ਮਹਾਰਾਸ਼ਟਰ : ਅਹਿਮਦਨਗਰ ਵਿਖੇ ਸਥਿਤ ਹਿਵਰੇ ਬਾਜ਼ਾਰ ਪਿੰਡ ਇੱਕ ਵਕਤ ਸੀ ਜਦੋਂ ਇਥੇ ਖੇਤਾਂ ਦੀ ਸਿੰਚਾਈ ਦੇ ਲਈ ਪਾਣੀ ਦੀ ਕਮੀ ਸੀ, ਪੀਣ ਦਾ ਪਾਣੀ ਨਹੀਂ ਸੀ ਤੇ ਰੁਜ਼ਗਾਰ ਦੀ ਕਮੀ ਦੇ ਕਾਰਨ ਪਿੰਡ ਦੇ ਜ਼ਿਆਦਾਤਰ ਪਰਿਵਾਰ ਗਰੀਬੀ ਦੀ ਜ਼ਿੰਦਗੀ ਜੀ ਰਹੇ ਸਨ।ਇਨ੍ਹਾਂ ਹਲਾਤਾਂ 'ਚ ਪਿੰਡ ਦੇ ਰਹਿਣ ਵਾਲੇ ਪੋਪਟਰਾਵ ਪਵਾਰ ਨੇ ਪੜ੍ਹਾਈ ਦੇ ਲਈ ਪਿੰਡ ਛੱਡ ਦਿੱਤਾ। ਪੜ੍ਹਾਈ ਪੂਰੀ ਕਰਨ ਮਗਰੋਂ ਉਹ ਇੱਕ ਵਿਜਨ ਦੇ ਨਾਲ ਪਿੰਡ ਵਾਪਸ ਪਰਤੇ। ਉਨ੍ਹਾਂ ਨੇ ਆਪਣੀ ਮਿਹਨਤ ਨਾਲ ਸੁਵਿਧਾਵਾਂ ਦੀ ਘਾਟ ਤੇ ਗਰੀਬੀ ਤੇ ਬੇਰੁਜ਼ਗਾਰੀ ਨਾਲ ਲੜਦੇ ਹੋਏ ਇਸ ਪਿੰਡ ਨੂੰ ਖੁਸ਼ਹਾਲ ਤੇ ਏਸ਼ੀਆ ਦਾ ਸਭ ਤੋਂ ਅਮੀਰ ਪਿੰਡ ਬਣਾ ਦਿੱਤਾ।
ਪੋਪਟਰਾਵ ਪਵਾਰ ਨੇ ਪਿੰਡ ਵਾਸੀਆਂ ਦੇ ਮਦਦ ਨਾਲ ਪਿੰਡ ਵਿੱਚ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਪੂਰੇ ਪਿੰਡ ਨੇ ਸਰਕਾਰ 'ਤੇ ਨਿਰਭਰ ਹੋਏ ਬਿਨਾਂ ਹੀ ਕੰਮ ਸ਼ੁਰੂ ਕੀਤਾ। ਪਿੰਡ ਨੇ ਆਲੇ-ਦੁਆਲੇ ਦੀਆਂ ਪਹਾੜੀਆਂ ਤੇ ਧਾਨ ਦੇ ਖੇਤਾਂ 'ਤੇ ਵੱਡੀ ਗਿਣਤੀ 'ਚ ਰੁੱਖ ਲਗਾ ਕੇ ਇੱਕ ਜੰਗਲ ਬਣਾਇਆ। ਜਿਵੇਂ ਹੀ ਪਿੰਡ ਵਿੱਚ ਪਾਣੀ ਦੀ ਸਮੱਸਿਆ ਖ਼ਤਮ ਹੋਈ ਤਾਂ ਪਿੰਡ ਵਾਸੀਆਂ ਦਾ ਧਿਆਨ ਸਿਹਤ, ਸਾਫ -ਸਫਾਈ , ਸਿੱਖਿਆ ਤੇ ਖੇਤਬਾੜੀ ਦੇ ਮੁੱਦਿਆਂ ਵੱਲ ਗਿਆ।
ਬਦਹਾਲੀ ਤੋਂ ਖੁਸ਼ਹਾਲੀ ਤੱਕ ਦਾ ਪਿੰਡ ਦਾ ਸਫ਼ਰ
