ਸੋਨੀਪਤ: ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਅੰਦੋਲਨ ਨੂੰ 100ਵੇਂ ਦਿਨ ਤੋਂ ਜ਼ਿਆਦਾ ਦਾ ਵਕਤ ਹੋ ਗਿਆ ਹੈ। ਅੰਦੋਲਨ ਦੇ 100 ਦਿਨ ਪੂਰੇ ਹੋਣ ਉੱਤੇ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਸੀ ਕਿ ਕਿਸਾਨ ਕੇਐਮਪੀ ਨੂੰ ਜਾਮ ਕਰਨਗੇ।
ਪੱਛਮੀ ਬੰਗਾਲ ਚੋਣਾਂ 'ਚ ਭਾਜਪਾ ਦਾ ਕਰਾਂਗੇ ਪ੍ਰਚਾਰ: ਰਾਜੇਵਾਲ ਕਿਸਾਨਾਂ ਦਾ ਹੌਂਸਲਾ ਬੁਲੰਦ ਕਰਨ ਦੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਕੇਐਮਪੀ ਉੱਤੇ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਹੋਣ ਵਾਲੀਆਂ ਚੋਣ ਵਿੱਚ ਅਸੀਂ ਸਰਕਾਰ ਵਿਰੁੱਧ ਵੋਟ ਮੰਗਣ ਦਾ ਕੰਮ ਕਰਾਂਗੇ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਡਾ ਅੰਦੋਲਨ ਸ਼ਾਤੀਪੂਰਨ ਤਰੀਕੇ ਨਾਲ ਰਿਹਾ ਸੀ ਅਤੇ ਸ਼ਾਤੀਪੂਰਨ ਤਰੀਕੇ ਨਾਲ ਰਹੇਗਾ। ਉਨ੍ਹਾਂ ਕਿਹਾ ਕਿ ਜਨਤਾ ਤੋਂ ਵੱਧ ਕੁਝ ਨਹੀਂ ਹੋ ਸਕਦਾ, ਪਰ ਇਹ ਸਰਕਾਰ ਜਨਤਾ ਨੂੰ ਕੁਝ ਵੀ ਨਹੀਂ ਸਮਝ ਰਹੀ ਹੈ ਜੋ ਕਿ ਹੁਣ ਜਨਤਾ ਨੂੰ ਸਮਝ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਲਦ ਹੀ ਇਸ ਪੂਰੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੇ ਲਈ ਅਸੀਂ ਵੱਖਰੀ ਰਣਨੀਤੀ ਬਣਾ ਰਹੇ ਹਾਂ। 9 ਤਰੀਕ ਨੂੰ ਸਾਡੀ ਇੱਕ ਅਹਿਮ ਮੀਟਿੰਗ ਹੋਣ ਵਾਲੀ ਹੈ, ਜਿਸ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਉੱਥੇ ਹੀ ਰਾਜੇਵਾਲ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਹੋਣ ਵਾਲੀਆਂ ਚੋਣ ਵਿੱਚ ਅਸੀਂ ਸਰਕਾਰ ਵਿਰੁੱਧ ਵੋਟ ਮੰਗਣ ਦਾ ਕੰਮ ਕਰਾਂਗੇ।