ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਵਤਰਣ ਨੂੰ ਲੈ ਕੇ ਪੰਜਾਬ ਬੀਜੇਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 5 ਜਨਵਰੀ 2022 ਨੂੰ ਪੰਜਾਬ ਦੀ ਰਾਜਨੀਤੀ ਦੇ ਲਈ ਅਤੇ ਮੌਜੂਦਾ ਸਰਕਾਰ ਦੇ ਅਲੋਕਤਾਂਤਰਿੰਕ ਵਤੀਰੇ ਦੇ ਕਾਰਨ ਇਸ ਨੂੰ ਕਾਲੇ ਅੱਖਰਾਂ ਚ ਲਿਖਿਆ ਜਾਵੇਗਾ।
ਕੁਤਾਹੀ ਨਹੀਂ ਇਹ ਸਾਜਿਸ਼ ਸੀ- ਅਸ਼ਵਨੀ ਸ਼ਰਮਾ
ਅਸ਼ਵਨੀ ਸ਼ਰਮਾ ਨੇ ਅੱਗੇ ਕਿਹਾ ਕਿ ਇਹ ਕੋਈ ਕੁਤਾਹੀ ਨਹੀਂ ਸਗੋਂ ਇਹ ਇੱਕ ਸਾਜਿਸ਼ ਸੀ।ਜਿਸ ਕਾਰਨ ਲੋਕਤੰਤਰ ਅਤੇ ਪੰਜਾਬੀਅਤ ਸ਼ਰਮਸਾਰ ਹੋਈ ਹੈ। ਇਹ ਅਪਰਾਧ ਪੰਜਾਬ ਸਰਕਾਰ ਦੀ ਸ਼ਹਿ ’ਤੇ ਹੋਇਆ ਹੈ। ਮੌਸਮ ਖਰਾਬੀ ਦੇ ਕਾਰਨ ਪੀਐੱਮ ਮੋਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਸੜਕ ਮਾਰਗ ਤੋਂ ਹੂਸੈਨੀਵਾਲਾ ਦੇ ਲਈ ਨਿਕਲੇ ਸੀ। ਪੀਐੱਮ ਦਾ ਜਦੋਂ ਦੌਰਾ ਹੁੰਦਾ ਹੈ ਤਾਂ ਵੈਕਲਪਿਕ ਰੂਟ ਵੀ ਤਿਆਰ ਕੀਤੇ ਜਾਂਦੇ ਹਨ। ਚੀਫ ਸਕੱਤਰ ਅਤੇ ਡੀਜੀਪੀ ਦੀ ਕਲੀਅਨਰਸ ਤੋਂ ਬਾਅਦ ਪੀਐੱਮ ਸੜਕ ਮਾਰਗ ’ਤੇ ਨਿਕਲੇ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹ ਸਾਜਿਸ਼ ਪੰਜਾਬ ਸਰਕਾਰ ਨਹੀਂ ਸਗੋਂ ਦਿੱਲੀ ਕਾਂਗਰਸ ਦੀ ਮਿਲੀਭੂਗਤ ਦੇ ਨਾਲ ਹੋਇਆ ਹੈ। ਇਹ ਉਨ੍ਹਾਂ ਦੇ ਬਿਆਨ ਆਪ ਦੱਸਦੇ ਹਨ।
'ਕਾਂਗਰਸ ਦੇ ਰਹੀ ਪੁੱਠੇ ਸਿੱਧੇ ਬਿਆਨ'
ਅਸ਼ਵਨੀ ਸ਼ਰਮਾ ਨੇ ਅੱਗੇ ਕਿਹਾ ਕਿ ਪੀਐੱਮ ਦੇ ਕਾਫਿਲੇ ’ਚ ਸਰਕਾਰ ਦੀ ਪ੍ਰਤੀਨਿਧੀ ਦਾ ਹੋਣਾ ਸਾਜਿਸ਼ ਦਿਖਾਉਂਦਾ ਹੈ। ਰਾਹੁਲ ਗਾਂਧੀ ਚੁੱਪ ਹਨ, ਉਨ੍ਹਾਂ ਨੂੰ ਬੋਲਣਾ ਚਾਹੀਦਾ ਹੈ। ਤੇਜ਼ ਮੀਂਹ ਦੇ ਬਾਵਜੂਦ ਕਈ ਲੋਕ ਰੈਲੀ ਚ ਪਹੁੰਚੇ, ਇਹ ਰੈਲੀ ਬਹੁਤ ਵੱਡੀ ਸੀ ਪਰ ਕਾਂਗਰਸ ਦੇ ਖੌਫ ਦੇ ਕਾਰਨ ਇਸ ਨੂੰ ਕਿਸਾਨ ਦੀ ਆੜ ’ਚ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੱਸਾਂ ਨੂੰ ਰੋਕਣ ਦੇ ਲਈ ਫਲਾਈਓਵਰ ਦਾ ਰੂਟ ਦੀ ਚੋਣ ਕੀਤੀ ਗਈ ਜੋ ਕਿ ਸਾਜਿਸ਼ ਹੈ। ਭਾਜਪਾ ਦੇ ਵਰਕਰਾਂ ਨੂੰ ਪਹੁੰਚਣ ਨਹੀਂ ਦਿੱਤਾ ਗਿਆ। ਪੀਐਮ ਦੀ ਸੁਰੱਖਿਆ ਦੀ ਉਲੰਘਣਾ ’ਤੇ ਕਾਂਗਰਸ ਪੁੱਠੇ ਸਿੱਧੇ ਬਿਆਨ ਦੇ ਰਹੀ ਹੈ। ਸੋਨੀਆ ਗਾਂਧੀ, ਰਾਹੁਲ ਗਾਂਧੀ ਚੁੱਪ ਹਨ ਉਨ੍ਹਾਂ ਦਾ ਕੋਈ ਬਿਆਨ ਨਹੀਂ ਹੈ।