ਹੈਦਰਾਬਾਦ:ਅਕਸਰ ਹੀ ਵਿਆਹ ਸਮਾਗਮਾਂ ਦੀ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਲਾੜੀ ਆਪਣੇ ਵਿਆਹ ਤੋਂ ਪਹਿਲਾਂ ਕੁੱਝ ਦਿਲਚਸਪ ਅੰਦਾਜ਼ ’ਚ ਨਜ਼ਰ ਆ ਰਹੀ ਹੈ।
ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਥੇ ਵਿਆਹ ਤੋਂ ਪਹਿਲਾਂ ਲਾੜੀ ਨੂੰ ਆਪਣੇ ਸਾਜੋ ਸ਼ਿੰਗਾਰ ਨੂੰ ਲੈ ਕੇ ਫਿਕਰ 'ਚ ਹੁੰਦੀਆਂ ਹਨ, ਉਥੇ ਹੀ ਇਹ ਲਾੜੀ ਆਪਣੇ ਵਿਆਹ ਤੋਂ ਪਹਿਲਾਂ ਆਈਸਕ੍ਰੀਮ ਤੇ ਡੋਸਾ ਖਾਂਦੀ ਹੋਈ ਨਜ਼ਰ ਆ ਰਹੀ ਹੈ। ਆਪਣੇ ਮੇਕਅਪਕ ਦੇ ਦੌਰਾਨ ਸੋਹਣੀ ਮੁਟਿਆਰ ਲਾੜੀ ਲਜ਼ੀਜ ਖਾਣੇ ਦਾ ਆਨੰਦ ਮਾਣ ਰਹੀ ਹੈ।