ਪੰਜਾਬ

punjab

ETV Bharat / bharat

ਹੈਰਾਨੀਜਨਕ: ਹਸਪਤਾਲ ਦੀ ਪੰਜਵੀਂ ਮੰਜਿਲ ’ਤੇ ਪਹੁੰਚਿਆ ਆਟੋ, ਵੇਖੋ ਵੀਡੀਓ - ਛਿੰਦਵਾੜਾ ਦੇ ਜ਼ਿਲ੍ਹਾ ਹਸਪਤਾਲ

ਛਿੰਦਵਾੜਾ ਦੇ ਜ਼ਿਲ੍ਹਾ ਹਸਪਤਾਲ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਇਕ ਆਟੋ ਚਾਲਕ ਹਸਪਤਾਲ ਦੀ ਪੰਜਵੀਂ ਮੰਜ਼ਿਲ 'ਤੇ ਆਟੋ ਚਲਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਹੈਰਾਨੀਜਨਕ: ਹਸਪਤਾਲ ਦੀ ਪੰਜਵੀ ਮੰਜਿਲ ’ਤੇ ਪਹੁੰਚਿਆ ਆਟੋ, ਵੇਖੋ ਵੀਡੀਓ
ਹੈਰਾਨੀਜਨਕ: ਹਸਪਤਾਲ ਦੀ ਪੰਜਵੀ ਮੰਜਿਲ ’ਤੇ ਪਹੁੰਚਿਆ ਆਟੋ, ਵੇਖੋ ਵੀਡੀਓ

By

Published : Jul 18, 2021, 4:39 PM IST

ਛਿੰਦਵਾੜਾ: ਜ਼ਿਲ੍ਹਾ ਹਸਪਤਾਲ ਦੀ ਓਪੀਡੀ ਵਿਚ ਮਰੀਜ਼ਾਂ ਦੀ ਭੀੜ ਦੇ ਵਿਚਕਾਰ ਸ਼ਨੀਵਾਰ ਨੂੰ ਇਕ ਬੇਕਾਬੂ ਆਟੋ ਚਾਲਕ ਨੇ ਕਾਫੀ ਤਮਾਸ਼ਾ ਕੀਤਾ। ਆਟੋ ਹਸਪਤਾਲ ਦੀ ਓਪੀਡੀ ਤੋਂ ਲੈ ਕੇ ਪੰਜਵੀਂ ਮੰਜ਼ਿਲ ਵੱਲ ਤੱਕ ਜਾਂਦਾ ਰਿਹਾ, ਇਸ ਦੌਰਾਨ ਨਾ ਤਾਂ ਗਾਰਡ ਨੇ ਇਸ ਨੂੰ ਰੋਕਿਆ ਅਤੇ ਨਾ ਹੀ ਸਟਾਫ ਨੇ ਇਸ ਦਾ ਵਿਰੋਧ ਕੀਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਹੈਰਾਨੀਜਨਕ: ਹਸਪਤਾਲ ਦੀ ਪੰਜਵੀ ਮੰਜਿਲ ’ਤੇ ਪਹੁੰਚਿਆ ਆਟੋ, ਵੇਖੋ ਵੀਡੀਓ

ਹਸਪਤਾਲ ਦੀ ਪੰਜਵੀ ਮੰਜਿਲ ’ਤੇ ਪਹੁੰਚਿਆ ਆਟੋ

ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੁਪਹਿਰ ਨੂੰ ਇੱਕ ਆਟੋ ਚਾਲਕ ਕੁਝ ਸਾਮਾਨ ਲੈ ਕੇ ਹਸਪਤਾਲ ਪਹੁੰਚਿਆ ਸੀ। ਸਾਮਾਨ ਉਤਾਰਨ ਵਾਲਾ ਇੱਥੇ ਕੋਈ ਨਹੀਂ ਮਿਲਿਆ ਤਾਂ ਉਹ ਰੈਂਪ ਤੋਂ ਆਟੋ ਲੈ ਕੇ ਪੰਜਵੀ ਮੰਜਿਲ ਤੱਕ ਜਾ ਪਹੁੰਚਿਆ। ਇੱਥੋਂ ਵਾਪਸ ਜਾਂਦੇ ਹੋਏ ਪਹਿਲੇ ਮੰਜਿਲ ਚ ਮੌਜੂਦ ਰੈਂਪ ਦੇ ਮੋੜ ’ਤੇ ਆਟੋ ਫਸ ਗਿਆ। ਮਰੀਜਾ ਦੇ ਲਈ ਬਣਾਏ ਗਏ ਇਸ ਰੈਂਪ ਚ ਓਪੀਡੀ ਟਾਈਮਿੰਗ ਤੇ ਕਾਫੀ ਭੀਰ ਹੁੰਦੀ ਹੈ। ਆਟੋ ਫੱਸਣ ਦੀ ਵਜ੍ਹਾਂ ਤੋਂ ਮਰੀਜਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ

ਹੈਰਾਨੀਜਨਕ: ਹਸਪਤਾਲ ਦੀ ਪੰਜਵੀ ਮੰਜਿਲ ’ਤੇ ਪਹੁੰਚਿਆ ਆਟੋ, ਵੇਖੋ ਵੀਡੀਓ

ਆਰਐਮਓ ਨੇ ਕਹੀ ਜਾਂਚ ਦੀ ਗੱਲ

ਛਿੰਦਵਾੜਾ ਜਿਲ੍ਹਾ ਹਸਪਤਾਲ ਦੀ ਬਿਲਡਿੰਗ ਚ ਆਟੋ ਘੁੰਮਣ ਦਾ ਵੀਡੀਓ ਮਰੀਜ਼ਾ ਦੇ ਪਰਿਵਾਰਿਕ ਮੈਂਬਰਾਂ ਨੇ ਬਣਾਇਆ। ਇਸ ਮਾਮਲੇ ਚ ਜ਼ਿਲ੍ਹਾ ਹਸਪਤਾਲ ਦੇ ਆਰਐਮਓ ਡਾ. ਸਜੈ ਰਾਏ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਆਰਐਮਓ ਨੇ ਸੀਸੀਟੀਵੀ ਫੁਟੇਜ ਦੇਖ ਕੇ ਘਟਨਾ ਦੀ ਜਾਂਚ ਕਰਨ ਅਤੇ ਇਸ ਦੇ ਜਿੰਮੇਦਾਰ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਹੈ।

ਹੈਰਾਨੀਜਨਕ: ਹਸਪਤਾਲ ਦੀ ਪੰਜਵੀ ਮੰਜਿਲ ’ਤੇ ਪਹੁੰਚਿਆ ਆਟੋ, ਵੇਖੋ ਵੀਡੀਓ

ਇਹ ਵੀ ਪੜੋ: Hajj 2021 : ਕੋਰੋਨਾ ਦਰਮਿਆਨ ਹਜ ਯਾਤਰਾ ਸ਼ੁਰੂ, ਜਾਣੋ ਕਿਹੜੇ ਦੇਸ਼ ਦੇ ਮੁਸਲਮਾਨ ਕਰ ਸਕਦੇ ਹਨ ਯਾਤਰਾ

ABOUT THE AUTHOR

...view details