ਉਡੀਸ਼ਾ:ਗਹਿਣੇ ਕਿਸੇ ਦੀ ਵੀ ਖੂਬਸੁਰਤੀ ਨੂੰ ਚਾਰ ਚੰਨ ਲਾ ਦਿੰਦੇ ਹਨ। ਇਹ ਧਨ, ਸ਼ਕਤੀ ਤੇ ਹਾਲਾਤ ਦੇ ਪ੍ਰਤੀਕ ਹਨ। ਕੁੱਝ ਲੋਕਾਂ ਲਈ ਗਹਿਣੇ ਖ਼ੁਦ ਨੂੰ ਤੇ ਰਚਨਾਤਮਕ ਪੇਸ਼ਕਸ਼ ਦੇ ਲਈ ਕਲਾ ਦਾ ਇੱਕ ਰੂਪ ਹਨ। ਆਮਤੌਰ 'ਤੇ ਗਹਿਣੇ ਸੋਨੇ, ਚਾਂਦੀ ਤੇ ਹੀਰੇ ਆਦਿ ਦੇ ਬਣੇ ਹੁੰਦੇ ਹਨ, ਪਰ ਕੀ ਤੁਸੀਂ ਕਦੇ ਬਾਂਸ ਨਾਲ ਬਣੇ ਗਹਿਣੀਆਂ ਬਾਰੇ ਸੁਣਿਆ ਹੈ? ਉਡੀਸ਼ਾ 'ਚ ਕੌਸ਼ਲ ਮਾਧਿਅਮ ਰਾਹੀਂ ਜਾਣੋ ਇਹ ਹੈ ਸਵੈ-ਰੁਜ਼ਗਾਰ ਦੀ ਸ਼ਾਨਦਾਰ ਕਹਾਣੀ।
ਆਮਦਨ ਦੇ ਸਾਧਨ ਬਣੇ ਬਾਂਸ ਦੇ ਗਹਿਣੇ
ਜੀ ਹਾਂ , ਤੁਸੀਂ ਸਹੀ ਸੁਣਿਆ, ਅਸੀਂ ਗੱਲ ਕਰ ਰਹੇ ਹਾਂ ਬੈਂਬੂ ਕ੍ਰਾਫਟ ਦੀ, ਰਾਏਗੇੜਾ ਜ਼ਿਲ੍ਹੇ ਦੇ ਆਦਿਵਾਸੀ ਬਹੁਲ ਇਲਾਕੇ ਵਿੱਚ ਕਾਲੇਜ ਜਾਣ ਵਾਲੀ 20 ਕੁੜੀਆਂ 'ਚ ਬਾਂਸ ਕਲਾ ਨੇ ਆਤਮ ਨਿਰਭਰ ਬਣਨ ਦੀ ਭਾਵਨਾ ਪੈਦਾ ਕੀਤੀ ਹੈ। ਕੋਲਨਾਰਾ ਖੇਤਰ ਦੇ ਚਾਂਡੀਲੀ ਪਿੰਡ ਦੀਆਂ ਕੁੜੀਆਂ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨ ਤੇ ਪੈਸੇ ਕਮਾਉਣ ਲਈ ਲੌਕਡਾਊਨ ਦੇ ਬਾਅਦ ਤੋਂ ਹੀ ਬਾਂਸ ਦੇ ਗਹਿਣੇ ਬਣਾ ਰਹੀਆਂ ਹਨ। ਮਾਂ ਸਤੰਸ਼ੀ ਸਵੈ ਸਹਾਇਤਾ ਸਮੂਹ ਦੀਆਂ ਇਹ ਕੁੜੀਆਂ SGH ਦੇ ਅਧੀਨ ਕੰਮ ਕਰਦਿਆਂ ਹਨ ਤੇ ਇੱਕ ਗੈਰ ਸਰਕਾਰੀ ਸੰਗਠਨ ਸਪਰਸ਼ ਜੋ ਕਿ ਜੇਕੇ ਪੇਪਰ ਮਿਲਸ ਦਾ ਸੀਐਸਆਰ ਦੀ ਇਕਾਈ ਹੈ, ਉਸ ਵੱਲੋਂ ਇਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਹਿਲਾਵਾਂ ਦੀ ਆਮਦਨੀ ਦਾ ਸਾਧਨ ਬਣੇ ਬਾਂਸ ਦੇ ਗਹਿਣੇ ਬਾਂਸ ਦੇ ਗਹਿਣੇ ਬਣਾਉਣ ਦੀ ਖ਼ਾਸ ਸਿਖਲਾਈ
ਸਪਰਸ਼ ਦੀ ਮਦਦ ਨਾਲ ਨਿਫਟ ਵਰਗੇ ਸੰਸਥਾਨਾਂ ਤੋਂ ਪੁਰਸਕਾਰ ਜੇਤੂ ਅੰਤਰ ਰਾਸ਼ਟਰੀ ਪੱਧਰ ਦੇ ਮਾਸਟਰ ਕਾਰੀਗਰਾਂ ਦੀ ਟੀਮ ਵੱਲੋਂ ਕੁੜੀਆਂ ਨੂੰ ਸਿਖਲਾਈ ਦਿੱਤੀ ਗਈ ਹੈ। ਗਹਿਣੀਆਂ ਨੂੰ ਸਾਫ ਤੇ ਬੇਹਤਰ ਬਣਾਉਣ ਦੇ ਲਈ ਪਹਿਲਾਂ ਕੁੜੀਆਂ ਬਾਂਸ ਨੂੰ ਨੀਮ, ਸੋਡਾ ਤੇ ਨਮਕ 'ਚ ਉਬਾਲਦੀਆਂ ਹਨ। ਇਸ ਮਗਰੋਂ ਇਸ ਨੂੰ ਸੁਕਾਇਆ ਜਾਂਦਾ ਹੈ। ਗਹਿਣਿਆਂ ਨੂੰ ਹੋਰ ਸਾਫ ਰੱਖਣ ਲਈ ਇਸ ਪ੍ਰਕੀਰਿਆ ਨੂੰ ਵਾਰ-ਵਾਰ ਦੋਹਰਾਇਆ ਜਾਂਦਾ ਹੈ ਤਾਂ ਜੋ ਪਾਉਣ ਵਾਲੇ ਨੂੰ ਇਸ ਨਾਲ ਐਲਰਜੀ ਨਾ ਹੋਵੇ। ਕੁੜੀਆਂ 'ਚ ਟ੍ਰੈਂਡ ਦੇ ਮੁਤਾਬਕ ਇਹ ਕੁੜੀਆਂ ਬਾਂਸ ਦੇ ਗਹਿਣੇ ਜਿਵੇਂ- ਵਾਲਾਂ ਲਈ ਕਲਿਪ, ਚੂੜੀਆਂ, ਝੁਮਕੇ ਤੇ ਗਲੇ ਦੇ ਹਾਰ ਆਦਿ ਬਣਾਉਣ ਲਈ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਹਨ।
ਬਾਂਸਾਂ ਰਾਹੀਂ ਬਣਾਇਆਂ ਜਾ ਰਹੀਆਂ ਕਈ ਮਨਮੋਹਕ ਚੀਜ਼ਾਂ
ਜਨਜਾਤੀ ਕਲਾ ਤੇ ਸ਼ਿਲਪ ਕਲਾ ਦਾ ਬਹੁਤ ਵੱਡੇ ਬਾਜ਼ਾਰ ਹਨ। ਇਸ ਲਈ ਬਾਜ਼ਾਰਾਂ ਦੀਆਂ ਮੰਗਾਂ ਮੁਤਾਬਕ ਬਾਂਸਾਂ ਰਾਹੀਂ ਕਈ ਮਨਮੋਹਕ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਇਹ ਕਾਰੀਗਰ ਗਹਿਣੀਆਂ ਤੋਂ ਇਲਾਵਾ ਦੇਵੀ-ਦੇਵਤਾਵਾਂ, ਜਾਨਵਰਾਂ ਤੇ ਮੂਰਤੀਆਂ ਤੇ ਕਈ ਸਜਾਵਟੀ ਸਮਾਨ ਤਿਆਰ ਕਰ ਰਹੇ ਹਨ। ਤਿਉਹਾਰਾਂ ਦੇ ਮੌਸਮ ਵਿੱਚ ਬਾਂਸ ਤੇ ਹੋਰਨਾਂ ਗਹਿਣਿਆ ਤੋਂ ਬਣੀ ਰੱਖੜੀ ਦੀ ਮੰਗ ਵੱਧ ਹੁੰਦੀ ਹੈ। ਗਾਹਕਾਂ ਨੂੰ ਇਹ ਸਮਾਨ ਬੇਹਦ ਘੱਟ ਦਾਮਾਂ 'ਚ ਮਿਲ ਰਿਹਾ ਹੈ।
ਮਾਰਕੀਟਿੰਗ ਦਾ ਮੌਕਾ
ਇਥੇ ਦੇ ਕਾਰੀਗਰਾਂ ਨੂੰ ਆਪਣੇ ਉਤਪਾਦਨ ਦੀ ਮਾਰਕੀਟਿੰਗ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਮਾਰਕੀਟਿੰਗ ਦੀ ਚੰਗੀ ਸੁਵਿਧਾ ਉਨ੍ਹਾਂ ਨੂੰ ਬਾਂਸ ਦੇ ਵੱਖ-ਵੱਖ ਉਤਪਾਦਨਾਂ ਨੂੰ ਪ੍ਰਦਰਸ਼ਤ ਕਰਨ ਤੇ ਬੇਚਣ ਦੇ ਲਈ ਇੱਕ ਆਦਰਸ਼ ਮੰਚ ਪ੍ਰਦਾਨ ਕਰੇਗੀ। ਸਪਰਸ਼ ਫਾਂਊਡੇਸ਼ਨ ਇਨ੍ਹਾਂ ਚੀਜ਼ਾਂ ਦੇ ਲਈ ਸਹੀ ਬਾਜ਼ਾਰ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਆਮਦਨੀ ਪ੍ਰਦਾਨ ਕਰਨ ਲਈ ਹੋਰਨਾਂ ਵੱਧ ਤੋਂ ਵੱਧ ਥਾਵਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ।