ਪੰਜਾਬ

punjab

ETV Bharat / bharat

ਲਖੀਮਪੁਰ ਖੀਰੀ ਹਿੰਸਾ ਮਾਮਲਾ: ਸੋਮਵਾਰ ਤੱਕ ਨਿਆਂਇਕ ਹਿਰਾਸਤ ’ਚ ਰਗੇਗਾ ਆਸ਼ੀਸ ਮਿਸ਼ਰਾ

ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਕੋਲੋਂ 12 ਘੰਟੇ ਦੀ ਪੁੱਛਗਿੱਛ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਲਖੀਮਪੁਰ ਖੀਰੀ ਹਿੰਸਾ ਮਾਮਲਾ: 12 ਘੰਟੇ ਦੀ ਪੁੱਛਗਿੱਛ ਮਗਰੋਂ ਗ੍ਰਹਿ ਰਾਜ ਮੰਤਰੀ ਦਾ ਪੁੱਤ ਗ੍ਰਿਫਤਾਰ
ਲਖੀਮਪੁਰ ਖੀਰੀ ਹਿੰਸਾ ਮਾਮਲਾ: 12 ਘੰਟੇ ਦੀ ਪੁੱਛਗਿੱਛ ਮਗਰੋਂ ਗ੍ਰਹਿ ਰਾਜ ਮੰਤਰੀ ਦਾ ਪੁੱਤ ਗ੍ਰਿਫਤਾਰ

By

Published : Oct 10, 2021, 6:33 AM IST

Updated : Oct 10, 2021, 5:33 PM IST

ਲਖਨਊ : ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸੀਸ਼ ਮਿਸ਼ਰਾ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਮੈਜਿਸਟਿ੍ਰਟ ਕੋਰਟ ਨੇ ਆਸ਼ੀਸ ਮਿਸ਼ਰਾ ਨੂੰ ਸੋਮਵਾਰ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ ।ਕੱਲ੍ਹ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਗਿ੍ਰਫ਼ਤਾਰ ਕਰ ਲਿਆ ਸੀ ਗਿ੍ਰਫ਼ਤਾਰੀ ਤੋਂ ਬਾਅਦ ਉਸ ਦਾ ਮੈਡੀਕਲ ਕ੍ਰਈਮ ਬ੍ਰਾਂਚ ਦੇ ਦਫ਼ਤਰ ’ਚ ਹੀ ਕਰਵਾਇਆ ਗਿਆ। ਜਾਂਚ ’ਚ ਸਹਿਯੋਗ ਨਾ ਕਰਨ ’ਤੇ ਆਸ਼ੀਸ ਮਿਸ਼ਰਾ ਨੂੰ ਗਿ੍ਰਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਸ਼ਾਂਤੀ ਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਮਿਤ ਮਿਸ਼ਰਾ ਨੇ ਗੱਡੀ ਰਾਹੀ ਕੁਚਲ ਦਿੱਤਾ ਸੀ ਹਿੰਸਾ ’ਚ 4 ਕਿਸਾਨਾਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਸੀ।

ਉੱਤਰ ਪ੍ਰਦੇਸ਼ ਪੁਲਿਸ ਦੇ ਇੱਕ ਵਿਸ਼ੇਸ਼ ਜਾਂਚ ਦਸਤੇ ( ਐੱਸ.ਆਈ.ਟੀ. ) ਨੇ ਤਿੰਨ ਅਕਤੂਬਰ ਨੂੰ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦੇ ਸਿਲਸਿਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਸ਼ਨੀਵਾਰ ਨੂੰ ਕਰੀਬ 12 ਘੰਟੇ ਦੀ ਪੁੱਛਗਿਛ ਤੋਂ ਬਾਅਦ ਗਿਰਫਤਾਰ ਕਰ ਲਿਆ। ਮਾਮਲੇ ਦੀ ਜਾਂਚ ਲਈ ਗਠਿਤ ਐੱਸ.ਆਈ.ਟੀ. ਦੀ ਅਗਵਾਈ ਕਰ ਰਹੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਹੈੱਡਕੁਆਰਟਰ) ਉਪੇਂਦਰ ਅਗਰਵਾਲ ਨੇ ਸ਼ਨੀਵਾਰ ਰਾਤ ਲਗਭਗ 11 ਵਜੇ ਅਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ।

