ਬੈਂਗਲੁਰੂ/ਕਰਨਾਟਕ:ਬੈਂਗਲੁਰੂ ਦੇ ਹਲਾਸੁਰੂ ਗੇਟ ਪੁਲਿਸ ਨੇ ਇੱਕ ਜਿਊਲਰੀ ਦੁਕਾਨ ਦੇ ਮਾਲਕ ਤੋਂ ਲੱਖਾਂ ਰੁਪਏ ਦਾ ਸੋਨਾ ਚੋਰੀ ਕਰਨ ਦੇ ਦੋਸ਼ ਵਿੱਚ ਇੱਕ ਸੇਲਜ਼ਮੈਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਝੂਠੀ ਕਹਾਣੀ ਘੜੀ ਕਿ ਸੋਨੇ ਨਾਲ ਭਰਿਆ ਬੈਗ ਕਿਸੇ ਅਣਪਛਾਤੇ ਵਿਅਕਤੀ ਨੇ ਖੋਹ ਲਿਆ ਹੈ। ਪੁਲਿਸ ਅਨੁਸਾਰ ਬੇਂਗਲੁਰੂ 'ਚ ਇਕ ਦੁਕਾਨ 'ਤੇ ਸੇਲਜ਼ਮੈਨ ਵਜੋਂ ਕੰਮ ਕਰਨ ਵਾਲੇ ਰਾਜਸਥਾਨ ਦੇ ਰਹਿਣ ਵਾਲੇ ਲਾਲ ਸਿੰਘ ਨੂੰ ਪੁਲਿਸ ਨੇ ਹਲਾਸੁਰੂ ਗੇਟ ਥਾਣੇ ਅਧੀਨ ਸੋਨੇ ਦੀ ਦੁਕਾਨ ਦੇ ਮਾਲਕ ਅਭਿਸ਼ੇਕ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਮੁਲਜ਼ਮ ਕੋਲੋਂ 1.262 ਕਿਲੋ ਤੋਂ ਵੱਧ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਮੁਲਜ਼ਮ ਦੀ ਮਦਦ ਕਰਨ ਵਾਲੇ ਇੱਕ ਹੋਰ ਵਿਅਕਤੀ ਰਾਜ ਪਾਲ ਨੂੰ ਵੀ ਪੁਲFਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਵਿੱਚ ਮੁੱਖ ਮੁਲਜ਼ਮ ਦੀ ਮਦਦ ਕਰਨ ਵਾਲੇ 2 ਹੋਰ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਲਾਲ ਸਿੰਘ ਜੋ ਕਿ ਅਭਿਸ਼ੇਕ ਦੀ ਦੁਕਾਨ 'ਤੇ 7 ਮਹੀਨਿਆਂ ਤੋਂ ਸੇਲਜ਼ਮੈਨ ਦਾ ਕੰਮ ਕਰਦਾ ਸੀ, ਨੇ ਮਾਲਕ ਦਾ ਭਰੋਸਾ ਜਿੱਤ ਲਿਆ ਸੀ।
ਪੁਲਿਸ ਨੇ ਦੱਸਿਆ ਕਿ 28 ਸਤੰਬਰ ਨੂੰ ਮਾਲਕ ਅਭਿਸ਼ੇਕ ਨੇ ਲਾਲ ਸਿੰਘ ਨੂੰ ਆਂਧਰਾ ਪ੍ਰਦੇਸ਼ ਦੇ ਨੇਲੋਰ ਸਥਿਤ ਮੁਕੇਸ਼ ਅਤੇ ਸ਼ੁਭਮ ਸੋਨੇ ਦੇ ਗਹਿਣਿਆਂ ਦੀ ਦੁਕਾਨ 'ਤੇ 1.262 ਕਿਲੋ ਸੋਨੇ ਦੇ ਗਹਿਣੇ ਪਹੁੰਚਾਉਣ ਲਈ ਕਿਹਾ ਸੀ। ਸੋਨੇ ਦੇ ਗਹਿਣਿਆਂ ਨਾਲ ਭਰਿਆ ਬੈਗ ਫੜਨ ਤੋਂ ਬਾਅਦ ਆਰੋਪੀ ਨੇ ਚੋਰੀ ਦੀ ਯੋਜਨਾ ਬਣਾਈ ਤੇ ਬੈਂਗਲੁਰੂ ਵਿੱਚ ਆਪਣੇ ਸਾਥੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ।