ਛਪਰਾ: ਬਿਹਾਰ ਦੇ ਛਪਰਾ 'ਚ ਸ਼ਿਆਮ ਚੱਕ 'ਚ ਸੰਜੀਵਨੀ ਨਰਸਿੰਗ ਹੋਮ 'ਚ ਪ੍ਰਸੂਤਾ ਪ੍ਰਿਆ ਦੇਵੀ ਨਾਂ ਦੀ ਔਰਤ ਨੇ ਇਕ ਅਜੀਬ ਬੱਚੀ ਨੂੰ ਜਨਮ ਦਿੱਤਾ ਹੈ । ਜਿਵੇਂ ਹੀ ਹਸਪਤਾਲ ਵਿੱਚ ਮੌਜੂਦ ਮੁਲਾਜ਼ਮਾਂ ਅਤੇ ਮਰੀਜ਼ਾਂ ਨੂੰ ਬੱਚੀ ਬਾਰੇ ਸੂਚਨਾ ਮਿਲੀ ਤਾਂ ਇਹ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਇਸ ਅਜੀਬ ਬੱਚੀ ਦਾ ਇੱਕ ਸਿਰ, ਚਾਰ ਕੰਨ, ਚਾਰ ਲੱਤਾਂ, ਚਾਰ ਹੱਥ, ਦੋ ਦਿਲ ਅਤੇ ਦੋ ਰੀੜ੍ਹ ਦੀਆਂ ਹੱਡੀਆਂ ਸਨ। ਜਿਸ ਨੂੰ ਦੇਖ ਕੇ ਹਸਪਤਾਲ ਦਾ ਸਟਾਫ ਵੀ ਹੈਰਾਨ ਰਹਿ ਗਿਆ। ਹਾਲਾਂਕਿ ਕਰੀਬ 20 ਮਿੰਟ ਜ਼ਿੰਦਾ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਬਹੁਤ ਘੱਟ ਲੋਕਾਂ ਵਿੱਚ ਦੇਖਿਆ ਜਾਂਦਾ ਹੈ ਅਜਿਹਾ : ਇਸ ਸਬੰਧੀ ਹਸਪਤਾਲ ਦੇ ਡਾਇਰੈਕਟਰ ਡਾ: ਅਨਿਲ ਕੁਮਾਰ ਨੇ ਦੱਸਿਆ ਕਿ ਅਜਿਹਾ ਬਹੁਤ ਘੱਟ ਲੋਕਾਂ ਵਿੱਚ ਦੇਖਿਆ ਜਾਂਦਾ ਹੈ, ਅਜਿਹਾ ਉਦੋਂ ਹੁੰਦਾ ਹੈ ਜਦੋਂ ਬੱਚੇਦਾਨੀ ਵਿੱਚ ਇੱਕ ਅੰਡੇ ਤੋਂ ਦੋ ਬੱਚੇ ਬਣਦੇ ਹਨ। ਇਸ ਪ੍ਰਕਿਰਿਆ 'ਚ ਜੇਕਰ ਦੋਵੇਂ ਸਮੇਂ 'ਤੇ ਵੱਖ ਹੋ ਜਾਂਦੇ ਹਨ ਤਾਂ ਜੁੜਵਾਂ ਬੱਚਿਆਂ ਦਾ ਜਨਮ ਹੁੰਦਾ ਹੈ ਪਰ ਕਿਸੇ ਕਾਰਨ ਦੋਵੇਂ ਵੱਖ ਨਹੀਂ ਹੋ ਪਾਉਂਦੇ ਤਾਂ ਅਜਿਹੀ ਸਥਿਤੀ 'ਚ ਅਜਿਹੇ ਬੱਚੇ ਪੈਦਾ ਹੁੰਦੇ ਹਨ।