ਰਾਤ 12 ਵਜੇ ਤੱਕ ਮਿਸ਼ਰਾ ਕੋਲੋਂ ਹੋਈ ਪੁੱਛਗਿੱਛ

ਅਗਰਵਾਲ ਨੇ ਦੱਸਿਆ, ਮਿਸ਼ਰਾ ਨੇ ਪੁਲਿਸ ਦੇ ਸਵਾਲਾਂ ਦਾ ਠੀਕ ਜਵਾਬ ਨਹੀਂ ਦਿੱਤਾ ਅਤੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ। ਉਹ ਠੀਕ ਗੱਲਾਂ ਨਹੀਂ ਦੱਸਣਾ ਚਾਹ ਰਹੇ ਹਾਂ, ਇਸ ਲਈ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਪੁਸ਼ਟ ਸੂਤਰਾਂ ਨੇ ਦੱਸਿਆ ਕਿ ਅਸ਼ੀਸ਼ ਮਿਸ਼ਰਾ ਦੀ ਸ਼ਨੀਵਾਰ ਰਾਤ ਨੂੰ ਹੀ ਪੁਲਿਸ ਲਾਈਨ ਵਿੱਚ ਮੈਡੀਕਲ ਜਾਂਚ ਕਰਵਾ ਦਿੱਤੀ ਗਈ ਅਤੇ ਉਨ੍ਹਾਂ ਨੂੰ ਕੱਲ ਸਵੇਰੇ (ਐਤਵਾਰ) ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ, ਸ਼ਨੀਵਾਰ ਰਾਤ 12 ਵਜੇ ਤੱਕ ਮਿਸ਼ਰਾ ਨੂੰ ਪੁੱਛਗਿਛ ਲਈ ਰੋਕਿਆ ਗਿਆ ਹੈ। ਪੁਲਿਸ ਲਾਈਨ ਦੇ ਆਸਪਾਸ ਦੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਅਤੇ ਬੈਰੀਕੇਡ ਲਗਾਏ ਗਏ। ਸੂਤਰਾਂ ਨੇ ਦੱਸਿਆ ਕਿ ਮੈਡੀਕਲ ਜਾਂਚ ਤੋਂ ਬਾਅਦ ਹੁਣ ਮਿਸ਼ਰਾ ਨੂੰ ਅਗਲੇ 24 ਘੰਟੇ ਅੰਦਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਅਜੇ ਮਿਸ਼ਰਾ ਦੇ ਘਰ ਦੇ ਬਾਹਰ ਇਕੱਠੇ ਹੋਏ ਸਮਰਥਕ

