ਨਵੀਂ ਦਿੱਲੀ: ਜੇਕਰ ਤੁਸੀਂ ਸਤੰਬਰ 'ਚ ਬੈਂਕ ਨਾਲ ਜੁੜਿਆ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਇਨ੍ਹਾਂ ਛੁੱਟੀਆਂ 'ਤੇ ਨਜ਼ਰ ਮਾਰੋ, ਨਹੀਂ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਕਿਓਂਕਿ ਇਸ ਵਾਰ ਬੈਂਕਾਂ ਵਿੱਚ ਅੱਧੇ ਮਹੀਨੇ ਤੋਂ ਵੱਧ ਸਮੇਂ ਤੱਕ ਲਈ ਜਿੰਦਰੇ ਹੀ ਲਟਕਦੇ ਨਜ਼ਰ ਆਉਂਣਗੇ। ਦਰਅਸਲ ਭਾਰਤੀ ਰਿਜ਼ਰਵ ਬੈਂਕ ਹਰ ਮਹੀਨੇ ਸਾਰੇ ਬੈਂਕਾਂ ਲਈ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਇਸ ਵਾਰ ਵੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਨੂੰ ਦੇਖ ਕੇ ਬੈਂਕ ਕਰਮਚਾਰੀ ਖੁਸ਼ ਹਨ। ਹਾਲਾਂਕਿ ਇਸ ਦਾ ਅਸਰ ਆਮ ਲੋਕਾਂ ਦੇ ਕੰਮਾਂ ਉੱਤੇ ਜਰੂਰ ਹੋ ਸਕਦਾ ਹੈ।
ਸੈਂਟਰਲ ਬੈਂਕ ਨੇ ਵੈੱਬਸਾਈਟ 'ਤੇ ਜਾਰੀ ਕੀਤੀ ਸੂਚੀ:RBI ਹਰ ਮਹੀਨੇ ਵੈੱਬਸਾਈਟ 'ਤੇ ਛੁੱਟੀਆਂ ਦੀ ਸੂਚੀ ਅਪਲੋਡ ਕਰਦਾ ਹੈ। ਵੈੱਬਸਾਈਟ ਮੁਤਾਬਕ ਇਸ ਵਾਰ ਸਤੰਬਰ 2023 'ਚ ਬੈਂਕਾਂ 'ਚ 16 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ। ਇਨ੍ਹਾਂ ਛੁੱਟੀਆਂ ਵਿੱਚ ਵੱਖ-ਵੱਖ ਰਾਜਾਂ ਦੇ ਤਿਉਹਾਰਾਂ ਅਤੇ ਸਮਾਗਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੂਜੇ-ਚੌਥੇ ਸ਼ਨੀਵਾਰ ਸਮੇਤ ਐਤਵਾਰ ਦੀ ਛੁੱਟੀ ਵੀ ਜੋੜ ਦਿੱਤੀ ਗਈ ਹੈ। ਹਰ ਰਾਜ ਦੇ ਤਿਉਹਾਰ ਵੱਖਰੇ ਹੁੰਦੇ ਹਨ, ਇਸ ਲਈ ਛੁੱਟੀਆਂ ਦੀ ਗਿਣਤੀ ਵਧ ਜਾਂ ਘਟ ਸਕਦੀ ਹੈ।
ਇਨ੍ਹਾਂ ਤਿਉਹਾਰਾਂ ਕਾਰਨ ਬੰਦ ਰਹਿਣਗੇ ਬੈਂਕ : ਸਤੰਬਰ ਮਹੀਨੇ ਵਿੱਚ ਜਨਮ ਅਸ਼ਟਮੀ ਦੀ ਪਹਿਲੀ ਛੁੱਟੀ ਹੈ। ਇਸ ਤੋਂ ਬਾਅਦ ਗਣੇਸ਼ ਚਤੁਰਥੀ ਅਤੇ ਈਦ-ਏ-ਮਿਲਾਦ-ਉਨ-ਨਬੀ ਵਰਗੇ ਤਿਉਹਾਰ ਆਉਂਦੇ ਹਨ। ਇਸ ਤੋਂ ਬਾਅਦ ਐਤਵਾਰ ਅਤੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਦਿਨਾਂ 'ਚ ਬੈਂਕਾਂ 'ਚ ਕੋਈ ਕੰਮ ਨਹੀਂ ਹੋਵੇਗਾ।
ਸੁਵਿਧਾਵਾਂ ਆਨਲਾਈਨ ਜਾਰੀ ਰਹਿਣਗੀਆਂ: ਹਾਲਾਂਕਿ, ਛੁੱਟੀਆਂ ਨੂੰ ਲੈ ਕੇ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜ਼ਿਆਦਾਤਰ ਬੈਂਕਾਂ ਦੀਆਂ ਸਾਰੀਆਂ ਸੁਵਿਧਾਵਾਂ ਆਨਲਾਈਨ ਉਪਲਬਧ ਹਨ।ਤੁਸੀਂ ਘਰ ਬੈਠੇ ਬੈਂਕਾਂ ਨਾਲ ਸਬੰਧਤ ਕੋਈ ਵੀ ਕੰਮ ਆਸਾਨੀ ਨਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਨੈੱਟ ਬੈਂਕਿੰਗ ਵੀ ਵਧੀਆ ਵਿਕਲਪ ਹੈ। ਤੁਸੀਂ ਆਪਣੇ ਮੋਬਾਈਲ ਵਿੱਚ ਬੈਂਕਾਂ ਦੀ ਛੁੱਟੀਆਂ ਦੀ ਸੂਚੀ ਵੀ ਦੇਖ ਸਕਦੇ ਹੋ।
