ਬਾਂਦਾ :ਬਾਹੂਬਲੀ ਮੁਖਤਾਰ ਅੰਸਾਰੀ ਦੇ ਲਈ ਐਂਬੂਲੈਂਸ ਮਾਮਲੇ ਵਿੱਚ ਬਿਆਨ ਦਰਜ ਕਰਵਾਉਣ ਲਈ ਬਾਂਦਾ ਮੰਡਲ ਦੀ ਜੇਲ੍ਹ ਵਿੱਚ ਪਹੁੰਚੀ। ਇਸ ਮਾਮਲੇ ਦੇ ਜਾਂਚਕਰਤਾ ਮਹਿੰਦਰ ਪ੍ਰਤਾਪ ਦੀ ਅਗਵਾਈ ਵਿੱਚ ਬਾਰਾਂਬਾਂਕੀ ਪੁਲਿਸ ਦੀ 5 ਮੈਂਬਰੀ ਟੀਮ ਜੇਲ੍ਹ ਵਿੱਚ ਦਾਖਲ ਹੋਈ ਅਤੇ ਕਰੀਬ 2 ਘੰਟੇ ਜੇਲ੍ਹ ਦੇ ਅੰਦਰ ਰਹੀ। ਟੀਮ ਨੇ ਮੁਖਤਾਰ ਅੰਸਾਰੀ ਦੇ ਬਿਆਨ ਦਰਜ ਕੀਤੇ। ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਮੁਖਤਿਆਰ ਅੰਸਾਰੀ ਨੇ ਬਾਰਾਂਬਾਂਕੀ ਪੁਲਿਸ ਨੂੰ ਦੱਸਿਆ ਹੈ ਕਿ ਉਹ ਰਜਿਸਟਰਡ ਐਂਬੂਲੈਂਸ (UP-41 AT 7171 ) ਦੀ 2013 ਤੋਂ ਵਰਤੋਂ ਕਰ ਰਿਹਾ ਸੀ। ਇਸ ਤੋਂ ਇਲਾਵਾ ਮੁਖਤਾਰ ਅੰਸਾਰੀ ਨੇ ਐਂਬੂਲੈਂਸ ਕੇਸ ਨਾਲ ਜੁੜੀਆਂ ਕਈ ਹੋਰ ਮਹੱਤਵਪੂਰਣ ਗੱਲਾਂ ਬਾਰਾਬੰਕੀ ਪੁਲਿਸ ਨੂੰ ਦੱਸੀਆਂ ਹਨ।
ਕੀ ਹੈ ਐਂਬੂਲੈਂਸ ਮਾਮਲਾ ?
ਦਰਅਸਲ, ਜਦੋਂ ਬਾਹੂਬਲੀ ਮੁਖਤਾਰ ਅੰਸਾਰੀ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਸੀ, ਉਸ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉਸ ਵੇਲੇ ਜਿਹੜੀ ਐਂਬੂਲੈਂਸ ਮੁਹਾਲੀ ਦੀ ਅਦਾਲਤ ਵਿਚ ਜਾਣ ਵੇਲੇ ਵਰਤੀ ਜਾ ਰਹਿ ਸੀ ਉਹ ਯੂਪੀ ਦੇ ਬਾਰਾਂਬਾਂਕੀ ਜ਼ਿਲ੍ਹੇ ਵਿਚ ਰਜਿਸਟਰਡ ਸੀ। ਐਂਬੂਲੈਂਸ ਦਾ ਨੰਬਰ UP-41 AT 7171 ਸੀ।
ਇਸ ਤੋਂ ਬਾਅਦ, ਜਦੋਂ ਪੁਲਿਸ ਨੇ ਇਸ ਐਂਬੂਲੈਂਸ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਐਂਬੂਲੈਂਸ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਰਜਿਸਟਰਡ ਕੀਤੀ ਗਈ ਸੀ। ਇਸ ਤੋਂ ਬਾਅਦ ਮੁਖਤਾਰ ਅੰਸਾਰੀ ਨੂੰ ਪੁਲਿਸ ਨੇ ਇਸ ਕੇਸ ਦਾ ਮੁੱਖ ਸਾਜ਼ਿਸ਼ਕਰਤਾ ਬਣਾਇਆ ਅਤੇ ਉਸਦੇ ਵਿਰੁੱਧ ਬਾਰਾਬੰਕੀ ਨਗਰ ਕੋਤਵਾਲੀ ਵਿਖੇ ਕੇਸ ਦਰਜ ਕੀਤਾ ਗਿਆ।
ਪੁਲਿਸ ਨੇ ਆਪਣੀ ਜਾਂਚ ਨੂੰ ਵਧਾਉਂਦੇ ਹੋਏ ਤਿੰਨ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ। ਜਿਸ ਵਿਚ ਡਾ ਅਲਕਾ ਰਾਏ, ਰਾਜਨਾਥ ਯਾਦਵ ਅਤੇ ਸ਼ੇਸ਼ਨਾਥ ਰਾਏ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਵੀਰਵਾਰ ਨੂੰ ਅਦਾਲਤ ਤੋਂ ਇਜਾਜ਼ਤ ਮਿਲਣ ਤੋਂ ਬਾਅਦ, ਬਾਰਾਬੰਕੀ ਦੀ ਪੁਲਿਸ ਐਂਬੂਲੈਂਸ ਮਾਮਲੇ 'ਤੇ ਬਾਂਦਾ ਮੰਡਲ ਜੇਲ੍ਹ ਪਹੁੰਚੀ ਅਤੇ ਮੁਖਤਾਰ ਅੰਸਾਰੀ ਦਾ ਬਿਆਨ ਦਰਜ ਕੀਤਾ।