ਇਸ ਵਿੱਚ ਦੇਰ ਰਾਤ ਤੱਕ ਪੁਲਿਸ ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਰਾਤ ਨੂੰ ਅਸ਼ੀਸ਼ ਮਿਸ਼ਰਾ ਨੂੰ ਪੁਲਿਸ ਲਾਈਨ ਵਿੱਚ ਹੀ ਰੱਖਿਆ ਜਾਵੇਗਾ ਜਾਂ ਕਿਤੇ ਹੋਰ ਲਿਜਾਇਆ ਜਾਵੇਗਾ। ਆਪਣੇ ਪੁੱਤਰ ਦੀ ਐੱਸ.ਆਈ.ਟੀ. ਵਲੋਂ ਕੀਤੀ ਜਾ ਰਹੀ ਪੁੱਛਗਿਛ ਦਾ ਸਾਹਮਣਾ ਕਰਣ ਦੌਰਾਨ ਅਜੇ ਮਿਸ਼ਰਾ ਲਖੀਮਪੁਰ ਖੀਰੀ ਵਿੱਚ ਆਪਣੇ ਦਫ਼ਤਰ ਵਿੱਚ ਵਕੀਲਾਂ ਦੇ ਨਾਲ ਮੌਜੂਦ ਸਨ ਅਤੇ ਬਾਅਦ ਵਿੱਚ ਉਹ ਆਪਣੇ ਸਮਰਥਕਾਂ ਨੂੰ ਸ਼ਾਂਤ ਕਰਾਉਣ ਲਈ ਬਾਹਰ ਆਏ। ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋ ਗਏ ਸਨ ਅਤੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਬੇਟੇ ਦੇ ਸਮਰਥਨ ਵਿੱਚ ਨਾਹਰੇ ਲਗਾ ਰਹੇ ਸਨ। ਮੰਤਰੀ ਨੇ ਸਮਰਥਕਾਂ ਨੂੰ ਦੱਸਿਆ ਕਿ ਆਸ਼ੀਸ਼ ਨਿਰਦੋਸ਼ ਹੈ ਅਤੇ ਉਹ ਬੇਦਾਗ ਸਾਬਤ ਹੋਵੇਗਾ।

ਤਿਕੁਨੀਆ ਥਾਣੇ ਵਿਚ ਦਰਜ ਹੋਈ ਸੀ ਐੱਫ.ਆਈ.ਆਰ.

ਧਿਆਨਯੋਗ ਹੈ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮਾਮਲੇ ਵਿੱਚ ਸੂਬੇ ਦੀ ਸਰਕਾਰ ਦੀ ਕਾਰਵਾਈ 'ਤੇ ਅਸੰਤੁਸ਼ਟੀ ਜਤਾਈ। 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੀ ਹਿੰਸਾ ਵਿੱਚ ਚਾਰ ਕਿਸਾਨਾਂ ਸਣੇ 8 ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਆਸ਼ੀਸ਼ ਮਿਸ਼ਰਾ ਅਤੇ ਹੋਰ ਲੋਕਾਂ ਵਿਰੁੱਧ ਹੱਤਿਆ ਸਮੇਤ ਹੋਰ ਸਬੰਧਿਤ ਧਾਰਾਵਾਂ ਵਿੱਚ ਤਿਕੁਨੀਆ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਅਸੀਸ ਮਿਸ਼ਰਾ ਦਾ ਨਾਮ ਐੱਫ.ਆਈ.ਆਰ. ਵਿੱਚ ਉਨ੍ਹਾਂ ਦੋਸ਼ਾਂ ਤੋਂ ਬਾਅਦ ਆਇਆ ਕਿ ਉਹ ਉਨ੍ਹਾਂ ਵਾਹਨਾਂ ਵਿੱਚੋਂ ਇੱਕ ਵਿੱਚ ਸਵਾਰ ਸੀ, ਜਿਨ੍ਹੇ ਪਿਛਲੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ 'ਤੇ ਪ੍ਰਦਰਸ਼ਨ ਕਰ ਰਹੇ ਚਾਰ ਕਿਸਾਨਾਂ ਨੂੰ ਦਰੜ ਦਿੱਤਾ ਸੀ। ਅਸ਼ੀਸ਼ ਮਿਸ਼ਰਾ ਦੁਪਹਿਰ ਲਗਭਗ 11 ਵਜੇ ਐੱਸ.ਆਈ. ਟੀ. ਦੇ ਸਾਹਮਣੇ ਪੇਸ਼ ਹੋਏ। ਅਸ਼ੀਸ਼ ਨੂੰ ਸ਼ੁੱਕਰਵਾਰ ਨੂੰ ਪੁਲਿਸ ਨੇ ਦੂਜਾ ਨੋਟਿਸ ਜਾਰੀ ਕਰ ਕੇ ਪੁੱਛਗਿਛ ਲਈ ਸ਼ਨੀਵਾਰ ਦੁਪਹਿਰ 11 ਵਜੇ ਤੱਕ ਪੇਸ਼ ਹੋਣ ਨੂੰ ਕਿਹਾ ਸੀ। ਉਹ ਸ਼ੁੱਕਰਵਾਰ ਨੂੰ ਲਖੀਮਪੁਰ ਖੀਰੀ ਵਿੱਚ ਪੁਲਿਸ ਸਾਹਮਣੇ ਪੇਸ਼ ਨਹੀਂ ਹੋਏ ਸਨ।

