ਚੰਡੀਗੜ੍ਹ:ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੇ ਵਿਸ਼ਵ ਨੂੰ ਝੱਲਣਾ ਪਿਆ। ਇਸ ਦੌਰਾਨ ਅਣਗਿਣਤ ਲੋਕਾਂ ਦੀ ਮੌਤ ਹੋ ਗਈ। ਕੋਰੋਨਾ ਵਾਇਰਸ (Corona virus) ਤੋਂ ਬਚਣ ਲਈ ਵੈਕਸੀਨ ਸਾਹਮਣੇ ਆਉਣੀ ਸ਼ੁਰੂ ਹੋ ਗਈ। ਹਰ ਇਕ ਕੰਪਨੀ ਆਪਣੀ ਵੈਕਸੀਨ ਨੂੰ ਵਧੇਰੇ ਪ੍ਰਮਾਣਿਤ ਹੋਣ ਦਾ ਦਾਅਵਾ ਕਰਦੀ ਹੈ।
ਵੈਕਸੀਨ ਨੂੰ ਲੈ ਕੇ ਇਕ ਵਿਵਾਦ ਸਾਹਮਣੇ ਆਇਆ ਹੈ। ਜਿਸ ਵਿਚ ਵਿਸ਼ਵ ਸਿਹਤ ਸੰਗਠਨ ਨੂੰ ਭਾਰਤ ਅਤੇ ਯੁਗਾਂਡਾ ਵਿਚ ਕੋਵਿਸ਼ੀਲਡ ਦੀ ਨਕਲੀ ਕੋਰੋਨਾ ਵੈਕਸੀਨ ਮਿਲੀ ਹੈ। ਵੈਕਸੀਨ ਸੈਂਟਰਾਂ ਤੋਂ ਬਾਹਰ ਲਿਜਾ ਕੇ ਇਹ ਨਕਲੀ ਵੈਕਸੀਨ ਲੋਕਾਂ ਨੂੰ ਲਗਾ ਦਿੱਤੀ ਗਈ ਹੈ। ਇਕ ਪਾਸੇ ਲੋਕਾਂ ਦੀ ਜ਼ਿੰਦਗੀ ਤਾ ਸਵਾਲ ਹੈ ਅਤੇ ਦੂਜੇ ਪਾਸੇ ਮੁਨਾਫਾਖੋਰ ਲੋਕ ਨਕਲੀ ਵੈਕਸੀਨ ਬਣਾ ਰਹੇ ਹਨ। ਇਸ ਬਾਰੇ ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਕਹਿਣਾ ਹੈ ਕਿ ਇਹ ਵੈਕਸੀਨ ਨੂੰ 5 ਅਤੇ 2 ਐਮ ਐਲ ਦੀ ਸ਼ੀਸ਼ੀ ਵਿਚ ਸਪਲਾਈ ਨਹੀਂ ਕੀਤਾ ਗਿਆ।