋਂ ਗਾਜ਼ੀਆਬਾਦ ਆ ਰਹੀ ਲੇਨ ਨੂੰ ਬੈਰੀਕੇਡਾਂ ਨਾਲ ਬੰਦ ਕਰ ਦਿੱਤਾ। ਕਿਸਾਨ ਢੋਲਕ ਅਤੇ ਘੰਟੀ ਵਜਾ ਕੇ ਹੋਲੀ ਦਾ ਅਨੰਦ ਵੀ ਲੈ ਰਹੇ ਹਨ। ਕਿਸਾਨਾਂ ਨੇ ਦਿੱਲੀ ਤੋਂ ਕੌਸ਼ਾਂਬੀ ਤੱਕ ਦਾ ਰਸਤਾ ਵੀ ਬੈਰੀਕੇਡਾਂ ਨਾਲ ਬੰਦ ਕਰ ਦਿੱਤਾ ਹੈ। ਹਾਲਾਂਕਿ, ਦਿੱਲੀ ਪੁਲਿਸ ਪਹਿਲਾਂ ਹੀ ਇਸ ਲਾਈਨ 'ਤੇ ਬੈਰੀਕੇਡ ਲਗਾ ਚੁੱਕੀ ਹੈ, ਪਰ ਕਿਸਾਨਾਂ ਨੇ ਇਸ ਤੋਂ ਕੁਝ ਦੂਰੀ' ਤੇ ਆਪਣੀ ਬੈਰੀਕੇਡ ਲਗਾ ਦਿੱਤੀ ਹੈ।
10:22 March 26
ਕਿਸਾਨਾਂ ਵੱਲੋਂ ਭਾਰਤ ਬੰਦ ਦੀਆਂ ਮੰਗਾਂ
ਕਿਸਾਨਾਂ ਵੱਲੋਂ ਭਾਰਤ ਬੰਦ ਦੀਆਂ ਮੰਗਾਂ ਇਸ ਪ੍ਰਕਾਰ ਹਨ.
- ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰੋ
- ਐਮਐਸਪੀ ਅਤੇ ਖਰੀਦ 'ਤੇ ਕਾਨੂੰਨ ਬਣਾਓ
- ਕਿਸਾਨਾਂ ਖ਼ਿਲਾਫ਼ ਸਾਰੇ ਪੁਲਿਸ ਕੇਸ ਰੱਦ ਕੀਤੇ ਜਾਣ
- ਬਿਜਲੀ ਦਾ ਬਿੱਲ ਅਤੇ ਪ੍ਰਦੂਸ਼ਣ ਬਿੱਲ ਵਾਪਸ ਕਰੋ
- ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਨੂੰ ਘਟਾਓ
10:22 March 26
ਭਾਰਤ ਬੰਦ 'ਤੇ ਰੇਲਵੇ ਦਾ ਅਪਡੇਟ
ਕਿਸਾਨ ਪ੍ਰਦਰਸ਼ਨਕਾਰੀ ਪੰਜਾਬ ਅਤੇ ਹਰਿਆਣੇ ਵਿਚ 32 ਥਾਵਾਂ 'ਤੇ ਬੈਠੇ ਹਨ ਜੋ ਕਿ ਅੰਬਾਲਾ ਅਤੇ ਫਿਰੋਜ਼ਪੁਰ ਡਵੀਜ਼ਨ ਰੇਲ ਆਵਾਜਾਈ ਨੂੰ ਪ੍ਰਭਾਵਤ ਕਰ ਰਿਹਾ ਹੈ। ਇਸੇ ਦੇ ਚੱਲਦੇ ਰੇਲਵੇ ਵਿਭਾਗ ਨੇ ਕੁੱਲ 31 ਟਰੇਨਾਂ ਅੱਜ ਲਈ ਰੱਦ ਕੀਤੀਆ ਹਨ ਜਿਨ੍ਹਾਂ 'ਚ 4 ਸ਼ਤਾਬਦੀ ਗੱਡੀਆਂ ਸ਼ਾਮਲ ਹਨ।
10:07 March 26
ਸਿੰਘੂ ਬਾਰਡਰ 'ਤੇ ਸੜਕ ਜਾਮ
ਪ੍ਰਦਰਸ਼ਨਕਾਰੀਆਂ ਨੇ ਭਾਰਤ ਬੰਦ ਦੇ ਸੱਦੇ 'ਤੇ ਸਿੰਘੂ ਬਾਰਡਰ 'ਤੇ ਸੜਕ ਜਾਮ ਕੀਤੀ।
10:07 March 26
ਭੁਵਨੇਸ਼ਵਰ ਵਿੱਚ ਟ੍ਰੇਡ ਯੂਨੀਅਨ ਨੇ ਰੇਲਵੇ ਟਰੈਕ ਕੀਤਾ ਜਾਮ
ਉੜੀਸਾ ਵਿੱਚ, ਭੁਵਨੇਸ਼ਵਰ ਵਿੱਚ ਟਰੇਡ ਯੂਨੀਅਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ’ਤੇ ਰੇਲਵੇ ਟਰੈਕ ਜਾਮ ਕਰ ਦਿੱਤਾ।
