ਬੈਂਗਲੁਰੂ: ਸ਼ਹਿਰ ਬੇਂਗਲੁਰੂ ਦੇ ਰਾਜ ਭਵਨ ਵਿੱਚ (Unknown caller threatened bomb) ਇੱਕ ਅਣਪਛਾਤੇ ਕਾਲਰ ਨੇ ਬੰਬ ਲਗਾਉਣ ਦੀ ਧਮਕੀ ਦਿੱਤੀ ਹੈ। ਇਸ ਤੋਂ ਪਹਿਲਾਂ 1 ਦਸੰਬਰ ਨੂੰ ਸੂਬੇ ਭਰ ਦੇ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਭੇਜੀ ਗਈ ਸੀ। ਜਿਸ ਦੀ ਫਿਲਹਾਲ ਜਾਂਚ ਜਾਰੀ ਹੈ। ਤਾਜ਼ਾ ਮਾਮਲੇ 'ਚ ਇੱਕ ਵਿਅਕਤੀ ਨੇ ਪੁਲਿਸ ਕੰਟਰੋਲ ਰੂਮ 'ਤੇ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੇ ਰਾਜ ਭਵਨ 'ਚ ਬੰਬ ਰੱਖਿਆ ਹੈ। ਜਾਣਕਾਰੀ ਮੁਤਾਬਿਕ ਸੋਮਵਾਰ ਦੇਰ ਰਾਤ ਇੱਕ ਅਜਨਬੀ ਨੇ ਪੁਲਿਸ ਕੰਟਰੋਲ ਰੂਮ 'ਤੇ ਫੋਨ ਕਰਕੇ ਰਾਜ ਭਵਨ 'ਚ ਬੰਬ ਰੱਖਣ ਦੀ ਧਮਕੀ ਦਿੱਤੀ। ਮੁਲਜ਼ਮ ਨੇ ਰਾਤ ਕਰੀਬ 11.30 ਵਜੇ ਐਨਆਈਏ ਕੰਟਰੋਲ ਰੂਮ ’ਤੇ ਫ਼ੋਨ ਕਰਕੇ ਕਿਹਾ ਕਿ ਉਸ ਨੇ ਰਾਜ ਭਵਨ ਵਿੱਚ ਬੰਬ ਲਾਇਆ ਹੈ। ਐਨਆਈਏ ਕੰਟਰੋਲ ਰੂਮ ਦੇ ਸਟਾਫ਼ ਨੇ ਤੁਰੰਤ ਬੈਂਗਲੁਰੂ ਪੁਲਿਸ ਨੂੰ ਫ਼ੋਨ ਕਰਕੇ ਸੂਚਨਾ ਦਿੱਤੀ।
ਅਣਪਛਾਤੇ ਕਾਲਰ ਨੇ NIA ਨੂੰ ਬੈਂਗਲੁਰੂ ਰਾਜ ਭਵਨ 'ਚ ਬੰਬ ਰੱਖਣ ਦੀ ਦਿੱਤੀ ਧਮਕੀ, ਡੂੰਘਾਈ ਨਾਲ ਖੋਜ ਕਰਨ 'ਤੇ ਨਹੀਂ ਮਿਲਿਆ ਕੁੱਝ - ਬੈਂਗਲੁਰੂ ਰਾਜ ਭਵਨ
NIA ਕੰਟਰੋਲ ਰੂਮ (NIA Control Room) ਨੂੰ ਧਮਕੀ ਭਰੀ ਕਾਲ ਮਿਲੀ। ਜਿਸ 'ਚ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਸਥਿਤ ਰਾਜ ਭਵਨ 'ਚ ਬੰਬ ਲਗਾਉਣ ਦੀ ਧਮਕੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਸਥਾਨਕ ਪੁਲਿਸ ਨੇ ਰਾਜ ਭਵਨ ਦੀ ਬਰੀਕੀ ਨਾਲ ਤਲਾਸ਼ੀ ਲਈ।
Published : Dec 12, 2023, 11:31 AM IST
