ਹੈਦਰਾਬਾਦ: ਰਾਮੋਜੀ ਫਿਲਮ ਸਿਟੀ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ ਅਟਲੁਰੀ ਰਾਮਮੋਹਨ ਰਾਓ (87) ਦਾ ਸ਼ਨੀਵਾਰ ਨੂੰ ਹੈਦਰਾਬਾਦ ਦੇ ਏਆਈਜੀ ਹਸਪਤਾਲ (AIG Hospital) ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਅੰਤਿਮ ਸੰਸਕਾਰ ਐਤਵਾਰ ਨੂੰ ਸਵੇਰੇ 10 ਵਜੇ ਜੁਬਲੀ ਹਿਲਸ ਸਥਿਤ ਮਹਾਪ੍ਰਸਥਾਨਮ ਵਿਖੇ ਕੀਤਾ ਜਾਵੇਗਾ।
ਰਾਮਮੋਹਨ ਰਾਓ ਲੰਬੇ ਸਮੇਂ ਤੋਂ ਰਾਮੋਜੀ ਗਰੁੱਪ ਆਫ ਕੰਪਨੀਆਂ (Ramoji Group of Companies) ਨਾਲ ਜੁੜੇ ਹੋਏ ਸਨ। ਅਟਲੁਰੀ ਰਾਮਮੋਹਨ ਰਾਓ (Atluri Rammohan Rao) ਜੋ ਰੋਜ਼ਾਨਾ ਈਨਾਡੂ ਦੇ ਐਮਡੀ ਵਜੋਂ ਕੰਮ ਕਰਦੇ ਸਨ, ਉਨ੍ਹਾਂ ਦਾ ਜਨਮ 1935 ਵਿੱਚ ਕ੍ਰਿਸ਼ਨਾ ਜ਼ਿਲ੍ਹੇ ਦੇ ਪੇਦਾਪਾਰੁਪੁਡੀ ਵਿੱਚ ਹੋਇਆ ਸੀ।