ਹੈਦਰਾਬਾਦ ਡੈਸਕ : ਬਸੰਤ ਪੰਚਮੀ ਭਾਰਤ ਵਿੱਚ ਬਸੰਤ ਦੇ ਆਗਮਨ ਦਾ ਚਿੰਨ੍ਹ ਹੈ, ਜੋ ਮਾਘ 'ਮਾਸ' (ਮਾਹ) ਦੇ ਪੰਜਵੇਂ ਦਿਨ ਨੂੰ ਹੁੰਦਾ ਹੈ। ਬਸੰਤ ਪੰਚਮੀ ਨੂੰ ਦੇਸ਼ ਦੇ ਕੁਝ ਹਿੱਸਿਆਂ ਵਿੱਚ ਸਰਸਵਤੀ ਪੂਜਾ ਵਜੋਂ ਵੀ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਜੋ ਉਹ ਆਪਣੇ ਸ਼ਰਧਾਲੂਆਂ ਨੂੰ ਉੱਤੇ ਆਪਣਾ ਅਸ਼ੀਰਵਾਦ ਬਣਾਏ ਰੱਖੇ।
ਹਿੰਦੂ ਮਿਥਿਹਾਸ ਦੇ ਅਨੁਸਾਰ, ਭਗਵਾਨ ਬ੍ਰਹਮਾ ਨੇ ਇਸ ਦਿਨ ਬ੍ਰਹਿਮੰਡ ਦੀ ਰਚਨਾ ਕੀਤੀ ਸੀ। ਇਸ ਦੇ ਨਾਲ ਹੀ, ਦੇਸ਼ ਦੇ ਕੁਝ ਹਿੱਸਿਆਂ ਵਿੱਚ ਸਰਸਵਤੀ ਪੂਜਾ ਮਨਾਉਣ ਦਾ ਕਾਰਨ ਇਹ ਹੈ ਕਿ ਦੇਵੀ ਦੁਰਗਾ ਨੇ ਇਸ ਦਿਨ ਦੇਵੀ ਸਰਸਵਤੀ ਨੂੰ ਜਨਮ ਦਿੱਤਾ ਸੀ। ਹਿੰਦੂ ਸੰਸਕ੍ਰਿਤੀ ਵਿੱਚ ਇਸ ਮੌਕੇ ਦੀ ਮਹੱਤਤਾ ਬਹੁਤ ਜ਼ਿਆਦਾ ਹੈ, ਕਿਉਂਕਿ ਇਸ ਦਿਨ ਨੂੰ ਨਵਾਂ ਕੰਮ ਸ਼ੁਰੂ ਕਰਨ, ਵਿਆਹ ਕਰਵਾਉਣ ਜਾਂ ਗ੍ਰਹਿ ਪ੍ਰਵੇਸ਼ ਕਰਨ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਸ਼ੁਭ ਮਹੂਰਤ ਦੀ ਸ਼ੁਰੂਆਤ:ਬਸੰਤ ਪੰਚਮੀ ਮੁੱਖ ਰੂਪ ਤੋਂ ਭਾਰਤ ਦੇ ਪੂਰਬੀ ਹਿੱਸਿਆਂ ਵਿੱਚ ਸਰਸਵਤੀ ਪੂਜਾ ਦੇ ਰੂਪ ਵਜੋਂ ਮਨਾਈ ਜਾਂਦੀ ਹੈ। ਵਿਸ਼ੇਸ਼ ਰੂਪ ਵਿੱਚ ਪੱਛਮੀ ਬੰਗਾਲ, ਬਿਹਾਰ ਅਤੇ ਉੱਤਰ ਪੂਰਬੀ ਰਾਜਾਂ ਤ੍ਰਿਪੁਰਾ ਅਤੇ ਅਸਮ ਵਿੱਚ ਮਨਾਈ ਜਾਂਦੀ ਹੈ। ਦ੍ਰਿਕ ਪੰਚਾਗ ਮੁਤਾਬਕ ਸਾਲ 2023 ਵਿੱਚ ਬਸੰਤ ਪੰਚਮੀ ਮਿਤੀ ਦੀ ਸ਼ੁਰੂਆਤ 25 ਜਨਵਰੀ ਨੂੰ ਦੁਪਹਿਰ 12 ਵਜ ਕੇ 34 ਮਿੰਟ ਤੋਂ ਹੋ ਰਿਹਾ ਹੈ, ਜੋ ਕਿ 26 ਜਨਵਰੀ ਨੂੰ ਸਵੇਰੇ 10 ਵਜ ਕੇ 28 ਮਿੰਟ ਉੱਤੇ ਸਮਾਪਤ ਹੋਵੇਗਾ। ਪੂਜਾ ਮਹੂਰਤ 25 ਜਨਵਰੀ ਨੂੰ 12:34 ਵਜੇ ਤੋਂ ਸ਼ੁਰੂ ਹੋਵੇਗੀ।