ਫਰਜ਼ੀ ਧਮਕੀ:ਬੈਂਗਲੁਰੂ ਸਿਟੀ ਪੁਲਿਸ ਨੇ ਬੰਬ ਨਿਰੋਧਕ ਦਸਤੇ ਦੇ ਨਾਲ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਹਾਲਾਂਕਿ ਪੁਲਿਸ ਦੀ ਜਾਂਚ ਟੀਮ ਨੂੰ ਰਾਜ ਭਵਨ 'ਚ ਕੋਈ ( bomb not found) ਬੰਬ ਨਹੀਂ ਮਿਲਿਆ। ਪੁਲਿਸ ਮੁਤਾਬਕ ਜਾਂਚ ਤੋਂ ਬਾਅਦ ਉਹ ਕਹਿ ਸਕਦੇ ਹਨ ਕਿ ਇਹ ਯਕੀਨੀ ਤੌਰ 'ਤੇ ਫਰਜ਼ੀ ਧਮਕੀ ਸੀ। ਬਾਅਦ ਵਿੱਚ ਐਨਆਈਏ ਕੰਟਰੋਲ ਰੂਮ ਦੇ ਸਟਾਫ ਨੇ ਵਿਧਾਨ ਸਭਾ ਥਾਣੇ ਨੂੰ ਉਸ ਨੰਬਰ ਦੀ ਸੂਚਨਾ ਦਿੱਤੀ ਜਿਸ ਤੋਂ ਕਾਲ ਆਈ ਸੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- ਸਾਇੰਸ ਅਤੇ ਤਕਨੀਕ ਦੀ ਦੁਨੀਆਂ ’ਚ ਇੱਕ ਹੋਰ ਮਜ਼ਬੂਤ ਕਦਮ, ਪੀਐੱਮ ਮੋਦੀ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਿਟ 'ਤੇ ਗਲੋਬਲ ਪਾਰਟਨਰਸ਼ਿਪ ਦਾ ਕਰਨਗੇ ਉਦਘਾਟਨ
- Punjab Weather UPADTE: ਮੌਸਮ ਵਿਭਾਗ ਦਾ ਅਲਰਟ, ਪਹਾੜਾਂ 'ਚ ਹੋਈ ਬਰਫਬਾਰੀ ਨਾਲ ਬਦਲੇਗਾ ਮੈਦਾਨਾਂ ਦਾ ਮੌਸਮ, ਪੰਜਾਬ ਤੋਂ ਦਿੱਲੀ ਤੱਕ ਛਾਏਗੀ ਧੁੰਦ ਦੀ ਸੰਘਣੀ ਚਾਦਰ
- Delhi excise scam case: ਸਿਸੋਦੀਆ ਜੇਲ੍ਹ ਵਿੱਚ ਹੀ ਮਨਾਉਣਗੇ ਨਵਾਂ ਸਾਲ,ਆਬਕਾਰੀ ਘੁਟਾਲੇ 'ਚ 10 ਜਨਵਰੀ ਤੱਕ ਨਿਆਇਕ ਹਿਰਾਸਤ ਵਧੀ
ਮੁਲਜ਼ਮਾਂ ਦੀ ਭਾਲ ਲਈ ਵਿਸ਼ੇਸ਼ ਟੀਮ: ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 1 ਦਸੰਬਰ ਨੂੰ ਰਾਜਧਾਨੀ ਬੈਂਗਲੁਰੂ ਅਤੇ ਪੇਂਡੂ ਜ਼ਿਲ੍ਹਿਆਂ ਸਮੇਤ 60 ਸਕੂਲਾਂ ਵਿੱਚ ਬੰਬ ਲਗਾਏ ਜਾਣ ਦੀ ਫਰਜ਼ੀ ਧਮਕੀ ਈਮੇਲ ਰਾਹੀਂ ਦਿੱਤੀ ਗਈ ਸੀ। ਇਸ ਸਬੰਧੀ ਪੁਲਿਸ ਨੇ ਸਬੰਧਿਤ ਥਾਣਿਆਂ 'ਚ ਮਾਮਲਾ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ। ਮੁਲਜ਼ਮਾਂ ਦੀ ਭਾਲ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ। ਪੁਲਿਸ ਵਿਭਾਗ ਨੇ ਪਹਿਲਾਂ ਹੀ ਸਰਵਰ ਪ੍ਰਦਾਨ ਕਰਨ ਵਾਲਿਆਂ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਹੈ। ਇਸ ਤੋਂ ਪਹਿਲਾਂ ਜਾਂਚ ਕਰ ਰਹੀ ਸਥਾਨਕ ਪੁਲਿਸ ਨੇ ਗੂਗਲ ਨੂੰ ਪੱਤਰ ਲਿਖ ਕੇ ਈਮੇਲ ਰਜਿਸਟ੍ਰੇਸ਼ਨ, ਲੌਗਇਨ ਆਈਪੀ ਦੀ ਜਾਣਕਾਰੀ ਮੰਗੀ ਹੈ।