ਬਾਗਪਤ:ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ 'ਚੋਂ ਕੱਢਣ ਲਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ 'ਮੇਰੇ ਦੇਸ਼ ਕੀ ਜਵਾਨੀ' ਗੀਤ ਨੂੰ ਯੂਟਿਊਬ 'ਤੇ ਲਾਂਚ ਕੀਤਾ ਹੈ। ਗੀਤ 4 ਮਿੰਟ 20 ਸੈਕਿੰਡ ਦਾ ਹੈ। ਗੀਤ 'ਚ ਗੁਰਮੀਤ ਰਾਮ ਰਹੀਮ ਨੌਜਵਾਨਾਂ 'ਚ ਦੇਸ਼ ਪ੍ਰਤੀ ਜੋਸ਼ ਅਤੇ ਜਨੂੰਨ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਗੀਤ ਦੇ ਲਾਂਚ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਇਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਯੂਟਿਊਬ 'ਤੇ ਲਾਈਕਸ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ।
ਰਾਮ ਰਹੀਮ ਨੇ ਇਸ ਗੀਤ ਰਾਹੀਂ ਨੌਜਵਾਨਾਂ ਨੂੰ ਦਿੱਤਾ ਸੰਦੇਸ਼:ਬਾਬਾ ਗੁਰਮੀਤ ਰਾਮ ਰਹੀਮ ਦਾ ਗੀਤ ਯੂਟਿਊਬ 'ਤੇ ਕਾਫੀ ਦੇਖਿਆ ਅਤੇ ਸੁਣਿਆ ਜਾ ਰਿਹਾ ਹੈ। ਗੁਰਮੀਤ ਰਾਮ ਰਹੀਮ ਨੇ ਇਸ ਗੀਤ ਰਾਹੀਂ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਨਸ਼ਿਆਂ ਨਾਲ ਆਪਣੀ ਜਵਾਨੀ ਬਰਬਾਦ ਨਾ ਕਰਨ, ਇਸ ਜਵਾਨੀ ਨੂੰ ਆਪਣੇ ਦੇਸ਼ ਲਈ ਸਮਰਪਿਤ ਕਰੋ। ਇਸ ਦੇ ਨਾਲ ਹੀ ਗੀਤ ਰਾਹੀਂ ਬਾਬਾ ਗੁਰਮੀਤ ਰਾਮ ਰਹੀਮ ਨੇ ਨਸ਼ਿਆਂ ਖਿਲਾਫ ਇਕਜੁੱਟ ਹੋ ਕੇ ਲੜਨ ਦਾ ਸੱਦਾ ਵੀ ਦਿੱਤਾ ਹੈ। ਉਨ੍ਹਾਂ ਨੇ ਇਹ ਸੰਦੇਸ਼ ਵੀ ਦਿੱਤਾ ਹੈ ਕਿ ਭਾਰਤੀ ਨੌਜਵਾਨ ਬਹੁਤ ਕਾਬਲ ਹਨ ਅਤੇ ਜੇਕਰ ਉਹ ਨਾਮ ਕਮਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖੇਡਾਂ ਅਤੇ ਵਿਗਿਆਨ ਦੇ ਖੇਤਰ ਵਿੱਚ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਦੁਨੀਆ ਉਨ੍ਹਾਂ ਨੂੰ ਯਾਦ ਰੱਖੇ। ਇੰਨਾ ਹੀ ਨਹੀਂ ਬਾਬਾ ਗੁਰਮੀਤ ਰਾਮ ਰਹੀਮ ਨੇ ਗੀਤਾਂ ਰਾਹੀਂ ਨਸ਼ਾ ਛੱਡਣ ਦਾ ਤਰੀਕਾ ਵੀ ਦੱਸਿਆ ਹੈ।