ਨਵੀਂ ਦਿੱਲੀ: ਇੱਕ ਪਾਸੇ ਜਿੱਥੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਹੁਣ ਬੈਂਕਾਂ ਦੇ ਕਰਮਚਾਰੀਆਂ ਨੇ ਵੀ ਕੇਂਦਰ ਖਿਲਾਫ ਆਪਣਾ ਮੋਰਚਾ ਖੋਲ੍ਹ ਲਿਆ ਹੈ। ਦੱਸ ਦਈਏ ਕਿ ਕੇਂਦਰ ਵੱਲੋਂ ਬੈਂਕਾਂ ਨੂੰ ਪ੍ਰਾਇਵੇਟੇਸ਼ਨ ਨੂੰ ਲੈ ਕੇ ਬੈਂਕ ਕਰਚਾਰੀਆਂ ਵੱਲੋਂ ਕੇਂਦਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਬੈਂਕ ਦੇ ਕਰਮਚਾਰੀ ਸੋਮਵਾਰ ਅਤੇ ਮੰਗਲਵਾਰ ਨੂੰ ਸਰਕਾਰੀ ਬੈਂਕਾਂ ਦੇ ਲੱਗਭਗ 10 ਲੱਖ ਅਧਿਕਾਰੀ ਅਤੇ ਬੈਂਕ ਕਰਮਾਰੀਆਂ ਦੋ ਰੋਜ਼ਾ ਹੜਤਾਲ ਕਰ ਰਹੇ ਹਨ। ਜਿਸ ਕਾਰਨ ਇਸ ਦੌਰਾਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹੜਤਾਲ ਦਾ ਕਿਹੜੀ ਸੇਵਾਵਾਂ ’ਤੇੇ ਪਵੇਗਾ ਅਸਰ
ਦੱਸ ਦਈਏ ਕਿ ਬੈਂਕ ਕਰਮਚਾਰੀਆਂ ਵੱਲੋਂ ਦੋ ਦਿਨ ਦੀ ਹੜਤਾਲ ’ਤੇ ਜਾ ਚੁੱਕੇ ਹਨ ਜਿਸ ਕਾਰਨ ਬੈਂਕ ਨਾਲ ਜੁੜਿਆ ਕੰਮ ਜਿਵੇਂ ਕਿ ਨਕਦੀ ਜਮਾ ਕਰਵਾਉਣ ਅਤੇ ਪੈਸੇ ਕਢਾਉਣ ਦੇ ਕੰਮ, ਕਰਜ਼ੇ ਦੀ ਮੰਜ਼ੂਰੀ ਅਤੇ ਇਸ ਤਰ੍ਹਾਂ ਦੀ ਹੋਰ ਸੇਵਾਵਾਂ ’ਤੇ ਇਸ ਹੜਤਾਲ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਇੰਟਰਨੈੱਟ ਬੈਂਕਿੰਗ ਮੋਬਾਇਲ ਬੈਂਕਿੰਗ ਅਤੇ ਏਟੀਐੱਮ ਆਦਿ ’ਤੇ ਇਸ ਹੜਤਾਲ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲੇਗੀ। ਇਸੇ ਤਰ੍ਹਾਂ ਹੀ ਨਿੱਜੀ ਖੇਤਰ ਦੇ ਬੈਂਕ ਜਿਵੇਂ ਹੀ ਐੱਚਡੀਐੱਫਸੀ, ਆਈਸੀਆਈਸੀਆਈ, ਐਕਸਿਸ ਬੈਂਕ ’ਚ ਕੰਮਕਾਜ ਬਿਲਕੁੱਲ ਵੀ ਪ੍ਰਭਾਵਿਤ ਨਹੀਂ ਹੋਵੇਗਾ। ਇਹ ਬੈਂਕ ਹਰ ਰੋਜ਼ ਦੀ ਤਰ੍ਹਾਂ ਹੀ ਕੰਮ ਕਰਨਗੇ।
UFBU ਵੱਲੋਂ ਦਿੱਤਾ ਗਿਆ ਹੈ ਬੈਂਕ ਹੜਤਾਲ ਦਾ ਸੱਦਾ