ਸ਼੍ਰੀਨਗਰ:ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਵੀਰਵਾਰ ਨੂੰ ਸ਼ੱਕੀ ਅੱਤਵਾਦੀਆਂ ਨੇ ਰਾਜਸਥਾਨ ਦੇ ਇਕ ਬੈਂਕ ਮੈਨੇਜਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਅੱਜ ਸਵੇਰੇ ਕੁਲਗਾਮ ਦੀ ਇਕ ਸ਼ਾਖਾ ਇਲਾਕਾਹੀ ਦੇਹਾਤੀ ਬੈਂਕ ਦੇ ਬੈਂਕ ਮੈਨੇਜਰ ਵਿਜੇ ਕੁਮਾਰ 'ਤੇ ਗੋਲੀਬਾਰੀ ਕੀਤੀ।
ਕੁਲਗਾਮ 'ਚ ਅੱਤਵਾਦੀਆਂ ਨੇ ਰਾਜਸਥਾਨ ਦੇ ਬੈਂਕ ਮੈਨੇਜਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਉਸ ਨੂੰ ਗੰਭੀਰ ਹਾਲਤ 'ਚ ਤੁਰੰਤ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਜ਼ਿਲ੍ਹਾ ਹਸਪਤਾਲ ਕੁਲਗਾਮ ਦੇ ਇੱਕ ਡਾਕਟਰ ਨੇ ਦੱਸਿਆ ਕਿ ਕੁਮਾਰ ਨੂੰ ਹਸਪਤਾਲ ਵਿੱਚ ਮ੍ਰਿਤਕ ਲਿਆਂਦਾ ਗਿਆ ਸੀ। ਹਮਲੇ ਤੋਂ ਤੁਰੰਤ ਬਾਅਦ ਹਮਲਾਵਰਾਂ ਨੂੰ ਫੜ੍ਹਨ ਲਈ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ।
ਅੱਤਵਾਦੀਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਵਿਜੇ ਕੁਮਾਰ ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਸੀ। ਇਸ ਤੋਂ ਪਹਿਲਾਂ 31 ਮਈ 2022 ਨੂੰ ਕੁਲਗਾਮ ਦੇ ਗੋਪਾਲਪੋਰਾ ਇਲਾਕੇ 'ਚ 36 ਸਾਲਾ ਅਧਿਆਪਕਾ ਰਜਨੀ ਨੂੰ ਅੱਤਵਾਦੀਆਂ ਨੇ ਸਕੂਲ 'ਚ ਦਾਖਲ ਹੋਣ ਤੋਂ ਬਾਅਦ ਗੋਲੀ ਮਾਰ ਦਿੱਤੀ ਸੀ। ਉਹ ਸਾਂਬਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ, ਪਰ ਉਹ ਕੁਲਗਾਮ ਦੇ ਇੱਕ ਸਰਕਾਰੀ ਸਕੂਲ ਵਿੱਚ ਤਾਇਨਾਤ ਸੀ। ਵਿਜੈ ਦਾ ਅਜੇ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ।
ਕਈ ਥਾਵਾਂ 'ਤੇ ਪ੍ਰਦਰਸ਼ਨ:ਕਸ਼ਮੀਰ 'ਚ ਇਕ ਹੋਰ ਕਤਲ ਕਾਰਨ ਲੋਕਾਂ 'ਚ ਗੁੱਸਾ ਹੈ। ਜੰਮੂ 'ਚ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਗੁੱਜਰ ਨਗਰ ਇਲਾਕੇ ਵਿੱਚ ਰੋਸ ਮਾਰਚ ਕੱਢਿਆ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਜੰਮੂ ਸ਼ਹਿਰ ਦੇ ਸੰਵੇਦਨਸ਼ੀਲ ਇਲਾਕੇ 'ਚ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਕੀਤੀ ਗਈ ਹੈ। ਕਿਸੇ ਵੀ ਅਮਨ-ਕਾਨੂੰਨ ਦੀ ਸਮੱਸਿਆ ਨੂੰ ਰੋਕਣ ਲਈ, ਮੁਸਲਿਮ ਬਹੁਲਤਾ ਵਾਲੇ ਇਲਾਕੇ ਗੁੱਜਰ ਨਗਰ ਇਲਾਕੇ ਵਿੱਚ ਭਾਰੀ ਫੋਰਸ ਤਾਇਨਾਤ ਹੈ। ਧਿਆਨ ਯੋਗ ਹੈ ਕਿ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਗੁੱਜਰ ਨਗਰ ਇਲਾਕੇ ਵਿੱਚ ਪੱਥਰਾਂ ਅਤੇ ਪੈਟਰੋਲ ਬੰਬਾਂ ਨਾਲ ਹਮਲਾ ਕੀਤਾ ਸੀ। ਇਸ ਦੌਰਾਨ ਸੈਂਕੜੇ ਵਾਹਨਾਂ ਨੂੰ ਸਾੜ ਦਿੱਤਾ ਗਿਆ।
ਇਹ ਵੀ ਪੜ੍ਹੋ :ਹਾਰਦਿਕ ਪਟੇਲ ਨੇ 'PM ਮੋਦੀ ਦੀ ਅਗਵਾਈ 'ਚ ਆਪਣੀ ਜ਼ਿੰਦਗੀ ਦੇ ਨਵੇਂ ਅਧਿਆਏ' ਦਾ ਐਲਾਨ