ਇਹਨਾਂ ਦਿਨਾਂ ਵਿੱਚ ਰਹਿਣਗੇ ਬੈਂਕ ਬੰਦ :
- 6 ਸਤੰਬਰ 2023:ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ 'ਤੇ ਉੜੀਸਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਬਿਹਾਰ ਵਿੱਚ ਬੈਂਕ ਬੰਦ ਰਹਿਣਗੇ।
- 7 ਸਤੰਬਰ, 2023:ਸ਼੍ਰੀ ਕ੍ਰਿਸ਼ਨ ਅਸ਼ਟਮੀ ਦੇ ਮੌਕੇ 'ਤੇ ਗੁਜਰਾਤ, ਮੱਧ ਪ੍ਰਦੇਸ਼, ਚੰਡੀਗੜ੍ਹ, ਸਿੱਕਮ, ਰਾਜਸਥਾਨ, ਜੰਮੂ, ਬਿਹਾਰ, ਛੱਤੀਸਗੜ੍ਹ ਅਤੇ ਝਾਰਖੰਡ, ਮੇਘਾਲਿਆ,ਹਿਮਾਚਲ ਪ੍ਰਦੇਸ਼ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
- 8 ਸਤੰਬਰ, 2023: ਜੀ-20 ਸੰਮੇਲਨ ਦੇ ਮੌਕੇ 'ਤੇ ਦਿੱਲੀ 'ਚ ਬੈਂਕ ਬੰਦ ਰਹਿਣਗੇ।
- 18 ਸਤੰਬਰ, 2023: ਵਿਨਾਇਕ ਚਤੁਰਥੀ ਦੇ ਮੌਕੇ 'ਤੇ ਕਰਨਾਟਕ ਅਤੇ ਤੇਲੰਗਾਨਾ ਵਿੱਚ ਬੈਂਕ ਬੰਦ ਰਹਿਣਗੇ।
- ਸਤੰਬਰ 19, 2023: ਗਣੇਸ਼ ਚਤੁਰਥੀ 'ਤੇ ਗੁਜਰਾਤ, ਮਹਾਰਾਸ਼ਟਰ, ਓਡੀਸ਼ਾ, ਤਾਮਿਲਨਾਡੂ ਅਤੇ ਗੋਆ ਵਿੱਚ ਬੈਂਕ ਬੰਦ ਰਹਿਣਗੇ।
- 20 ਸਤੰਬਰ, 2023: ਉੜੀਸਾ ਅਤੇ ਗੋਆ ਵਿੱਚ ਗਣੇਸ਼ ਚਤੁਰਥੀ (ਦੂਜੇ ਦਿਨ) ਅਤੇ ਨੁਖਾਈ ਦੇ ਕਾਰਨ ਬੈਂਕ ਬੰਦ ਰਹਿਣਗੇ।
- 22 ਸਤੰਬਰ, 2023: ਸ਼੍ਰੀ ਨਰਾਇਣ ਗੁਰੂ ਸਮਾਧੀ ਦਿਵਸ 'ਤੇ ਕੇਰਲ ਵਿੱਚ ਬੈਂਕ ਬੰਦ ਰਹਿਣਗੇ।
- 23 ਸਤੰਬਰ, 2023:ਚੌਥੇ ਸ਼ਨੀਵਾਰ ਅਤੇ ਮਹਾਰਾਜਾ ਹਰੀ ਸਿੰਘ ਦੇ ਜਨਮ ਦਿਨ ਕਾਰਨ ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
- 25 ਸਤੰਬਰ 2023: ਅਸਾਮ ਵਿੱਚ ਸ਼੍ਰੀਮੰਤ ਸੰਕਰਦੇਵ ਦੀ ਜਯੰਤੀ 'ਤੇ ਬੈਂਕ ਬੰਦ ਰਹਿਣਗੇ।
- 27 ਸਤੰਬਰ, 2023: ਮਿਲਾਦ-ਏ-ਸ਼ਰੀਫ਼ (ਪੈਗੰਬਰ ਮੁਹੰਮਦ ਦੇ ਜਨਮ ਦਿਨ) ਦੇ ਮੌਕੇ 'ਤੇ ਜੰਮੂ ਅਤੇ ਕੇਰਲ ਵਿੱਚ ਬੈਂਕ ਬੰਦ ਰਹਿਣਗੇ।
- 28 ਸਤੰਬਰ 2023: ਈਦ-ਏ-ਮਿਲਾਦ ਜਾਂ ਈਦ-ਏ-ਮਿਲਾਦੁੰਨਬੀ (ਪੈਗੰਬਰ ਮੁਹੰਮਦ ਦਾ ਜਨਮ ਦਿਨ) ਗੁਜਰਾਤ, ਮਿਜ਼ੋਰਮ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਉੱਤਰਾਖੰਡ, ਤੇਲੰਗਾਨਾ, ਮਨੀਪੁਰ, ਉੱਤਰ ਪ੍ਰਦੇਸ਼, ਨਵੀਂ ਦਿੱਲੀ, ਛੱਤੀਸਗੜ੍ਹ, ਝਾਰਖੰਡ ਬੈਂਕਾਂ ਵਿੱਚ ਵਿੱਚ ਬੰਦ ਰਹੇਗਾ
- 29 ਸਤੰਬਰ, 2023:ਈਦ-ਏ-ਮਿਲਾਦ-ਉਲ-ਨਬੀ ਤੋਂ ਬਾਅਦ ਇੰਦਰਜਾਤਰਾ ਦੇ ਮੌਕੇ 'ਤੇ ਸਿੱਕਮ,ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।