ਪੰਜਾਬ

punjab

ETV Bharat / bharat

ASIAN BOXING CHAMPIONSHIP: ਹਰਿਆਣਾ ਦੀ ਪੂਜਾ ਰਾਣੀ ਨੇ ਜਿੱਤਿਆ ਗੋਲਡ, ਉਜਬੇਕਿਸਤਾਨ ਦੀ ਮਵਲੂਦਾ ਨੂੰ ਹਰਾਇਆ - ਏਸ਼ੀਆਈ ਚੈਪੀਅਨਸ਼ਿਪ

ਹਰਿਆਣਾ ਦੀ ਪੂਜਾ ਰਾਣੀ ਨੇ ਦੇਸ਼ ਦਾ ਮਾਣ ਵਧਾਉਂਦੇ ਹੋਏ ਏਸ਼ੀਅਨ ਬਾਕਸਿੰਗ ਚੈਪੀਅਨਸ਼ਿਪ (ASIAN BOXING CHAMPIONSHIP) 2021 ਦਾ ਪਹਿਲਾਂ ਸੋਨਾ ਦਾ ਤਗਮਾ ਆਪਣੇ ਨਾਂਅ ਕਰ ਲਿਆ ਹੈ। ਪੂਜਾ ਦਾ ਸਾਹਮਣਾ ਉਜਬੇਕਿਸਤਾਨ ਦੀ ਮਵਲੂਦਾ ਨਾਲ ਹੋਇਆ ਸੀ।

ਫ਼ੋਟੋ
ਫ਼ੋਟੋ

By

Published : May 31, 2021, 11:10 AM IST

ਚੰਡੀਗੜ੍ਹ: ਹਰਿਆਣਾ ਦੀ ਪੂਜਾ ਰਾਣੀ ਨੇ ਦੇਸ਼ ਦਾ ਮਾਣ ਵਧਾਉਂਦੇ ਹੋਏ ਏਸ਼ੀਅਨ ਬਾਕਸਿੰਗ ਚੈਪੀਅਨਸ਼ਿਪ(ASIAN BOXING CHAMPIONSHIP) 2021 ਦਾ ਪਹਿਲਾਂ ਸੋਨਾ ਦਾ ਤਗਮਾ ਆਪਣੇ ਨਾਂਅ ਕਰ ਲਿਆ ਹੈ। ਪੂਜਾ ਦਾ ਸਾਹਮਣਾ ਉਜਬੇਕਿਸਤਾਨ ਦੀ ਮਵਲੂਦਾ ਨਾਲ ਹੋਇਆ ਸੀ।

ਫ਼ੋਟੋ

ਇਸ ਤੋਂ ਪਹਿਲਾਂ 6 ਵਾਰ ਦੀ ਵਿਸ਼ਵ ਚੈਪੀਅਨ ਐਮਸੀ ਮੈਰੀ ਕਾਮ ਨੂੰ ਆਪਣਾ ਪ੍ਰੇਰਣਾ ਸਰੋਤ ਮੰਨਣ ਵਾਲੀ ਭਾਰਤ ਦੀ ਨਿਡਰ ਨੌਜਵਾਨ ਮੁਕੇਬਾਜ਼ ਲਾਲਬੁਤਸਾਹੀ ਨੂੰ ਦੁਬਈ ਵਿੱਚ ਜਾਰੀ 2021 ਏਐਸਬੀਸੀ ਏਸ਼ੀਅਨ ਮਹਿਲਾ ਅਤੇ ਪੁਰਸ਼ ਮੁਕੇਬਾਜ਼ੀ ਚੈਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ ਹਾਰ ਮਿਲੀ ਅਤੇ ਉਨ੍ਹਾਂ ਨੇ ਰਜਤ ਪਦਕ ਨਾਲ ਸੰਤੋਖ ਕਰਨ ਪਿਆ।

ਵੇਖੋ ਵੀਡੀਓ

ਪਹਿਲੀ ਵਾਰ ਏਸ਼ੀਆਈ ਚੈਪੀਅਨਸ਼ਿਪ (ASIAN CHAMPIONSHIP) ਵਿੱਚ ਖੇਡ ਰਹੀ ਲਾਲਬੁਤਸਾਹੀ ਦਾ 64 ਕਿਲੋਗ੍ਰਾਮ ਦੇ ਫਾਈਨਲ ਵਿੱਚ ਸਾਹਮਣਾ ਕਜਾਕਿਸਤਾਨ ਦੀ ਮਿਲਾਣਾ ਸਾਫਰੋਨੋਵਾ ਤੋਂ ਹੋਇਆ। ਪੁਲਿਸ ਵਿੱਚ ਕੰਮ ਕਰਨ ਵਾਲੀ ਅਤੇ 2019 ਵਿਸ਼ਵ ਪੁਲਿਸ ਖੇਡ ਵਿੱਚ ਸੋਨੇ ਦਾ ਤਗਮਾ ਜਿਤਣ ਵਾਲੀ ਲਾਲਬੁਤਸਾਹੀ ਅਨੁਭਵੀ ਸਾਫਰੋਨੋਵਾ ਤੋਂ ਬਿਲਕੁਲ ਨਹੀਂ ਡਰੀ ਅਤੇ ਜੰਮ ਕੇ ਮੁੱਕੇ ਬਰਸਾਏ ਪਰ 2-3 ਤੋਂ ਇਹ ਮੁਕਾਬਲਾ ਹਾਰ ਗਈ।

ਰਿਕਾਰਡ ਬਣਾਉਣ ਤੋਂ ਚੂਕੀ ਮੈਰੀ ਕਾਮ

ਭਾਰਤ ਨੂੰ ਦਿਨ ਦਾ ਦੂਜਾ ਰਜਤ ਮਿਲਿਆ ਕਿਉਂਕਿ ਇਸ ਤੋਂ ਪਹਿਲਾਂ ਮੈਰੀ ਕਾਮ ਆਪਣੇ ਰਿਕਾਰਡ ਛਵੇਂ ਸੋਨੇ ਦੇ ਤਗਮੇ ਤੋਂ ਚੂਕ ਗਈ। ਮੈਰੀ ਕਾਮ ਨੂੰ 51 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਦੋ ਵਾਰ ਦੀ ਵਿਸ਼ਵ ਚੈਪੀਅਨ ਨਾਜਿਮ ਕਾਜੈਬੇ ਨੇ 3-2 ਨਾਲ ਹਰਾਇਆ। ਇਸ ਹਾਰ ਦੇ ਨਾਲ ਹੀ ਏਸ਼ੀਆਈ ਚੈਪੀਅਨਸ਼ਿਪ ਵਿੱਚ ਮੈਰੀ ਕਾਮ ਦਾ ਰਿਕਾਰਡ ਛੇ ਸੋਨੇ ਦੇ ਤਗਮੇ ਜਿੱਤਣ ਦਾ ਸੁਪਨਾ ਫਿਲਹਾਲ ਪੂਰਾ ਨਹੀਂ ਹੋ ਸਕਿਆ। ਮੈਰੀ ਕਾਮ ਨੇ ਏਸ਼ੀਆਈ ਚੈਪੀਅਨਸ਼ਿਪ(ASIAN CHAMPIONSHIP) ਵਿੱਚ ਸਤਵੀਂ ਵਾਰ ਹਿੱਸਾ ਲੈਂਦੇ ਹੋਏ ਦੂਜੀ ਵਾਰ ਰਜਤ ਪਦਕ ਜਿੱਤਿਆ ਹੈ।

ABOUT THE AUTHOR

...view details