10:07 March 26
10:06 March 26
ਪ੍ਰਦਰਸ਼ਨਕਾਰੀਆਂ ਨੇ ਬੰਦ ਕੀਤਾ ਗਾਜ਼ੀਪੁਰ ਬਾਰਡਰ
ਪ੍ਰਦਰਸ਼ਨਕਾਰੀਆਂ ਨੇ 12 ਘੰਟੇ ਦੇ ਬੰਦ ਕਾਰਨ ਗਾਜ਼ੀਪੁਰ ਬਾਰਡਰ ਜਾਮ ਕਰ ਦਿੱਤਾ। ਦੱਸ ਦੇਈਏ ਕਿ ਇਹ ਬੰਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਖਿਲਾਫ ਸੱਦਿਆ ਗਿਆ ਹੈ।
10:06 March 26
ਅੰਬਾਲਾ ਦੇ ਸ਼ਾਹਪੁਰ ਨੇੜੇ ਜੀਟੀ ਰੋਡ ਅਤੇ ਰੇਲਵੇ ਟ੍ਰੈਕ ਜਾਮ
ਅੰਬਾਲਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਜੀਟੀ ਰੋਡ ਅਤੇ ਸ਼ਾਹਪੁਰ ਨੇੜੇ ਰੇਲ ਪੱਟੜੀਆਂ ਜਾਮ ਕਰ ਦਿੱਤੀਆਂ।
09:54 March 26
ਫ਼ਤਿਹਗੜ੍ਹ ਸਾਹਿਬ ਵਿੱਚ ਭਾਰਤ ਬੰਦ ਨੂੰ ਹੁੰਗਾਰਾ
ਫ਼ਤਹਿਗੜ੍ਹ ਸਾਹਿਬ ਦੇ ਤਰਖਾਣ ਮਾਜਰਾ ਕੋਲ ਕਿਸਾਨਾਂ ਨੇ ਨਸੈਨਲ ਹਾਈਵੇ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ ਜ਼ਾਹਿਰ ਕੀਤਾ। ਰੋਡ ਤੇ ਜਾਮ ਹੋਣ ਕਾਰਨ ਹਾਈਵੇ 'ਤੇ ਵੱਡਾ ਜਾਮ ਦੇਖਣ ਨੂੰ ਮਿਲ ਰਿਹਾ ਹੈ। ਓਥੇ ਹੀ ਸਰਹਿੰਦ ਵਿਖੇ ਤਿੰਨ ਰੇਲ ਗੱਡੀਆਂ ਨੂੰ ਰੋਕਿਆ ਗਿਆ ਹੈ। ਜੰਮੂ ਤੋਂ ਦਿੱਲੀ ਜਾ ਰਹੀ ਸ਼ਿਵ ਸ਼ਕਤੀ ਐਕਸਪ੍ਰੈਸ, ਗੁਹਾਟੀ ਤੋਂ ਜੰਮੂ ਜਾ ਰਹੀ ਐਕਸਪ੍ਰੈਸ ਅਤੇ ਅੰਬਾਲਾ ਤੋਂ ਲੁਧਿਆਣਾ ਜਾ ਰਹੀ ਯਾਤਰੀ ਗੱਡੀ ਰੋਕੀ ਗਈ ਹੈ।
09:54 March 26
ਭਾਰਤ ਬੰਦ ਤਹਿਤ ਕਿਸਾਨਾਂ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ਅਤੇ ਰੇਲਵੇ ਟਰੈਕ ਜਾਮ
ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਕਾਰਨ ਕਿਸਾਨਾਂ ਨੇ ਅੱਜ ਸਵੇਰੇ 6:00 ਵਜੇ ਤੋਂ ਸ਼ਾਮ 6 ਵਜੇ ਤੱਕ ਬਰਨਾਲਾ ਵਿੱਚ ਰੇਲਵੇ ਦੇ ਸਾਰੇ ਟ੍ਰੈਕ ਜਾਮ ਕਰ ਦਿੱਤੇ ਗਏ। ਜਿਸ ਕਰਕੇ ਬਰਨਾਲਾ ਰੇਲਵੇ ਸਟੇਸ਼ਨ ਤੋਂ ਲੰਘਣ ਵਾਲੀ ਬਠਿੰਡਾ ਤੋਂ ਦਿੱਲੀ ਜਾ ਰਹੀ ਇਕ ਰੇਲਗੱਡੀ ਰਰਤਪਾ ਸ਼ਹਿਰ ਵਿਖੇ ਰੋਕਣੀ ਪਈ।
09:52 March 26
ਮਾਨਸਾ ਵਿੱਚ ਵੀ ਭਾਰਤ ਬੰਦ ਨੂੰ ਭਰਪੂਰ ਸਮਰਥਨ
ਮਾਨਸਾ ਵਿੱਚ ਵੀ ਕਿਸਾਨ ਵਪਾਰੀ ਮਜ਼ਦੂਰ ਅਤੇ ਦੁਕਾਨਦਾਰਾਂ ਵੱਲੋਂ ਭਾਰਤ ਬੰਦ ਨੂੰ ਭਰਪੂਰ ਸਮਰਥਨ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਰੋਡ ਬੰਦ ਕੀਤੇ ਗਏ ਹਨ ਅਤੇ ਉਥੇ ਹੀ ਰੇਲਵੇ ਟਰੈਕ ਵੀ ਬੰਦ ਰਹਿਣਗੇ ਅਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਜਾਰੀ ਰਹੇਗਾ।
09:51 March 26
ਬਠਿੰਡਾ ਸ਼ਹਿਰ ਵਿੱਚ ਵੇਖਣ ਨੂੰ ਮਿਲਿਆ ਭਾਰਤ ਬੰਦ ਦਾ ਅਸਰ
ਸ਼ਹਿਰ ਦੇ ਸਾਰੇ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਤੜਕੇ ਤੋਂ ਹੀ ਨਹੀਂ ਖੁੱਲ੍ਹੀਆਂ। ਮੈਡੀਕਲ ਸਟੋਰ ਵੀ ਕਈ ਥਾਂ 'ਤੇ ਬੰਦ ਨਜ਼ਰ ਆਏ। ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਛੱਡ ਕੇ ਅਜੀਤ ਰੋਡ ਵਿਖੇ ਹੋਟਲ ਵੀ ਬੰਦ ਹਨ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਨ।
09:01 March 26
ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ‘ਭਾਰਤ ਬੰਦ’
ਚੰਡੀਗੜ੍ਹ:ਅੱਜ ਸਵੇਰੇ 6 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਸੰਪੂਰਨ ਭਾਰਤ ਬੰਦ ਦਾ ਰਹੇਗਾ। ਇਸਦਾ ਸੱਦਾ ਕਿਸਾਨ ਸੰਗਠਨਾਂ ਨੇ ਸੱਦਾ ਦਿੱਤਾ ਸੀ। ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ ’ਚ ਰੇਲ ਅਤੇ ਸੜਕ ਪਰਿਵਹਨ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਸੰਯੁਕਤ ਕਿਸਾਨ ਮੋਰਚੇ ਮੁਤਾਬਕ ਦੇਸ਼ ਵਿਆਪੀ ਬੰਦ 26 ਮਾਰਚ ਨੂੰ ਸਵੇਰੇ 6 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲੇਗਾ, ਜੋ ਕਿ ਦਿੱਲੀ ਦੀਆਂ ਤਿੰਨ ਸਰਹੱਦਾਂ- ਸਿੰਘੂ, ਗਾਜੀਪੁਰ 'ਤੇ ਚਾਰ ਮਹੀਨਿਆਂ ਦੇ ਕਿਸਾਨ ਅੰਦੋਲਨ ਦੇ ਪੂਰੇ ਹੋਣ ‘ਤੇ ਚਲਾਈ ਜਾ ਰਹੀ ਹੈ।
ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੜਕ ਅਤੇ ਰੇਲ ਆਵਾਜਾਈ ਜਾਮ ਰਹੇਗੀ ਅਤੇ ਬਾਜ਼ਾਰ ਵੀ ਬੰਦ ਰਹਿਣਗੇ। ਮੋਰਚੇ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵੀ ਬੰਦ ਰਹੇਗੀ। ਰਾਜੇਵਾਲ ਨੇ ਕਿਹਾ ਕਿ ਟਰੇਡ ਯੂਨੀਅਨਾਂ ਅਤੇ ਆਵਾਜਾਈ ਅਤੇ ਸੰਗਠਿਤ ਅਤੇ ਅਸੰਗਠਿਤ ਸੈਕਟਰ ਨਾਲ ਜੁੜੀਆਂ ਹੋਰ ਸੰਸਥਾਵਾਂ ਨੇ 'ਭਾਰਤ ਬੰਦ' ਦੇ ਕਿਸਾਨਾਂ ਦੇ ਸੱਦੇ ਦਾ ਸਮਰਥਨ ਕੀਤਾ ਹੈ।
ਰਾਜੇਵਾਲ ਨੇ ਕਿਹਾ ਕਿ ਬੰਦ ਦੇ ਦੌਰਾਨ ਐਂਬੂਲੈਂਸਾਂ ਅਤੇ ਅੱਗ ਬੁਝਾਉਣ ਵਰਗੀਆਂ ਜ਼ਰੂਰੀ ਸੇਵਾਵਾਂ ਦੀ ਆਗਿਆ ਦਿੱਤੀ ਜਾਏਗੀ, ਆਲ ਇੰਡੀਆ ਟਰੇਡਰਜ਼ ਕਨਫੈਡਰੇਸ਼ਨ ਨੇ ਦੇਸ਼ ਦੇ ਅੱਠ ਕਰੋੜ ਵਪਾਰੀਆਂ ਦੀ ਨੁਮਾਇੰਦਗੀ ਦਾ ਦਾਅਵਾ ਕਰਦਿਆਂ ਕਿਹਾ ਕਿ ਬਾਜ਼ਾਰ 26 ਮਾਰਚ ਨੂੰ ਬਜ਼ਾਰ ਖੁੱਲ੍ਹੇ ਰਹਿਣਗੇ, ਕਿਉਂਕਿ ਉਹ ਭਾਰਤ ਬੰਦ 'ਚ ਸ਼ਾਮਲ ਨਹੀਂ ਹਨ।
ਸੰਗਠਨ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ, "ਅਸੀਂ ਭਾਰਤ ਬੰਦ ਵਿੱਚ ਸ਼ਾਮਲ ਨਹੀਂ ਹੋ ਰਹੇ।" ਬਾਜ਼ਾਰ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਖੁੱਲ੍ਹੇ ਰਹਿਣਗੇ। ਚਲ ਰਹੀ ਰੁਕਾਵਟ ਨੂੰ ਸਿਰਫ ਗੱਲਬਾਤ ਪ੍ਰਕਿਰਿਆ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਖੇਤੀਬਾੜੀ ਕਾਨੂੰਨਾਂ ਵਿਚ ਸੋਧ ਕਰਨ ਤੇ ਵਿਚਾਰ ਵਟਾਂਦਰੇ ਹੋਣੇ ਚਾਹੀਦੇ ਹਨ, ਜੋ ਕਿ ਮੌਜੂਦਾ ਖੇਤੀਬਾੜੀ ਨੂੰ ਲਾਹੇਵੰਦ ਬਣਾ ਸਕਦੇ ਹਨ। ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ, ਭਾਰਤ ਬੰਦ ਦਾ ਹਰਿਆਣਾ ਅਤੇ ਪੰਜਾਬ ਵਿਚ ਵੱਡਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਚੋਣ ਰਾਜਾਂ- ਤਾਮਿਲਨਾਡੂ, ਅਸਾਮ, ਪੱਛਮੀ ਬੰਗਾਲ, ਕੇਰਲ ਅਤੇ ਪੁਡੂਚੇਰੀ ਦੇ ਲੋਕਾਂ ਨੂੰ ਬੰਦ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਗਈ ਹੈ।