ਸ਼੍ਰੀਨਗਰ : ਡੱਲ ਝੀਲ ਅਤੇ ਜਬਰਵਨ ਪਹਾੜੀਆਂ ਦੇ ਵਿਚਕਾਰ ਸਥਿਤ 'ਇੰਦਰਾ ਗਾਂਧੀ ਟੂਲਿਪ ਗਾਰਡਨ' ਦੀ ਖੂਬਸੂਰਤੀ ਦਾ ਆਨੰਦ ਹੁਣ ਆਮ ਲੋਕ ਵੀ ਮਾਣ ਸਕਣਗੇ। ਇਸ ਗਾਰਡਨ ਨੂੰ 19 ਮਾਰਚ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਗਾਰਡਨ ਵਿੱਚ 68 ਕਿਸਮਾਂ ਦੇ 16 ਲੱਖ ਟੂਲਿਪ ਦੇਖਣ ਨੂੰ ਮਿਲਣਗੇ। ਇਸ ਗਾਰਡਨ ਦੀ ਮਨਮੋਹਕ ਖੂਬਸੂਤਰੀ ਨਾਲ ਵਾਦੀ 'ਚ ਆਉਣ ਵਾਲੇ ਸੈਲਾਨੀਆਂ ਲਈ ਹੋਰ ਵੀ ਆਕਰਸ਼ਣ ਦਾ ਕੇਂਦਰ ਬਣੇਗੀ। ਇਸ ਗਾਰਡਨ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ। ਜਿੱਥੇ ਰੰਗ-ਬਿਰੰਗੇ ਫੁੱਲ ਇਸ ਗਾਰਡਨ 'ਚ ਆਪਣੀ ਖੁਸ਼ਬੂ ਵਿਖੇਰ ਰਹੇ ਹਨ, ਉੱਥੇ ਹੀ ਇਸ 'ਚ ਲੱਗੇ ਫੁਹਾਰੇ ਇਸ ਦੀ ਦਿੱਖ ਨੂੰ ਹੋਰ ਵੀ ਨਿਖਾਰ ਰਹੇ ਹਨ।
ਗਾਰਡਨ ਦਾ ਉਦਘਾਟਨ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਇਸ ਸ਼ਾਨਦਾਰ ਗਾਰਡਨ ਦਾ ਉਦਘਾਟਨ ਕੀਤਾ। ਫਲੋਰੀਕਲਚਰ ਵਿਭਾਗ ਦੇ ਕਮਿਸ਼ਨਰ ਸ਼ੇਖ ਨੇ ਇਹ ਗਾਰਡਨ ਸੈਲਾਨੀਆਂ ਦੀ ਖਿੱਚ ਨੂੰ ਵਧਾਉਣ ਦਾ ਇੱਕ ਵਧੀਆ ਤਰੀਕਾ ਹੈ। ਇਸ ਨਾਲ ਪਹਾੜੀ ਸਟੇਸ਼ਨ ਵਿੱਚ ਰੁਜ਼ਗਾਰ ਵਿੱਚ ਵੀ ਸਹਾਇਤਾ ਮਿਲੇਗੀ। ਇਸ ਦ੍ਰਿਸ਼ ਦਾ ਆਨੰਦ ਮਾਣ ਰਹੇ ਦਰਸ਼ਕਾਂ ਨੇ ਵੀ 'ਇੰਦਰਾ ਗਾਂਧੀ ਟੂਪਿਲ' ਗਾਰਡਨ ਦੀ ਖੂਬਸ਼ੂਤਰੀ ਦੀ ਖੂਬ ਸ਼ਲਾਘਾ ਕੀਤੀ।
