ਚੰਡੀਗੜ੍ਹ : ਦੇਸ਼ ਭਰ ਵਿੱਚ ਆਰਬੀਆਈ ਦੀ ਅਧਿਕਾਰਤ ਸੂਚੀ ਦੇ ਅਨੁਸਾਰ ਸਤੰਬਰ ਮਹੀਨੇ ਵਿੱਚ ਬੈਂਕ ਸੱਤ ਦਿਨਾਂ ਲਈ ਬੰਦ ਰਹਿਣਗੇ। ਇਸ ਦੇ ਨਾਲ ਹੀ ਸਤੰਬਰ ਵਿੱਚ ਬੈਂਕਾਂ ਵਿੱਚ ਚਾਰ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਸਮੇਤ ਕੁੱਲ 12 ਦਿਨ ਹੋਣਗੇ।
ਪਿਛਲੇ ਮਹੀਨਿਆਂ ਦੀ ਤੁਲਨਾ ਵਿੱਚ ਇਸ ਵਾਰ ਤੁਸੀਂ ਬਗੈਰ ਕਿਸੇ ਜਲਦਬਾਜ਼ੀ ਦੇ ਆਪਣੇ ਬੈਂਕ ਨਾਲ ਜੁੜੇ ਕੰਮਾਂ ਨੂੰ ਅਸਾਨੀ ਨਾਲ ਨਿਪਟਾ ਸਕਦੇ ਹੋ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਛੁੱਟੀਆਂ ਦੀ ਕੈਲੰਡਰ ਸੂਚੀ ਮੁਤਾਬਕ, ਸਤੰਬਰ ਵਿੱਚ ਬੈਂਕ ਬਹੁਤ ਘੱਟ ਦਿਨਾਂ ਲਈ ਬੰਦ ਰਹਿਣਗੇ ਅਤੇ ਤੁਹਾਨੂੰ ਆਪਣੇ ਬੈਂਕ ਦੇ ਕੰਮ ਨੂੰ ਨਿਪਟਾਉਣ ਲਈ ਬਹੁਤ ਸਮਾਂ ਮਿਲੇਗਾ।
ਆਰਬੀਆਈ ਨੇ 'ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਅਧੀਨ ਛੁੱਟੀਆਂ' ਦੀ ਸ਼੍ਰੇਣੀ ਦੇ ਤਹਿਤ ਸਤੰਬਰ ਮਹੀਨੇ ਵਿੱਚ ਇੱਕ ਬੈਂਕ ਛੁੱਟੀ ਨਿਰਧਾਰਤ ਕੀਤੀ ਹੈ। ਇਨ੍ਹਾਂ ਸੱਤ ਦਿਨਾਂ ਵਿੱਚ ਵੱਖ-ਵੱਖ ਸੂਬਿਆਂ, ਧਾਰਮਿਕ ਸਮਾਗਮਾਂ ਅਤੇ ਤਿਉਹਾਰਾਂ ਮੁਤਾਬਕ ਛੁੱਟੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ:Second Covid Wave ਦੀਆਂ ਚੁਣੌਤੀਆਂ ਦੇ ਬਾਵਜੁਦ ਅਰਥਵਿਵਸਥਾ ਪਟੜੀ ’ਤੇ ! ਪੜੋ ਖ਼ਾਸ ਰਿਪੋਰਟ
ਨਾਲ ਹੀ, ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਆਰਬੀਆਈ ਦੀ ਬੈਂਕ ਛੁੱਟੀਆਂ ਦੀ ਸੂਚੀ ਵੀਕੈਂਡ ਦੀਆਂ ਛੁੱਟੀਆਂ ਨੂੰ ਛੱਡ ਕੇ ਦੇਸ਼ ਦੇ ਸਾਰੇ ਬੈਂਕਾਂ ਲਈ ਲਾਗੂ ਨਹੀਂ ਹੁੰਦੀ। ਜਿਸਦਾ ਅਰਥ ਹੈ, ਜੇ ਇੱਕ ਬੈਂਕ ਵਿੱਚ ਛੁੱਟੀ ਹੈ, ਤਾਂ ਇਹ ਜ਼ਰੂਰੀ ਨਹੀਂ ਹੈ ਕਿ ਦੂਜੇ ਬੈਂਕਾਂ ਵਿੱਚ ਵੀ ਛੁੱਟੀ ਹੋਵੇਗੀ।