ਹੈਦਰਾਬਾਦ: ਹਿੰਦੂ ਧਰਮ 'ਚ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦੂਜੀ ਤਰੀਕ ਨੂੰ ਭਾਈ ਦੂਜ ਮਨਾਈ ਜਾਂਦੀ ਹੈ। ਭਾਈ ਦੂਜ ਵਾਲੇ ਦਿਨ ਭਰਾ ਨੂੰ ਟਿੱਕਾ ਲਗਾਉਣ ਦਾ ਵਿਸ਼ੇਸ਼ ਮਹੱਤਵ ਹੈ। ਹਿੰਦੂ ਧਰਮ 'ਚ ਭਾਈ ਦੂਜ ਦੇ ਤਿਓਹਾਰ ਨੂੰ ਭਰਾ-ਭੈਣਾ ਦੇ ਵਿਚਕਾਰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਦਿਨ ਯਮਰਾਜ ਅਤੇ ਯਮੁਨਾ ਜੀ ਦੀ ਪੂਜਾ ਕਰਨ ਨਾਲ ਬੰਦੇ ਦੇ ਸਾਰੇ ਪਾਪ ਖਤਮ ਹੋ ਜਾਂਦੇ ਹਨ। ਇਸ ਦਿਨ ਭੈਣਾ ਰੋਲੀ 'ਤੇ ਅਕਸ਼ਤ ਲਗਾ ਕੇ ਆਪਣੇ ਭਰਾ ਨੂੰ ਟਿੱਕਾ ਲਗਾਉਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਅਤੇ ਸੁਖੀ ਜੀਵਨ ਲਈ ਕਾਮਨਾ ਕਰਦੀਆਂ ਹਨ। ਦੂਜੇ ਪਾਸੇ ਭਰਾ ਆਪਣੀਆਂ ਭੈਣਾ ਦਾ ਆਸ਼ੀਰਵਾਦ ਲੈ ਕੇ ਉਨ੍ਹਾਂ ਦੀ ਜੀਵਨ ਭਰ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ। ਇਸ ਵਾਰ ਭਾਈ ਦੂਜ ਦੀ ਸਹੀ ਤਰੀਕ ਨੂੰ ਲੈ ਕੇ ਲੋਕ ਉਲਝਣ 'ਚ ਹਨ।
ਕਦੋ ਹੈ ਭਾਈ ਦੂਜ?: ਪੰਚਾਗ ਅਨੁਸਾਰ, ਇਸ ਸਾਲ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦੂਜੀ ਤਰੀਕ ਦੀ ਸ਼ੁਰੂਆਤ 14 ਨਵੰਬਰ ਨੂੰ ਦੁਪਹਿਰ 2:35 ਮਿੰਟ 'ਤੇ ਹੋਵੇਗੀ ਅਤੇ 15 ਨਵੰਬਰ ਨੂੰ ਰਾਤ 1:47 ਮਿੰਟ 'ਤੇ ਖਤਮ ਹੋ ਜਾਵੇਗੀ। ਉਦੈ ਤਰੀਕ ਅਨੁਸਾਰ, 15 ਨਵੰਬਰ ਨੂੰ ਭਾਈ ਦੂਜ ਮਨਾਈ ਜਾਵੇਗੀ ਅਤੇ 14 ਨਵੰਬਰ ਨੂੰ ਦੁਪਹਿਰ 12:00 ਵਜੇ ਤੋਂ ਬਾਅਦ ਭੈਣਾ ਆਪਣੇ ਭਰਾਵਾਂ ਨੂੰ ਟਿੱਕਾ ਲਗਾ ਸਕਦੀਆਂ ਹਨ।