ਪੰਜਾਬ

punjab

ETV Bharat / bharat

ਗੁਰਦੁਆਰਾ ਬੰਗਲਾ ਸਾਹਿਬ 'ਚ ਇੱਕ ਮਨਚਲੇ ਨੇ ਕੀਤੀ ਬੇਅਦਬੀ, ਥੜ੍ਹਾ ਸਾਹਿਬ 'ਤੇ ਚੜ੍ਹਿਆ

ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਇੱਕ ਵਿਅਕਤੀ ਥੜ੍ਹਾ ਸਾਹਿਬ 'ਤੇ ਚੜ੍ਹ ਕੇ ਲੰਮੇ ਪੈ ਗਿਆ ਅਤੇ ਸੇਵਕਾਂ ਨਾਲ ਦੁਰ-ਵਿਵਹਾਰ ਕਰਨ ਲੱਗਿਆ। ਇਸ ਦੀ ਇੱਕ ਵੀਡੀਓ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਾਂਝੀ ਕੀਤੀ ਹੈ।

beadbi by a mann in the gurdwara Bangla Sahib, he climbed on Tharha Sahib
ਗੁਰਦੁਆਰਾ ਬੰਗਲਾ ਸਾਹਿਬ 'ਚ ਇੱਕ ਮਨਚਲੇ ਨੇ ਕੀਤੀ ਬੇਅਦਬੀ, ਥੜ੍ਹਾ ਸਾਹਿਬ 'ਤੇ ਚੜ੍ਹਿਆ

By

Published : Nov 27, 2020, 12:54 PM IST

ਨਵੀਂ ਦਿੱਲੀ: ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਇੱਕ ਹੈਰਾਨ ਕਰਨ ਵਾਲੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਇੱਕ ਵਿਅਕਤੀ ਥੜ੍ਹਾ ਸਾਹਿਬ 'ਤੇ ਚੜ੍ਹ ਕੇ ਲੰਮੇ ਪੈ ਗਿਆ ਅਤੇ ਸੇਵਕਾਂ ਨਾਲ ਦੁਰ-ਵਿਵਹਾਰ ਕਰਨ ਲੱਗਿਆ। ਇਸ ਦੀ ਇੱਕ ਵੀਡੀਓ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਾਂਝੀ ਕੀਤੀ ਹੈ।

ਆਪਣੇ ਟਵੀਟ ਵਿੱਚ ਜੀਕੇ ਨੇ ਲਿਖਿਆ ਹੈ ਕਿ "ਅੱਜ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਹਿਲੀ ਅਰਦਾਸ ਦੌਰਾਨ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਦੋਂ ਇੱਕ ਸਿਰਫਰਾ ਵਿਅਕਤੀ ਥੜ੍ਹਾ ਸਾਹਿਬ ਦੇ ਉੱਪਰ ਛਾਲ ਮਾਰ ਕੇ ਚੜ੍ਹ ਗਿਆ ਅਤੇ ਦੁਰ-ਵਿਵਹਾਰ ਕਰਨ ਲੱਗਿਆ। ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜੋ ਕਿ ਭਾਰਤ ਦਾ ਅਟੁੱਟ ਅੰਗ ਹੈ।"

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇਸ ਘਟਨਾ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏ ਜਾਣ ਦੀ ਵੀ ਗੱਲ ਕਹੀ ਹੈ।

ਆਪਣੇ ਅਗਲੇ ਟਵੀਟ ਵਿੱਚ ਮਨਜੀਤ ਸਿੰਘ ਜੀਕੇ ਨੇ ਇਸ ਘਟਨਾ ਦੀ ਜਾਂਚ ਲਈ ਅਤੇ ਮੁਲਜ਼ਮ ਨੂੰ ਸਖ਼ਤ ਸਜ੍ਹਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ, ''ਮੈਂ ਮੰਗ ਕਰਦਾ ਹਾਂ ਕਿ ਇਸ ਮਾਮਲੇ ਦੀ ਸਮਾਂ ਬੱਧ ਜਾਂਚ ਕੀਤੀ ਜਾਵੇ ਅਤੇ ਇਸ ਵਿਅਕਤੀ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ।"

ABOUT THE AUTHOR

...view details