ਪ੍ਰਯਾਗਰਾਜ: ਉਮੇਸ਼ ਪਾਲ ਕਤਲ ਕਾਂਡ ਦੇ ਦੋਸ਼ੀ ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਨੇ ਐਤਵਾਰ ਨੂੰ ਸੀਐਮ ਪੋਰਟਲ 'ਤੇ ਇੱਕ ਅਰਜ਼ੀ ਦਾਖਲ ਕੀਤੀ। ਉਨ੍ਹਾਂ ਮੰਗ ਕੀਤੀ ਕਿ ਉਮੇਸ਼ ਪਾਲ ਕਤਲ ਕਾਂਡ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਇਸ ਪੱਤਰ ਵਿੱਚ ਉਨ੍ਹਾਂ ਲਿਖਿਆ ਹੈ ਕਿ ਯੂਪੀ ਪੁਲਿਸ ਅਤੀਕ ਅਹਿਮਦ ਦਾ ਕਤਲ ਕਰਵਾ ਸਕਦੀ ਹੈ। ਸ਼ਾਇਸਤਾ ਨੇ ਇਹ ਪੱਤਰ ਰਜਿਸਟਰਡ ਡਾਕ ਰਾਹੀਂ ਸੀਐਮ ਯੋਗੀ ਨੂੰ ਭੇਜਿਆ ਹੈ।
ਪ੍ਰਾਰਥਨਾ ਪੱਤਰ ਸੀਐਮ ਯੋਗੀ ਨੂੰ ਲਿਖਿਆ:ਅਤੀਕ ਅਹਿਮਦ ਦੇ ਵਕੀਲ ਸ਼ੌਲਤ ਹਨੀਫ ਦਾ ਕਹਿਣਾ ਹੈ ਕਿ ਸ਼ਾਇਸਤਾ ਨੇ ਇਹ ਪ੍ਰਾਰਥਨਾ ਪੱਤਰ ਸੀਐਮ ਯੋਗੀ ਨੂੰ ਲਿਖਿਆ ਹੈ। ਉਸ ਨੇ ਪੱਤਰ ਵਿੱਚ ਲਿਖਿਆ ਹੈ ਕਿ ਉਸ ਦਾ ਜਾਂ ਉਸ ਦੇ ਪਰਿਵਾਰ ਦਾ ਉਮੇਸ਼ ਪਾਲ ਕਤਲ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਮਾਮਲੇ ਵਿੱਚ ਪੂਰੇ ਪਰਿਵਾਰ ਨੂੰ ਜ਼ਬਰਦਸਤੀ ਫਸਾਇਆ ਜਾ ਰਿਹਾ ਹੈ। ਉਸ ਦਾ ਨਾਮ ਵੀ ਐਫਆਈਆਰ ਵਿੱਚ ਸ਼ਾਮਲ ਕੀਤਾ ਗਿਆ ਹੈ। ਪੁਲਿਸ ਪੀੜਤ ਪਰਿਵਾਰ ਨਾਲ ਮਿਲੀਭੁਗਤ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਾਇਸਤਾ ਨੇ ਲਿਖਿਆ ਹੈ ਕਿ ਪੁਲਿਸ ਉਸ ਦੇ ਪਤੀ ਅਤੀਕ ਅਹਿਮਦ ਦੀ ਹੱਤਿਆ ਵੀ ਕਰਵਾ ਸਕਦੀ ਹੈ।
ਇਹ ਵੀ ਪੜ੍ਹੋ:Engineering Student Commits Suicide: ਤੇਲੰਗਾਨਾ ਦੇ ਵਾਰਂਗਲ ਵਿਚ ਇੰਜੀਨੀਅਰਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਦੋ ਵਿਦਿਆਰਥੀ ਗ੍ਰਿਫ਼ਤਾਰ
ਪ੍ਰਯਾਗਰਾਜ ਦੇ ਦੋ ਵੱਡੇ ਅਧਿਕਾਰੀਆਂ 'ਤੇ ਗੰਭੀਰ ਇਲਜ਼ਾਮ ਲਗਾਏ: ਮਾਫੀਆ ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪ੍ਰਵੀਨ ਨੇ ਵੀ ਆਪਣੇ ਪੱਤਰ 'ਚ ਪ੍ਰਯਾਗਰਾਜ ਦੇ ਦੋ ਵੱਡੇ ਅਧਿਕਾਰੀਆਂ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਸ਼ਾਇਸਤਾ ਪਰਵੀਨ ਨੇ ਲਿਖਿਆ ਹੈ ਕਿ ਪ੍ਰਯਾਗਰਾਜ ਜ਼ੋਨ ਦੇ ਏਡੀਜੀ ਅਤੇ ਆਈਜੀ ਅਤੀਕ ਅਹਿਮਦ ਦੇ ਵਿਰੋਧੀਆਂ ਨਾਲ ਮਿਲ ਕੇ ਸਾਜ਼ਿਸ਼ ਰਚ ਰਹੇ ਹਨ। ਦੋਵੇਂ ਆਪਣੇ ਪੁੱਤਰਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਫੀਆ ਅਤੀਕ ਅਹਿਮਦ ਦੀ ਪਤਨੀ ਨੇ ਲਿਖਿਆ ਹੈ ਕਿ ਪ੍ਰਯਾਗਰਾਜ ਦੇ ਆਈਜੀ ਚੋਣ ਲੜਨਾ ਚਾਹੁੰਦੇ ਹਨ। ਆਈਜੀ ਪ੍ਰਯਾਗਰਾਜ ਅਪਰਾਧੀਆਂ ਨੂੰ ਆਪਣੇ ਦਫ਼ਤਰ ਵਿੱਚ ਬਿਠਾ ਕੇ ਉਨ੍ਹਾਂ ਨੂੰ ਕੌਫ਼ੀ ਪਿਲਾਉਂਦਾ ਹੈ। ਉਨ੍ਹਾਂ ਨੇ ਸੀਐਮ ਯੋਗੀ ਤੋਂ ਇਉਮੇਸ਼ ਪਾਲ ਕਤਲ ਕਾਂਡ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਸ਼ਾਇਸਤਾ ਦਾ ਕਹਿਣਾ ਹੈ ਕਿ ਜੇਕਰ ਮੁੱਖ ਮੰਤਰੀ ਯੋਗੀ ਉਸ ਨੂੰ ਮਿਲਣ ਦਾ ਸਮਾਂ ਦਿੰਦੇ ਹਨ ਤਾਂ ਉਹ ਆਪਣਾ ਮਾਮਲਾ ਉਨ੍ਹਾਂ ਦੇ ਸਾਹਮਣੇ ਰੱਖ ਕੇ ਇਨਸਾਫ ਦੀ ਮੰਗ ਕਰੇਗੀ।
ਇਹ ਵੀ ਪੜ੍ਹੋ:Delhi Liquor Scam: ਰਿਸ਼ਵਤ ਲੈਣ ਅਤੇ ਸਬੂਤ ਨਸ਼ਟ ਕਰਨ ਦੇ ਮਾਮਲੇ 'ਚ ਮੁਲਜ਼ਮ ਮਨੀਸ਼ ਸਿਸੋਦੀਆ 5 ਦਿਨਾਂ ਦੇ ਸੀਬੀਆਈ ਰਿਮਾਂਡ 'ਤੇ