ਚੰਡੀਗੜ੍ਹ:11ਵੀਂ ਸਦੀਂ ਦੇ ਮਹਾਨ ਮਹਾਂਪੁਰਖ ਭਗਤ ਨਾਮਦੇਵ ਜੀ (Bhagat Namdev ji) ਦਾ ਆਗਮਨ 1270 ਈ (ਕੱਤਕ ਸੂਦੀ 11, ਸਾਕਾ ਸੰਮਤ 1192) ਨੂੰ ਮਹਾਂਰਾਸ਼ਟਰ ਸੂਬੇ ਦੇ ਅਜੋਕੇ ਜ਼ਿਲ੍ਹੇ ਹਿੰਗੋਲੀ (ਪੁਰਾਣਾ ਜ਼ਿਲ੍ਹਾ ਪ੍ਰਭਣੀ) ਦੇ ਕਸਬਾ ਰੂਪੀ, ਪਿੰਡ ਨਰਸੀ ਬਾਮਣੀ ਵਿੱਚ ਹੋਇਆ। ਉਸ ਵੇਲੇ ਜਾਤ-ਪਾਤ, ਊਚ-ਨੀਚ ਅਤੇ ਵਰਣਵੰਡ ਜਿਹੀਆਂ ਕੁਰੀਤੀਆਂ ਵਿੱਚ ਭਾਰਤੀ ਸਮਾਜ ਜਕੜਿਆ ਹੋਇਆ ਸੀ।
ਇਹ ਵੀ ਪੜੋ:ਜਵਾਹਰ ਲਾਲ ਨਹਿਰੂ ਜਯੰਤੀ 2021: ਜਾਣੋ ਉਹਨਾਂ ਦੇ ਜੀਵਨ ਨਾਲ ਜੁੜੀਆਂ ਕੁੱਝ ਦਿਲਚਸਪ ਗੱਲਾਂ
ਭਗਤ ਨਾਮਦੇਵ ਜੀ ਦਾ ਜੀਵਨ
ਭਗਤ ਨਾਮਦੇਵ ਜੀ (Bhagat Namdev ji) ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 61 ਸ਼ਬਦ, 18 ਰਾਗਾਂ ਵਿੱਚ ਦਰਜ ਹਨ, ਜੋ ਕਿ ਮਰਾਠੀ ਭਾਸ਼ਾ ਨਾਲ ਸੰਬੰਧਤ ਹਨ। ਨਾਮਦੇਵ ਜੀ ਦੇ ਪਿਤਾ ਦਾ ਨਾਂਅ ਦਾਮਸੇਠ, ਮਾਤਾ ਦਾ ਨਾਂਅ ਗੋਨਾਬਾਈ ਅਤੇ ਭੈਣ ਦਾ ਨਾਂਅ ਔਬਾਈ ਸੀ। ਨਾਮਦੇਵ ਜੀ ਦੇ ਮਾਂ-ਬਾਪ ਛੀਂਬਾ ਜਾਤੀ ਦੇ ਹੋਣ ਕਾਰਨ ਕੱਪੜੇ ਸਿਉਣ ਅਤੇ ਰੰਗਣ ਦਾ ਕੰਮ ਕਰਦੇ ਸਨ।
ਭਗਤ ਨਾਮਦੇਵ ਜੀ (Bhagat Namdev ji) ਨੇ ਸੁਰਤ ਸੰਭਾਂਲਦੇ ਹੀ ਆਪਣੇ ਆਸ-ਪਾਸ ਪਸਰੇ ਹੋਏ ਉਸ ਮਾਹੌਲ ਨੂੰ ਗੌਹ ਨਾਲ ਵਾਚਣਾ ਸ਼ੁਰੂ ਕਰ ਦਿੱਤਾ, ਜਿੱਥੇ ਦਲਿਤ, ਗਰੀਬ ਅਤੇ ਕਮਜੋਰ ਲੋਕਾਂ ਨੂੰ ਸਹੀ ਧਾਰਮਿਕ ਅਤੇ ਸਮਾਜਿਕ ਗਿਆਨ ਤੋਂ ਦੂਰ ਰੱਖਦੇ ਹੋਏ ਉਸ ਸਮੇਂ ਦੇ ਪਾਖੰਡੀ ਅਤੇ ਪੁਜਾਰੀ ਸਿਸਟਮ ਦਾ ਸ਼ਿਕਾਰ ਤਾਂ ਬਣਾਇਆ ਹੀ ਜਾ ਰਿਹਾ ਸੀ।
ਪਰ ਇਸ ਦੇ ਨਾਲ ਹੀ ਹੁਕਮਰਾਨਾਂ ਵੱਲੋਂ ਵੀ ਇਨ੍ਹਾਂ ਉਪਰ ਜ਼ੁਲਮ ਢਾਏ ਜਾ ਰਹੇ ਸਨ, ਜਿਸ ਪ੍ਰਤੀ ਭਗਤ ਨਾਮਦੇਵ (Bhagat Namdev ji) ਨੇ ਸੱਚੀ ਪ੍ਰਭੂ ਭਗਤੀ ਦੀ ਅਰਾਧਨਾ ਕਰਦੇ ਹੋਏ ਆਪਣੇ ਗਿਆਨ ਦਾ ਸਹੀ ਦ੍ਰਿਸ਼ਟੀਕੋਣ ਇਨ੍ਹਾਂ ਗ਼ਰੀਬ ਲੋਕਾਂ ਵਿੱਚ ਫੈਲਾ ਕੇ ਉਨ੍ਹਾਂ ਦੇ ਮਨਾਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ।
ਭਗਤ ਨਾਮਦੇਵ ਜੀ ਦੀ 750 ਸਾਲਾ ਜਨਮ ਸ਼ਤਾਬਦੀ ਮੌਕੇ ਕਈ ਸਿਆਸਤ ਦਾਨਾ ਨੇ ਲੋਕਾਂ ਨੂੰ ਵਧਾਈ ਦਿੱਤੀ।
ਇਹ ਵੀ ਪੜੋ:ਆਜ਼ਾਦੀ ਦੇ 75 ਸਾਲ: 70 ਰਾਜਪੂਤ ਅੰਦੋਲਨਕਾਰੀਆਂ ਨੂੰ ਦਿੱਤੀ ਗਈ ਸੀ ਫਾਂਸੀ, ਜਾਣੋ ਫੋਂਦਾਰਾਮ ਹਵੇਲੀ ਦਾ ਇਤਿਹਾਸ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