ਜੰਮੂ ਕਸ਼ਮੀਰ: ਬਾਰਾਮੂਲਾ ਵਾਈਨ ਸ਼ੌਪ ਕੇਸ ਦਾ ਪਰਦਾਫਾਸ਼, 4 ਲਸ਼ਕਰ-ਏ-ਤੋਇਬਾ ਅੱਤਵਾਦੀ ਗ੍ਰਿਫਤਾਰ, ਆਈਜੀਪੀ ਕਸ਼ਮੀਰ ਨੇ ਦੱਸਿਆ, ਕਿ ਇਹਨਾਂ ਫੜੇ ਗਏ ਅੱਤਵਾਦੀਆਂ ਪਾਸੋ 5 ਪਿਸਤੌਲ, 23 ਗ੍ਰਨੇਡ ਅਤੇ ਹੋਰ ਵਿਸਫੋਟਕ ਬਰਾਮਦ ਕੀਤਾ ਗਿਆ ਹੈ | ਬਾਰਾਮੂਲਾ ਵਾਈਨ ਸ਼ਾਪ ਹਮਲੇ ਦੇ ਮਾਮਲੇ 'ਚ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਪੁਲਿਸ ਨੇ ਇਹ ਮਾਮਲਾ ਸੁਲਝਾ ਲਿਆ ਹੈ |
ਇਸ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਨਰਲ ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਬਾਰਾਮੂਲਾ ਵਾਈਨ ਸ਼ਾਪ ਮਾਮਲੇ ਵਿੱਚ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ 'ਚ ਲਸ਼ਕਰ-ਏ-ਤੋਇਬਾ ਦੇ ਚਾਰ ਅੱਤਵਾਦੀਆਂ ਨੂੰ ਭਾਰੀ ਹਥਿਆਰਾਂ ਅਤੇ ਗੋਲਾ-ਬਾਰੂਦ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ । ਕਸ਼ਮੀਰ ਪੁਲਿਸ ਜ਼ੋਨ ਨੇ ਟਵਿੱਟਰ 'ਤੇ ਲਿਖਿਆ, ਕਿ ''ਬਾਰਾਮੂਲਾ ਪੁਲਸ ਨੇ ਵਾਈਨ ਸ਼ਾਪ 'ਤੇ ਹਾਲ ਹੀ 'ਚ ਹੋਏ ਅੱਤਵਾਦੀ ਹਮਲੇ ਦੇ ਮਾਮਲੇ ਨੂੰ ਸੁਲਝਾ ਲਿਆ। 4 ਅੱਤਵਾਦੀ ਅਤੇ 1 ਉਸਦਾ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।