ਸ਼ਿਲਾਂਗ: ਮੇਘਾਲਿਆ ਦੇ ਮੁੱਖ ਮੰਤਰ ਕੋਨਰਾਡ ਦੇ ਸੰਗਮਾ ਦੇ ਆਵਾਸ ’ਤੇ ਐਤਵਾਰ ਰਾਤ ਅਣਪਛਾਤੇ ਬਦਮਾਸ਼ਾਂ ਨੇ ਪੈਟਰੋਲ ਬੰਬ ਸੁੱਟ ਦਿੱਤਾ। ਪੁਲਿਸ ਨੇ ਦੱਸਿਆ ਕਿ ਘਟਨਾ ਰਾਤ ਕਰੀਬ ਸਵਾ ਦੱਸ ਵਜੇ ਹੋਏ, ਜਦੋਂ ਇੱਕ ਵਾਹਨ ਵਿੱਚ ਆਏ ਬਦਮਾਸ਼ਾਂ ਨੇ ਉੱਪਰੀ ਸ਼ਿਲਾਂਗ ਦੇ ਥਰਡ ਮੀਲ ਸਥਿਤ ਮੁੱਖ ਮੰਤਰੀ ਦੇ ਨਿੱਜੀ ਨਿਵਾਸ ਦੇ ਭਵਨ ਵਿੱਚ ਪੈਟਰੋਲ ਦੀਆਂ ਦੋ ਬੋਤਲਾਂ ਸੁੱਟ ਦਿੱਤੀਆਂ।
ਜ਼ਿਲ੍ਹੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਪਹਿਲੀ ਬੋਤਲ ਅਹਾਤੇ ਦੇ ਅਗਲੇ ਹਿੱਸੇ ਵਿੱਚ ਸੁੱਟੀ ਗਈ ਸੀ, ਜਦੋਂ ਕਿ ਦੂਜੀ ਬੋਤਲ ਪਿਛਲੇ ਪਾਸੇ ਸੁੱਟੀ ਗਈ ਸੀ। ਹਾਲਾਂਕਿ, ਚੌਕੀਦਾਰ ਨੇ ਅੱਗ ਨੂੰ ਤੁਰੰਤ ਬੁਝਾ ਦਿੱਤਾ।
ਹਿੰਸਾ ਦੀਆਂ ਘਟਨਾਵਾਂ ਬਾਰੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਕਿਹਾ ਕਿ ਰਾਜ ਸਰਕਾਰ ਨੂੰ ਕਈ ਏਜੰਸੀਆਂ ਤੋਂ ਇਨਪੁੱਟ ਪ੍ਰਾਪਤ ਹੋਏ ਹਨ ਕਿ ਸ਼ਿਲਾਂਗ ਵਿੱਚ ਧਮਾਕੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਗਮਾ ਨੇ ਕਿਹਾ ਕਿ ਰਾਜ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਹਾਈ ਅਲਰਟ 'ਤੇ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸ਼ਾਂਤੀ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਸੰਗਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੂੰ ਵਿਸਫੋਟ ਚ ਥੰਗਖੂ ਸਣੇ ਵੱਡੀ ਗਿਣਤੀ ਚ ਲੋਕਾਂ ਦੇ ਸ਼ਾਮਲ ਹੋਣ ਦੇ ਯਕੀਨੀ ਅਤੇ ਭਰੋਸੇਯੋਗ ਸਬੂਤ ਮਿਲੇ। ਉਨ੍ਹਾਂ ਨੇ ਕਿਹਾ ਕਿ ਸਬੂਤਾਂ ਦੇ ਆਧਾਰ ’ਤੇ ਪੁਲਿਸ ਨੇ ਰਣਨੀਤੀ ਬਣਾਈ ਕਿ ਉਨ੍ਹਾਂ ਨੇ ਕਿਵੇਂ ਅੱਗੇ ਵਧਾਉਣਾ ਚਾਹੀਦਾ ਹੈ।