ਮੁੰਬਈ: ਸੁਸ਼ਾਂਤ ਕੇਸ ਤੋਂ ਬਾਅਦ ਐਨਸੀਬੀ ਸੱਤਰਕ ਹੋਈ ਪਈ ਹੈ ਤੇ ਥਾਂ ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲ ਹੀ ਐਨਸੀਬੀ 'ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ, 60 ਲੋਕਾਂ ਦੇ ਝੁੰਡ ਨੇ ਐਨਸੀਬੀ ਦੀ ਟੀਮ 'ਤੇ ਹਮਲਾ ਕੀਤਾ, ਜਿਸ 'ਚੋਂ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐਨਸੀਬੀ ਦੀ ਟੀਮ 'ਤੇ ਹੋਇਆ ਹਮਲਾ, 3 ਗ੍ਰਿਫ਼ਤਾਰ - attack on NCB
ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੜੇ ਤੇ ਉਨ੍ਹਾਂ ਦੀ ਟੀਮ 'ਤੇ ਨਸ਼ਾ ਤਸਕਰਾਂ ਨੇ ਹਮਲਾ ਕੀਤਾ, ਜਿਸ 'ਚੋਂ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐਨਸੀਬੀ ਦੀ ਟੀਮ 'ਤੇ ਹੋਇਆ ਹਮਲਾ, 3 ਗ੍ਰਿਫ਼ਤਾਰ
ਮਾਮਲੇ ਦੀ ਜਾਂਚ ਜਾਰੀ
ਐਨਸੀਬੀ ਲਗਾਤਾਰ ਨਸ਼ੀਲੇ ਪਦਾਰਥ ਦੀ ਸਪਲਾਈ ਕਰਨ ਵਾਲਿਆਂ ਖਿਲਾਫ਼ ਸਖ਼ਤ ਕਦਮ ਚੁੱਕ ਵੱਖ- ਵੱਖ ਥਾਂ ਛਾਪੇਮਾਰੀ ਕਰ ਰਿਹਾ ਹੈ।ਇਸੇ ਮੁੰਹਿਮ ਤਹਿਤ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੜੇ ਤੇ ਉਨ੍ਹਾਂ ਦੀ ਟੀਮ 'ਤੇ ਨਸ਼ਾ ਤਸਕਰਾਂ ਨੇ ਹਮਲਾ ਕੀਤਾ, ਜਿਨ੍ਹਾਂ 'ਚੋਂ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਇਸ ਘਟਨਾ 'ਚ 2 ਅਧਿਕਾਰੀ ਜ਼ਖ਼ਮੀ ਵੀ ਹੋਏ ਹਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਪੁਲਿਸ ਦੀ ਮਦਦ ਨਾਲ ਹਲਾਤ ਨੂੰ ਕਾਬੂ ਕਰ ਲਿਆ ਗਿਆ ਹੈ।