ਪੰਜਾਬ

punjab

ETV Bharat / bharat

bastar gang rape accused arrested: ਮੇਲਾ ਦੇਖਣ ਗਈ ਲੜਕੀ ਨਾਲ ਗੈਂਗ ਰੇਪ, ਪੁਲਿਸ ਨੇ 5 ਮੁਲਜ਼ਮ ਕੀਤੇ ਗ੍ਰਿਫ਼ਤਾਰ

ਬਸਤਰ ਜ਼ਿਲ੍ਹੇ 'ਚ ਮੇਲਾ ਦੇਖਣ ਗਈ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ 'ਚ ਬਸਤਰ ਪੁਲਸ ਨੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਕਿ ਦੋ ਮੁਲਜ਼ਮ ਫਿਲਹਾਲ ਫਰਾਰ ਹਨ, ਜਿਨ੍ਹਾਂ ਦੀ ਬਸਤਰ ਪੁਲਿਸ ਭਾਲ ਕਰ ਰਹੀ ਹੈ।

bastar gang rape accused arrested
bastar gang rape accused arrested: ਮੇਲਾ ਦੇਖਣ ਗਈ ਲੜਕੀ ਨਾਲ ਗੈਂਗ ਰੇਪ, ਪੁਲਿਸ ਨੇ 5 ਮੁਲਜ਼ਮ ਕੀਤੇ ਗ੍ਰਿਫ਼ਤਾਰ

By

Published : Mar 6, 2023, 7:27 PM IST

bastar gang rape accused arrested: ਮੇਲਾ ਦੇਖਣ ਗਈ ਲੜਕੀ ਨਾਲ ਗੈਂਗ ਰੇਪ, ਪੁਲਿਸ ਨੇ 5 ਮੁਲਜ਼ਮ ਕੀਤੇ ਗ੍ਰਿਫ਼ਤਾਰ

ਜਗਦਲਪੁਰ: ਬਸਤਰ ਦੀ ਐਡੀਸ਼ਨਲ ਪੁਲਸ ਸੁਪਰਡੈਂਟ ਨਿਵੇਦਿਤਾ ਪਾਲ ਨੇ ਦੱਸਿਆ ਕਿ ''ਸ਼ਨੀਵਾਰ ਰਾਤ ਲੜਕੀ ਦਰਭਾ ਥਾਣਾ ਖੇਤਰ ਦੇ ਪਿੰਡ ਮਾਵਲੀ ਪਾਦਰ 'ਚ ਮੇਲਾ ਦੇਖਣ ਗਈ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਆਪਣੇ ਮਾਮੇ ਦੇ ਲੜਕੇ ਨਾਲ ਹੋਈ। ਜਿਸ ਤੋਂ ਬਾਅਦ ਲੜਕੀ ਦੇ ਨਾਲ ਉਸ ਦੇ ਮਾਮੇ ਦਾ ਲੜਕਾ ਮੇਲੇ 'ਤੇ ਗਿਆ ਸੀ। ਉਹ ਥੋੜੀ ਦੂਰ ਜਾ ਕੇ ਖਾਣਾ ਖਾ ਰਹੇ ਸਨ ਕਿ ਇਸੇ ਦੌਰਾਨ ਅਚਾਨਕ 7 ਵਿਅਕਤੀ ਲੜਕੀ ਦੇ ਨੇੜੇ ਆ ਗਏ। ਉਨ੍ਹਾਂ ਨੇ ਮਾਮੇ ਦੇ ਲੜਕੇ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਮਾਮੇ ਦਾ ਲੜਕਾ ਡਰ ਕੇ ਉੱਥੋਂ ਚਲਾ ਗਿਆ। ਪੀੜਤਾ ਨੇ ਵੀ ਉਸਦਾ ਪਿੱਛਾ ਕੀਤਾ, ਜਿਸ ਤੋਂ ਬਾਅਦ ਸਾਰੇ ਲੋਕਾਂ ਨੇ ਪੀੜਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਬੰਧਕ ਬਣਾ ਲਿਆ ਅਤੇ ਲੜਕੀ ਨੂੰ ਬੰਧਕ ਬਣਾ ਕੇ ਜ਼ਬਰਦਸਤੀ ਜੰਗਲ ਵੱਲ ਲੈ ਗਏ।

ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਕੀਤੀ ਗਈ ਕਾਰਵਾਈ: ਬਸਤਰ ਦੀ ਵਧੀਕ ਪੁਲਿਸ ਸੁਪਰਡੈਂਟ ਨਿਵੇਦਿਤਾ ਪਾਲ ਨੇ ਦੱਸਿਆ ਕਿ "ਉਸ ਨੂੰ ਉੱਥੇ ਲਿਜਾਣ ਤੋਂ ਬਾਅਦ, ਸਾਰੇ ਮੁਲਜ਼ਮਾਂ ਨੇ ਛੱਪੜ ਦੇ ਨੇੜੇ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ। ਫਿਰ ਲੜਕੀ ਨੂੰ ਮੌਕੇ 'ਤੇ ਹੀ ਬਦਹਾਲ ਹਾਲਤ ਵਿੱਚ ਛੱਡ ਦਿੱਤਾ। ਇਸ ਤੋਂ ਬਾਅਦ ਜਦੋਂ ਲੜਕੀ ਨੂੰ ਹੋਸ਼ ਆਈ ਤਾਂ ਉਸ ਨੇ ਖੁੱਦ ਹੀ ਘਰ ਪਹੁੰਚ ਕੇ ਪਰਿਵਾਰ ਨੂੰ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ। ਸ਼ਿਕਾਇਤ ਮਿਲਦੇ ਹੀ ਬਸਤਰ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ ਅਤੇ ਕਾਰਵਾਈ ਲਈ ਰਵਾਨਾ ਕੀਤੀ ਗਈ ਸੀ।

ਇਹ ਵੀ ਪੜ੍ਹੋ:Delhi liquor Scam: ਮਨੀਸ਼ ਸਿਸੋਦੀਆ 20 ਮਾਰਚ ਤੱਕ ਰਹਿਣਗੇ ਜੇਲ੍ਹ 'ਚ, ਸੋਮਵਾਰ ਨੂੰ ਰਿਮਾਂਡ ਹੋਇਆ ਸੀ ਖ਼ਤਮ

ਫਰਾਰ ਮੁਲਜ਼ਮਾਂ ਦੀ ਕੀਤੀ ਜਾ ਰਹੀ ਹੈ ਭਾਲ:ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਸਤਰ ਪੁਲਿਸ ਨੇ ਘਟਨਾ ਦੇ 12 ਘੰਟੇ ਬਾਅਦ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਇਸ ਘਟਨਾ ਦੇ ਦੋ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਬਸਤਰ ਪੁਲਿਸ ਭਾਲ ਕਰ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਫੜੇ ਗਏ ਸਾਰੇ ਮੁਲਜ਼ਮ ਗੁਮਾਲਪੱਡ ਥਾਣਾ ਦਿੜ੍ਹਬਾ ਦੇ ਰਹਿਣ ਵਾਲੇ ਹਨ। ਦੱਸ ਦਈਏ ਮੁਲਜ਼ਮਾਂ ਦੀ ਇਸ ਬੇਹੱਦ ਨਿੰਦਣਯੋਗ ਕਰਤੂਤ ਨੂੰ ਲੈਕੇ ਪੂਰੇ ਇਲਾਕੇ ਵਿੱਚ ਲੋਕਾਂ ਅੰਦਰ ਰੋਸ ਹੈ ਅਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:Raghav Chadha on PM: ਰਾਘਵ ਚੱਢਾ ਨੇ ਕੇਂਦਰ 'ਤੇ ਵਿੰਨ੍ਹੇ ਨਿਸ਼ਾਨੇ, ਕਿਹਾ- ਹਰ ਮਜ਼ਬੂਤ ਪਾਰਟੀ ਦੇ ਆਗੂਆਂ ਘਰ ਸੀਬੀਆਈ ਦੇ ਛਾਪੇ ਪਵਾਉਂਦੀ ਐ ਮੋਦੀ ਸਰਕਾਰ

ABOUT THE AUTHOR

...view details