ਨਵੀਂ ਦਿੱਲੀ: ਦਿੱਲੀ 'ਚ ਬੈਂਗਲੁਰੂ ਦੀ ਇਕ ਲੜਕੀ ਨਾਲ ਮੈਟਰੀਮੋਨੀਅਲ ਸਾਈਟ 'ਤੇ ਦੋਸਤੀ ਕਰ ਕੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੇ ਮੈਟਰੀਮੋਨੀਅਲ ਸਾਈਟ ਰਾਹੀਂ ਇਕ ਨੌਜਵਾਨ ਨਾਲ ਦੋਸਤੀ ਕੀਤੀ ਸੀ। ਨੌਜਵਾਨ ਨੇ ਉਸ ਨੂੰ ਮਿਲਣ ਲਈ ਦਿੱਲੀ ਬੁਲਾਇਆ। ਜਦੋਂ ਉਹ ਉੱਥੇ ਪਹੁੰਚੀ ਤਾਂ ਉਹ ਉਸਦਾ ਸਾਰਾ ਸਮਾਨ ਲੈ ਕੇ ਫਰਾਰ ਹੋ ਗਿਆ। ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਇਕ ਏਅਰਲਾਈਨਜ਼ ਵਿਚ ਚਾਲਕ ਦਲ ਦੀ ਮੈਂਬਰ ਹੈ। ਕੁਝ ਸਮਾਂ ਪਹਿਲਾਂ ਉਸ ਦੀ ਇਕ ਮੈਟਰੀਮੋਨੀਅਲ ਸਾਈਟ 'ਤੇ ਅੰਸ਼ੁਲ ਜੈਨ ਨਾਂ ਦੇ ਵਿਅਕਤੀ ਨਾਲ ਦੋਸਤੀ ਹੋਈ ਸੀ। ਨੌਜਵਾਨ ਨੇ ਆਪਣੇ ਆਪ ਨੂੰ ਦਿੱਲੀ ਐਨਸੀਆਰ ਦਾ ਕਾਰੋਬਾਰੀ ਦੱਸਿਆ ਸੀ। ਹੌਲੀ-ਹੌਲੀ ਦੋਹਾਂ ਦੀ ਦੋਸਤੀ ਵਧੀ ਅਤੇ ਫਿਰ ਦੋਹਾਂ ਨੇ ਵਿਆਹ ਕਰਨ ਦਾ ਮਨ ਬਣਾ ਲਿਆ। ਇਸ ਸਬੰਧ ਵਿਚ 3 ਦਿਨ ਪਹਿਲਾਂ ਅੰਸ਼ੁਲ ਨੇ ਲੜਕੀ ਨੂੰ ਦਿੱਲੀ ਬੁਲਾਇਆ।
ਉਸ ਨੇ ਕਿਹਾ ਕਿ ਦਿੱਲੀ ਵਿੱਚ ਉਸ ਦੇ ਰਿਸ਼ਤੇਦਾਰ ਦਾ ਵਿਆਹ ਹੈ ਅਤੇ ਇਸ ਬਹਾਨੇ ਉਹ ਇੱਥੇ ਆ ਕੇ ਆਪਣੇ ਪਰਿਵਾਰ ਨੂੰ ਵੀ ਮਿਲਣ। ਇਸ ਦੇ ਨਾਲ ਹੀ ਉਸ ਨੇ ਲੜਕੀ ਨੂੰ ਇਹ ਵੀ ਕਿਹਾ ਕਿ ਕਿਉਂਕਿ ਪਰਿਵਾਰ ਵਿੱਚ ਵਿਆਹ ਹੈ ਤਾਂ ਘੱਟੋ-ਘੱਟ ਆਪਣੇ ਚੰਗੇ ਕੱਪੜੇ ਲੈ ਕੇ ਆਓ। ਆਪਣੇ ਗਹਿਣੇ ਵੀ ਨਾਲ ਲਿਆਓ। 7 ਮਈ ਨੂੰ ਪੀੜਤਾ ਦਿੱਲੀ ਪਹੁੰਚੀ, ਜਿੱਥੇ ਅੰਸ਼ੁਲ ਉਸ ਨੂੰ ਲੈਣ ਆਇਆ ਅਤੇ ਦੋਵੇਂ ਐਰੋ ਸਿਟੀ ਸਥਿਤ ਫੂਡ ਕੋਰਟ 'ਚ ਡਿਨਰ ਕਰਨ ਗਏ।