ਇਸ ਬਾਰੇ ਸਰਪੰਚ ਪੋਪਟਰਾਵ ਪਵਾਰ ਨੇ ਦੱਸਿਆ ਸਾਡੇ ਪਿੰਡ ਵਿੱਚ 95 ਫੀਸਦੀ ਪਰਿਵਾਰ ਗਰੀਬੀ ਰੇਖਾ ਹੇਠ ਸਨ ਤੇ ਕਈ ਪਿੰਡ ਵਾਸੀ ਘੱਟੋ ਘੱਟ 4 ਮਹੀਨੇ ਦੇ ਰੁਜ਼ਗਾਰ ਲਈ ਪਿੰਡ ਛੱਡ ਕੇ ਜਾ ਰਹੇ ਸੀ। ਹਲਾਂਕਿ ਇਸ ਤੋਂ ਬਾਅਦ ਪਿੰਡ ਇੱਕਜੁੱਟ ਹੋਇਆ ਤੇ ਪੰਚਾਇਤ ਨੇ ਪਹਿਲ ਕੀਤ ਤੇ ਆਦਰਸ਼ ਪਿੰਡ ਯੋਜਨਾ ਤਹਿਤ ਜੰਗਲ ਸਰਖਣ , ਮਿੱਟੀ ਤੇ ਜਲ ਸਰੰਖਣ ਤੇ ਪਸ਼ੂ ਪਾਲਨ ਵਰਗੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਪਾਣੀ ਦੀ ਉਪਲਬਧਤਾ ਦੇ ਆਧਾਰ 'ਤੇ ਫਸਲਾਂ ਦੀ ਯੋਜਨਾ ਬਣਾਈ। ਵੱਧ ਪਾਣੀ ਦੀ ਖਪਤ ਵਾਲੀ ਫਸਲ ਲਗਾਉਣ 'ਤੇ ਰੋਕ ਦਾ ਨਤੀਜਾ ਹੈ ਕਿ ਪਿੰਡ ਨੇ ਇਹ ਉਪਲਬਧੀ ਹਾਸਲ ਕੀਤੀ ਹੈ।
ਏਸ਼ੀਆ ਦਾ ਸਭ ਤੋਂ ਅਮੀਰ ਪਿੰਡ
ਅੱਜ ਪਿੰਡ ਦੇ 97 ਪਰਿਵਾਰਾਂ ਦੀ ਸਲਾਨਾ ਆਮਦਨ 5 ਲੱਖ ਰੁਪਏ ਤੋਂ ਉੱਤੇ ਹੈ ਜਦੋਂ ਕਿ 70 ਪਰਿਵਾਰਾਂ ਦੀ ਕਮਾਈ 5 ਤੋਂ 10 ਲੱਖ ਵਿਚਾਲੇ ਹੈ। 1500 ਦੀ ਆਬਾਦੀ ਵਾਲੇ ਹਿਵਰੇ ਬਾਜ਼ਾਰ ਪਿੰਡ ਵਿੱਚ ਸਿੱਖਿਆ ਦਰ 95 % ਹੈ। ਬੇਰੁਜ਼ਗਾਰੀ ਦੀ ਵਜ੍ਹਾ ਨਾਲ ਪਿੰਡ ਛੱਡ ਕੇ ਗਏ 70 ਪਰਿਵਾਰ ਹੁਣ ਵਾਪਸ ਪਿੰਡ ਪਰਤ ਆਏ ਹਨ। ਸਕੂਲੀ ਬੱਚੇ ਪਿੰਡ ਵਿੱਚ ਪਾਣੀ ਤੇ ਫਸਲਾਂ 'ਤੇ ਨਿਗਰਾਨੀ ਰੱਖਦੇ ਹਨ। ਇਸ ਦੇ ਲਈ ਸਕੂਲ ਵਿੱਚ ਬੱਚਿਆਂ ਨੂੰ ਖੇਤੀਬਾੜੀ, ਪਾਣੀ ਦੇ ਸਹੀ ਇਸਤੇਮਾਲ ਤੇ ਫਸਲਾਂ ਦੀ ਪਲੈਨਿੰਗ ਬਾਰੇ ਸਿੱਖਾਇਆ ਜਾਂਦਾ ਹੈ।
ਸਹਾਇਕ ਧੰਧਿਆਂ ਨੂੰ ਬਣਾਇਆ ਰੁਜ਼ਗਾਰ