ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਵੀ ਬੈਂਕ ਦਾ ਕੋਈ ਜ਼ਰੂਰੀ ਕੰਮ ਹੈ, ਤਾਂ ਉਸ ਨੂੰ ਜਲਦੀ ਤੋਂ ਜਲਦੀ ਨਿਪਟਾ ਲਓ। ਕਿਉਂਕਿ, ਮਾਰਚ ਮਹੀਨੇ ਵਿੱਚ ਕੁਝ ਦਿਨ ਬੈਂਕ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (RBI) ਨੇ ਮਾਰਚ 2022 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਲਈ ਬੈਂਕ ਜਾਣ ਤੋਂ ਪਹਿਲਾਂ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਜ਼ਰੂਰ ਚੈੱਕ ਕਰੋ, ਤਾਂ ਜੋ ਤੁਹਾਡਾ ਕੋਈ ਵੀ ਜ਼ਰੂਰੀ ਕੰਮ ਨਾ ਫਸੇ। ਆਰਬੀਆਈ ਦੁਆਰਾ ਜਾਰੀ ਕੀਤੀ ਗਈ ਇਸ ਸੂਚੀ ਦੇ ਅਨੁਸਾਰ, ਮਾਰਚ 2022 ਵਿੱਚ ਕੁੱਲ 13 ਦਿਨ ਬੰਦ ਰਹਿਣਗੇ।
ਮਾਰਚ ਮਹੀਨੇ ਵਿੱਚ 4 ਐਤਵਾਰ ਛੁੱਟੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ 'ਚ ਕਈ ਛੁੱਟੀਆਂ ਲਗਾਤਾਰ ਪੈ ਰਹੀਆਂ ਹਨ। ਪਰ, ਬਹੁਤ ਸਾਰੀਆਂ ਛੁੱਟੀਆਂ ਹਨ ਜੋ ਦੇਸ਼ ਭਰ ਵਿੱਚ ਇੱਕੋ ਸਮੇਂ ਨਹੀਂ ਪੈਣਗੀਆਂ। ਇਸ ਦਾ ਮਤਲਬ ਹੈ ਕਿ ਦੇਸ਼ ਭਰ 'ਚ ਬੈਂਕ 13 ਦਿਨ ਇੱਕੋ ਸਮੇਂ ਬੰਦ ਨਹੀਂ ਰਹਿਣਗੇ। ਆਰਬੀਆਈ ਮੁਤਾਬਕ ਛੁੱਟੀਆਂ ਦੀ ਸੂਚੀ ਅਨੁਸਾਰ ਇਹ ਛੁੱਟੀਆਂ ਵੱਖ-ਵੱਖ ਰਾਜਾਂ ਵਿੱਚ ਹਨ। ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬੈਂਕ ਐਤਵਾਰ ਤੋਂ ਇਲਾਵਾ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ।
ਮਹਾਸ਼ਿਵਰਾਤਰੀ ਮੌਕੇ ਅੱਜ ਦਾ ਦਿਨ ਵੀ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ 17 ਮਾਰਚ ਨੂੰ ਹੋਲਿਕਾ ਦਹਨ ਅਤੇ 18 ਮਾਰਚ ਨੂੰ ਹੋਲੀ ਦੀ ਛੁੱਟੀ ਹੋਵੇਗੀ। ਅਜਿਹੇ 'ਚ ਤੁਸੀਂ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਦੇਖ ਕੇ ਹੀ ਬੈਂਕ ਪਹੁੰਚੋ, ਨਹੀਂ ਤਾਂ ਅਜਿਹਾ ਨਾ ਹੋਵੇ ਕਿ ਜਿਸ ਦਿਨ ਤੁਸੀਂ ਬੈਂਕ ਪਹੁੰਚੋਗੇ, ਉੱਥੇ ਦਾ ਦਰਵਾਜ਼ਾ ਬੰਦ ਹੋ ਜਾਵੇਗਾ।
ਇਸ ਤੋਂ ਇਲਾਵਾ ਬੈਂਕ ਦਾ ਕੋਈ ਵੀ ਜ਼ਰੂਰੀ ਕੰਮ ਛੁੱਟੀ ਤੋਂ ਪਹਿਲਾਂ ਕਰ ਲਓ। ਬੈਂਕ ਦੀ ਇਹ ਛੁੱਟੀਆਂ ਦੀ ਸੂਚੀ ਆਰਬੀਆਈ ਨੇ ਆਪਣੀ ਵੈੱਬਸਾਈਟ 'ਤੇ ਸਾਂਝੀ ਕੀਤੀ ਹੈ। ਜਿਸ ਵਿੱਚ ਸੂਬੇ ਦੇ ਹਿਸਾਬ ਨਾਲ ਬੈਂਕਾਂ ਦੀਆਂ ਛੁੱਟੀਆਂ ਦੇਖੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ:ਸੈਮਸੰਗ ਅਗਲੇ ਮਹੀਨੇ ਭਾਰਤ 'ਚ Galaxy F23 ਕਰ ਰਿਹੈ ਲਾਂਚ