ਚੰਡੀਗੜ੍ਹ:ਭੋਜਨ ਤੋਂ ਸਾਡੇ ਸਰੀਰ ਨੂੰ ਊਰਜਾ (Energy) ਮਿਲਦੀ ਹੈ।ਭੋਜਨ ਨੂੰ ਲੈਣ ਦੇ ਕੁੱਝ ਨਿਯਮ ਹੁੰਦੇ ਹਨ।ਜੇਕਰ ਅਸੀਂ ਨਿਯਮਾਂ ਅਨੁਸਾਰ ਚੱਲਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ।ਖ਼ਾਸਕਰ ਦੇਰ ਰਾਤ ਖਾਣ ਦੀ ਆਦਤ ਨੂੰ ਸਿਹਤ ਲਈ ਸਭ ਤੋਂ ਨੁਕਸਾਨਦੇਹ ਮੰਨਿਆ ਜਾਂਦਾ ਹੈ।
ਦਿਵਿਆ ਕਾਲੇਸਕਰ ਦੱਸਦੇ ਹਨ ਕਿ ਦੇਰ ਰਾਤ ਨੂੰ ਖਾਣ ਨਾਲ ਭੋਜਨ ਸਹੀ ਤਰ੍ਹਾਂ ਨਹੀਂ ਹਜ਼ਮ ਹੁੰਦਾ।ਮਨੁੱਖੀ ਪਾਚਣ ਪ੍ਰਣਾਲੀ (Digestive system)ਸਵੇਰੇ ਸਭ ਤੋਂ ਵੱਧ ਕਿਰਿਆਸ਼ੀਲ ਹੁੰਦੀ ਹੈ ਅਤੇ ਰਾਤ ਨੂੰ ਕਮਜ਼ੋਰ ਹੁੰਦੀ ਹੈ। ਜੇ ਲੋਕ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਂਦੇ ਹਨ ਤਾਂ ਭੋਜਨ ਪਚਾਉਣ ਵਿਚ ਮੁਸ਼ਕਿਲ ਆਉਂਦੀ ਹੈ ਅਤੇ ਵਿਅਕਤੀ ਨੂੰ ਗੈਸਟਰਿਕ ਸਮੱਸਿਆਵਾਂ ਹੋਣ ਲੱਗਦੀਆਂ ਹਨ।ਇਸ ਤੋਂ ਇਲਾਵਾ ਦੇਰ ਰਾਤ ਖਾਣ ਨਾਲ ਸਰੀਰ ਨੂੰ ਭੋਜਨ ਦੇ ਸਾਰੇ ਪੌਸ਼ਟਿਕ ਤੱਤ ਨਹੀਂ ਮਿਲਦੇ ਅਤੇ ਜਿਸ ਕਾਰਨ ਸਰੀਰ ਦਾ ਪਾਚਕ ਕਿਰਿਆ ਵੀ ਘੱਟ ਜਾਂਦਾ ਹੈ।
ਦੇਰ ਰਾਤ ਭੋਜਨ ਲੈਣ ਨਾਲ ਸਮੱਸਿਆਵਾਂ:
ਪਾਚਨ ਕਿਰਿਆ ਵਿਚ ਸਮੱਸਿਆਂ- ਦੇਰ ਰਾਤ ਨੂੰ ਖਾਣਾ ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਪਾਚਨ ਪ੍ਰਣਾਲੀ ਨੂੰ ਸਰੀਰ ਦੀ ਜੈਵਿਕ ਘੜੀ ਦੇ ਵਿਰੁੱਧ ਕੰਮ ਕਰਨਾ ਪੈਂਦਾ ਹੈ.।ਜਿਸ ਦੇ ਕਾਰਨ ਪਾਚਨ ਸਮੱਸਿਆਵਾਂ ਜਿਵੇਂ ਕਿ ਐਸੀਡਿਟੀ ਅਤੇ ਹੋਰ ਬਹੁਤ ਸਾਰੀਆਂ ਮੁਸ਼ਕਿਲਾ ਦੀ ਸੰਭਾਵਨਾ ਵੱਧ ਜਾਂਦੀ ਹੈ।
ਭਾਰ ਵਧਣਾ - ਸਾਡੇ ਸਰੀਰ ਦੇ ਬਹੁਤੇ ਪ੍ਰਣਾਲੀ ਦਿਨ ਦੇ ਮੁਕਾਬਲੇ ਰਾਤ ਦੇ ਸਮੇਂ ਵਧੇਰੇ ਹੌਲੀ ਕੰਮ ਕਰਦੇ ਹਨ।ਅਜਿਹੀ ਸਥਿਤੀ ਵਿੱਚ, ਦੇਰ ਰਾਤ ਖਾਣ ਨਾਲ ਸਾਡੇ ਸਰੀਰ ਦੀਆਂ ਕੈਲੋਰੀਜ ਕੰਟਰੋਲ ਨਹੀਂ ਹੁੰਦੀਆਂ।ਜਿਸਦੇ ਕਾਰਨ ਸਰੀਰ ਵਿੱਚ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਅਤੇ ਭਾਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਨੀਂਦ ਨਾ ਆਉਣ -ਜੋ ਲੋਕ ਦੇਰ ਨਾਲ ਖਾਣਾ ਖਾਂਦੇ ਹਨ।ਉਨ੍ਹਾਂ ਨੂੰ ਨੀਂਦ ਦੀ ਕਮੀ ਜਾਂ ਨੀਂਦ ਦੀ ਘਾਟ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।