'ਇੰਦਰਾ ਗਾਂਧੀ ਟੂਲਿਪ' ਗਾਰਡਨ ਦਾ ਇੱਕ ਹੋਰ ਨਾਮ: ਦੱਸ ਦਈਏ ਕਿ ' ਇੰਦਰਾ ਗਾਂਧੀ ਟੂਲਿਪ' ਗਾਰਡਨ ਦਾ ਇੱਕ ਹੋਰ ਨਾਮ ਵੀ ਹੈ। ਇਸ ਗਾਰਡਨ ਨੂੰ ਸਿਰਾਜ ਬਾਗ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇੱਥੇ ਵੱਖ-ਵੱਖ ਰੰਗਾਂ ਦੇ 16 ਲੱਖ ਟੂਲਿਪ ਦੇ ਨਾਲ-ਨਾਲ ਗੁਲਾਬੀ ਤੁਰਸਵਾ, ਡੈਫੋਡਿਲ, ਮਸਕਾਰਾ ਅਤੇ ਸਿਕਲੇਮੇਨ ਵਰਗੇ ਹੋਰ ਬਸੰਤੀ ਫੁੱਲ ਲੋਕ ਲੋਕ ਦੇ ਦਿਲਾਂ 'ਤੇ ਵੱਖਰੀ ਛਾਪ ਛੱਡਣਗੇ। ਰਹਿਮਾਨ ਨੇ ਕਿਹਾ ਕਿ ਹਰ ਸਾਲ ਅਸੀਂ ਇਸ ਬਾਗ ਦਾ ਵਿਸਥਾਰ ਕਰਦੇ ਹਾਂ ਅਤੇ ਨਵੀਆਂ-ਨਵੀਆਂ ਕਿਸਮਾਂ ਦੇ ਫੁੱਲਾਂ ਨੂੰ ਇਸ ਗਾਰਡਨ ਦੀ ਸ਼ਾਨ ਬਣਾਇਆ ਜਾਂਦਾ ਹੈ। ਇਸ ਸਾਲ ਸਾਡੇ ਫਾਂਊਟੇਨ ਚੈਨਲ ਦਾ ਵਿਸਥਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਸਾਲ ਪੀਲੇ, ਲਾਲ, ਗੂੜ੍ਹੇ ਲਾਲ, ਬੈਂਗਨੀ, ਸਫੈਦ ਅਤੇ ਹੋਰ ਰੰਗਾਂ ਦੇ ਟੂਲਿਪ ਸਤਰੰਗੀ ਨਜ਼ਾਰਾ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਜਬਰਵਨ ਪਹਾੜੀਆਂ ਦੀ ਤਲਹਟੀ ਵਿੱਚ ਵਸਿਆ ਇਹ ਬਾਗ ਇੱਕ ਅਦਭੁਤ ਨਜਾਰਾ ਪੇਸ਼ ਕਰਦਾ ਹੈ। ਇਸੇ ਕਾਰਨ ਲੋਕ ਇਸ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਦਾ ਸੀਜ਼ਨ ਬਹੁਤ ਚੰਗਾ ਗਿਆ ਸੀ, ਕਿਉਂਕਿ ਦੋ ਲੱਖ ਸੈਲਾਨੀਆਂ ਨੇ ਇਸ ਗਾਰਡਨ ਦੀ ਖੂਬਸੂਰਤੀ ਦਾ ਆਨੰਦ ਮਾਣਿਆ ਸੀ। ਇਸ ਵਾਰ ਵੀ ਸਾਡੀ ਉਮੀਦ ਹੈ ਕਿ ਇਸ ਸਾਲ ਦਾ ਸੀਜ਼ਨ ਵੀ ਵਧੀਆ ਰਹੇਗਾ।
ਇਹ ਵੀ ਪੜ੍ਹੋ:NATA-2023: ਆਰਕੀਟੈਕਟ ਸੰਸਥਾਵਾਂ 'ਚ ਦਾਖਲੇ ਲਈ NATA ਦਾ ਸੂਚਨਾ ਪੱਤਰ ਜਾਰੀ, ਅੱਜ ਤੋਂ ਸ਼ੁਰੂ ਹੋਵੇਗੀ ਅਰਜ਼ੀ