ਪੰਜਾਬ

punjab

ETV Bharat / bharat

Atiq Ahmed Murder Case: ਪ੍ਰਤਾਪਗੜ੍ਹ ਜੇਲ੍ਹ 'ਚ ਤਿੰਨਾਂ ਸ਼ੂਟਰਾਂ ਤੋਂ SIT ਕਰ ਸਕਦੀ ਹੈ ਪੁੱਛਗਿੱਛ - ਪ੍ਰਤਾਪਗੜ੍ਹ ਜ਼ਿਲ੍ਹਾ ਜੇਲ੍ਹ

ਮਾਫੀਆ ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ ਦੇ ਮੁਲਜ਼ਮਾਂ ਤੋਂ SIT ਪੁੱਛਗਿੱਛ ਕਰ ਸਕਦੀ ਹੈ। ਇਸ ਸਬੰਧੀ ਮੰਗਲਵਾਰ ਨੂੰ ਡੀਐਮ ਅਤੇ ਐਸਪੀ ਨੇ ਜੇਲ੍ਹ ਦਾ ਨਿਰੀਖਣ ਕੀਤਾ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।

Atiq Ahmed Murder Case
Atiq Ahmed Murder Case: ਪ੍ਰਤਾਪਗੜ੍ਹ ਜੇਲ੍ਹ 'ਚ ਤਿੰਨਾਂ ਸ਼ੂਟਰਾਂ ਨਾਲ SIT ਕਰ ਸਕਦੀ ਹੈ ਪੁੱਛਗਿੱਛ

By

Published : Apr 19, 2023, 10:24 AM IST

ਪ੍ਰਤਾਪਗੜ੍ਹ/ ਉੱਤਰ ਪ੍ਰਦੇਸ਼: ਪ੍ਰਯਾਗਰਾਜ 'ਚ ਸ਼ਨੀਵਾਰ ਨੂੰ ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ ਫੜੇ ਗਏ ਕਤਲ ਦੇ ਤਿੰਨ ਮੁਲਜ਼ਮਾਂ ਨੂੰ ਸੋਮਵਾਰ ਨੂੰ ਪ੍ਰਤਾਪਗੜ੍ਹ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ ਗਿਆ। ਇਸ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐੱਸਆਈਟੀ ਤਿੰਨੋਂ ਮੁਲਜ਼ਮਾਂ ਤੋਂ ਜੇਲ 'ਚ ਪੁੱਛਗਿੱਛ ਕਰ ਸਕਦੀ ਹੈ। ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੰਗਲਵਾਰ ਨੂੰ ਜ਼ਿਲ੍ਹਾ ਜੇਲ੍ਹ ਦਾ ਨਿਰੀਖਣ ਕੀਤਾ।

ਜੇਲ੍ਹ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ : ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਜੇਲ੍ਹ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਨਿਤਿਨ ਬਾਂਸਲ ਅਤੇ ਪੁਲੀਸ ਸੁਪਰਡੈਂਟ ਸਤਪਾਲ ਅੰਤਿਲ ਨੇ ਮੰਗਲਵਾਰ ਨੂੰ ਜ਼ਿਲ੍ਹਾ ਜੇਲ੍ਹ ਦਾ ਅਚਨਚੇਤ ਨਿਰੀਖਣ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜੇਲ੍ਹ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। SIT ਤਿੰਨਾਂ ਤੋਂ ਜੇਲ੍ਹ ਵਿੱਚ ਹੀ ਪੁੱਛਗਿੱਛ ਕਰ ਸਕਦੀ ਹੈ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਐਸਆਈਟੀ ਕਦੋਂ ਪੁੱਛਗਿੱਛ ਕਰੇਗੀ।

ਤਿੰਨੋਂ ਮੁਲਜ਼ਮਾਂ 'ਤੇ ਸੀਸੀਟੀਵੀ ਰਾਹੀਂ ਨਜ਼ਰ :ਦਰਅਸਲ, ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਮੁਲਜ਼ਮ ਲਵਲੇਸ਼, ਸੰਨੀ ਅਤੇ ਅਰੁਣ ਨੂੰ ਸੋਮਵਾਰ ਨੂੰ ਨੈਨੀ ਜੇਲ੍ਹ ਤੋਂ ਪ੍ਰਤਾਪਗੜ੍ਹ ਜ਼ਿਲ੍ਹਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇੱਥੇ ਤਿੰਨਾਂ ਨੂੰ ਤਨਹਾਈ ਬੈਰਕ ਵਿੱਚ ਰੱਖਿਆ ਗਿਆ ਹੈ। ਮੰਗਲਵਾਰ ਨੂੰ ਅਧਿਕਾਰੀਆਂ ਨੇ ਤਿੰਨਾਂ ਮੁਲਜ਼ਮਾਂ ਦੀਆਂ ਬੈਰਕਾਂ ਦਾ ਮੁਆਇਨਾ ਕੀਤਾ। ਇਸ ਦੇ ਨਾਲ ਹੀ, ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਕਿ ਉਹ ਜੇਲ੍ਹ ਦੀ ਸੁਰੱਖਿਆ ਨੂੰ ਲੈ ਕੇ ਠੋਸ ਪ੍ਰਬੰਧ ਕਰਨ। ਜ਼ਿਲ੍ਹਾ ਜੇਲ੍ਹ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਤਿੰਨਾਂ ਦੀ ਬੈਰਕ ਦੇ ਬਾਹਰ ਜੇਲ੍ਹ ਚੌਕੀ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਤਿੰਨੋਂ ਮੁਲਜ਼ਮਾਂ 'ਤੇ ਸੀਸੀਟੀਵੀ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ।

ਮੁੜ ਕ੍ਰਾਈਮ ਸੀਨ ਰੀਕ੍ਰੀਏਟ ਹੋਵੇਗਾ:ਦੱਸਿਆ ਜਾ ਰਿਹਾ ਹੈ ਕਿ SIT ਤਿੰਨਾਂ ਸ਼ੂਟਰਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ। ਇਸ ਦੌਰਾਨ ਪੁਲਿਸ ਤਿੰਨੋਂ ਮੁਲਜ਼ਮਾਂ ਨੂੰ ਮੌਕੇ ’ਤੇ ਲਿਜਾ ਕੇ ਘਟਨਾ ਵਾਲੀ ਥਾਂ ਉੱਤੇ ਕ੍ਰਾਈਮ ਸੀਨ ਮੁੜ ਤਿਆਰ ਕਰੇਗੀ। ਇਸ ਸਬੰਧੀ ਕਤਲ ਕੇਸ ਦੀ ਜਾਂਚ ਐਸਆਈਟੀ ਨੂੰ ਸੌਂਪ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਲਈ ਏਡੀਸੀ, ਕਰਾਈਮ, ਏਸੀਪੀ ਕ੍ਰਾਈਮ ਅਤੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸ਼ਨੀਵਾਰ (15 ਅਪ੍ਰੈਲ) ਰਾਤ ਨੂੰ ਪ੍ਰਯਾਗਰਾਜ ਦੇ ਕੋਲਵਿਨ ਹਸਪਤਾਲ ਦੇ ਬਾਹਰ ਤਿੰਨ ਮੁਲਜ਼ਮਾਂ ਨੇ ਪੁਲਿਸ ਹਿਰਾਸਤ 'ਚ ਮਾਫੀਆ ਅਤੀਕ ਅਹਿਮਦ ਅਤੇ ਅਸ਼ਰਫ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਤੋਂ ਬਾਅਦ ਤਿੰਨਾਂ ਨੇ ਆਤਮ ਸਮਰਪਣ ਕਰ ਦਿੱਤਾ ਸੀ। ਇਸ ਸਮੇਂ ਪਹਿਲੇ ਤਿੰਨਾਂ ਮੁਲਜ਼ਮਾਂ ਨੂੰ ਨੈਨੀ ਜੇਲ੍ਹ ਵਿੱਚ ਰੱਖਿਆ ਗਿਆ ਸੀ, ਪਰ ਗੈਂਗਵਾਰ ਦੇ ਖਦਸ਼ੇ ਕਾਰਨ ਤਿੰਨੋਂ ਮੁਲਜ਼ਮਾਂ ਨੂੰ ਪ੍ਰਤਾਪਗੜ੍ਹ ਜ਼ਿਲ੍ਹਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ:Atiq Ahmed: ਅਤੀਕ ਅਹਿਮਦ ਦਾ ਸਹੁਰਾ ਪਰਿਵਾਰ ਘਰ ਛੱਡ ਕੇ ਫਰਾਰ, ਕਮਰਿਆਂ 'ਚ ਖਿਲਰਿਆ ਸਾਮਾਨ

ABOUT THE AUTHOR

...view details