ਚੰਡੀਗੜ੍ਹ:ਇਸ ਮਹੀਨੇ ਦੇ ਖ਼ਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ ਅਤੇ ਅਗਲੇ ਮਹੀਨੇ ਫਰਵਰੀ 2022 'ਚ ਬੈਂਕਾਂ 'ਚ ਕੰਮਕਾਜ 12 ਦਿਨ ਬੰਦ ਰਹੇਗਾ ਭਾਵ ਮਹੀਨੇ ਦੇ 28 ਦਿਨਾਂ 'ਚੋਂ 12 ਦਿਨ ਕੰਮ ਨਹੀਂ ਹੋਵੇਗਾ। ਬੈਂਕ ਨਾਲ ਸੰਬੰਧਤ ਕੰਮ ਕਰਨ ਵਾਲੇ ਵਿਅਕਤੀਆਂ ਵੱਲੋਂ ਇੱਥੇ ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਦੇਸ਼ ਭਰ ਦੇ ਸਾਰੇ ਬੈਂਕ 12 ਦਿਨਾਂ ਲਈ ਬੰਦ ਨਹੀਂ ਰਹਿਣਗੇ ਕਿਉਂਕਿ ਕੇਂਦਰੀ ਬੈਂਕ ਆਰਬੀਆਈ ਦੁਆਰਾ ਨਿਰਧਾਰਤ ਕੀਤੀਆਂ ਗਈਆਂ ਕੁਝ ਛੁੱਟੀਆਂ ਖੇਤਰੀ ਹਨ। ਇਸ ਦਾ ਮਤਲਬ ਹੈ ਕਿ ਕੁਝ ਦਿਨਾਂ ਲਈ ਸਿਰਫ ਕੁਝ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ ਪਰ ਬਾਕੀ ਰਾਜਾਂ ਵਿੱਚ ਸਾਰਾ ਬੈਂਕਿੰਗ ਕੰਮ ਆਮ ਵਾਂਗ ਜਾਰੀ ਰਹੇਗਾ।
ਅਗਲੇ ਮਹੀਨੇ 2, 5, 15, 16, 18 ਅਤੇ 19 ਫ਼ਰਵਰੀ ਦੀਆਂ ਛੁੱਟੀਆਂ ਜਿਵੇਂ ਕਿ ਆਰਬੀਆਈ ਦੁਆਰਾ ਫੈਸਲਾ ਕੀਤਾ ਗਿਆ ਹੈ, ਇਹ ਫੈਸਲਾ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਅਧੀਨ ਲਿਆ ਗਿਆ ਹੈ।
ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੈਂਕ ਐਤਵਾਰ ਤੋਂ ਇਲਾਵਾ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ। ਫਰਵਰੀ ਮਹੀਨੇ ਵਿੱਚ ਬੈਂਕਾਂ ਦੀਆਂ ਛੁੱਟੀਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਹੜੇ ਰਾਜ ਵਿੱਚ ਬੈਂਕ ਬੰਦ ਰਹਿਣਗੇ ਅਤੇ ਕਿਸੇ ਖਾਸ ਦਿਨ ਕਿੱਥੇ ਖੁੱਲ੍ਹੇ ਰਹਿਣਗੇ। ਇਸ ਦੇ ਆਧਾਰ 'ਤੇ ਆਪਣੇ ਬੈਂਕ ਨਾਲ ਸਬੰਧਤ ਕੰਮ ਨਿਪਟਾਓ ਤਾਂ ਜੋ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਅਤੇ ਕਿਸੇ ਕੰਮ 'ਚ ਕੋਈ ਰੁਕਾਵਟ ਨਾ ਆਵੇ।
ਕਿਸ ਕਿਸ ਦਿਨ ਹੋਵੇਗੀ ਛੁੱਟੀ
- 2 ਫਰਵਰੀ: ਗੰਗਟੋਕ ਵਿੱਚ ਬੈਂਕ ਬੰਦ
- 5 ਫਰਵਰੀ: ਅਗਰਤਲਾ, ਭੁਵਨੇਸ਼ਵਰ ਅਤੇ ਕੋਲਕਾਤਾ ਵਿੱਚ ਬੈਂਕ ਬੰਦ
- 6 ਫਰਵਰੀ: ਐਤਵਾਰ (ਹਫ਼ਤਾਵਾਰੀ ਛੁੱਟੀ)
- 12 ਫਰਵਰੀ: ਸ਼ਨੀਵਾਰ (ਮਹੀਨੇ ਦਾ ਦੂਜਾ ਸ਼ਨੀਵਾਰ)
- 13 ਫਰਵਰੀ: ਐਤਵਾਰ (ਹਫ਼ਤਾਵਾਰੀ ਛੁੱਟੀ)
- 15 ਫਰਵਰੀ: ਇੰਫਾਲ, ਕਾਨਪੁਰ ਅਤੇ ਲਖਨਊ ਵਿੱਚ ਬੈਂਕ ਬੰਦ
- 16 ਫਰਵਰੀ ਚੰਡੀਗੜ੍ਹ 'ਚ ਬੈਂਕ ਬੰਦ
- 18 ਫਰਵਰੀ: ਕੋਲਕਾਤਾ ਵਿੱਚ ਬੈਂਕ ਬੰਦ
- 19 ਫਰਵਰੀ: ਬੇਲਾਪੁਰ, ਮੁੰਬਈ ਅਤੇ ਨਾਗਪੁਰ ਵਿੱਚ ਬੈਂਕ ਬੰਦ
- 20 ਫਰਵਰੀ: ਐਤਵਾਰ (ਹਫ਼ਤਾਵਾਰੀ ਛੁੱਟੀ)
- 26 ਫਰਵਰੀ: ਸ਼ਨੀਵਾਰ (ਮਹੀਨੇ ਦਾ ਚੌਥਾ ਸ਼ਨੀਵਾਰ)
- 27 ਫਰਵਰੀ: ਐਤਵਾਰ (ਹਫ਼ਤਾਵਾਰੀ ਛੁੱਟੀ)
ਇਹ ਵੀ ਪੜ੍ਹੋ:ਬਿਹਤਰ ਰਿਟਰਨ ਲਈ ULIP ਵਿੱਚ ਨਿਵੇਸ਼ ਕਰੋ, ਪਹਿਲਾਂ ULIP ਪਾਲਿਸੀ ਦੇ ਫਾਇਦੇ ਜਾਣੋ