ਯੂ.ਪੀ. ਪੁਲਿਸ ਵਲੋਂ ਦੋ ਵਾਰ ਅਸ਼ੀਸ਼ ਮਿਸ਼ਰਾ ਦੇ ਘਰ ਦੇ ਬਾਹਰ ਚਿਪਕਾਇਆ ਨੋਟਿਸ

ਇਸ ਲਈ ਉਨ੍ਹਾਂ ਦੇ ਘਰ ਦੇ ਬਾਹਰ ਦੂਜਾ ਨੋਟਿਸ ਚਿਪਕਾਇਆ ਗਿਆ ਸੀ। ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤੀਕੁਨਿਆ ਥਾਣੇ ਵਿੱਚ ਬਹਿਰਾਈਚ ਜ਼ਿਲ੍ਹੇ ਦੇ ਵਾਸੀ ਜਗਜੀਤ ਸਿੰਘ ਵਲੋਂ ਸੋਮਵਾਰ ਨੂੰ ਦਰਜ ਕਰਾਈ ਗਈ ਐੱਫ.ਆਈ.ਆਰ. ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਉਰਫ ਮੋਨੂ 'ਤੇ 15-20 ਅਣਪਛਾਤੇ ਲੋਕਾਂ ਦੇ ਨਾਲ ਕਿਸਾਨਾਂ 'ਤੇ ਜੀਪ ਚੜ੍ਹਾਉਣ ਅਤੇ ਗੋਲੀ ਚਲਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ। ਜਗਜੀਤ ਸਿੰਘ ਦੀ ਤਹਰੀਰ 'ਤੇ ਸੋਮਵਾਰ ਨੂੰ ਤੀਕੁਨਿਆ ਥਾਣੇ ਵਿੱਚ ਆਸ਼ੀਸ਼ ਮਿਸ਼ਰਾ ਉਰਫ ਮੋਨੂ ਅਤੇ 15-20 ਅਣਪਛਾਤੇ ਲੋਕਾਂ ਖਿਲਾਫ ਭਾਰਤੀ ਸਜ਼ਾ ਜ਼ਾਫਤਾ ਦੀ ਧਾਰਾ 147 (ਹੁੜਦੰਗ ), 148 (ਮਾਰੂ ਹਥਿਆਰਾਂ ਦੀ ਵਰਤੋਂ ), 149 (ਭੀੜ ਹਿੰਸਾ), 279 (ਜਨਤਕ ਥਾਂ ਤੋਂ ਵਾਹਾਂ ਰਾਹੀਂ ਮਨੁੱਖੀ ਜੀਵਨ ਲਈ ਸੰਕਟ ਪੈਦਾ ਕਰਨਾ), 338 (ਦੂਸਰਿਆਂ ਦੇ ਜੀਵਨ ਲਈ ਸੰਕਟ ਪੈਦਾ ਕਰਨਾ), 304ਏ (ਕਿਸੇ ਦੀ ਅਸਾਵਧਾਨੀ ਨਾਲ ਕਿਸੇ ਦੀ ਮੌਤ ਹੋਣਾ), 302 (ਹੱਤਿਆ) ਅਤੇ 120ਬੀ (ਸਾਜਿਸ਼) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਥੇ ਹੀ, ਕਾਂਗਰਸ ਦੀ ਪੰਜਾਬ ਇਕਾਈ ਦੇ ਉੱਤਮ ਨੇਤਾ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਦੇ ਪੁੱਤਰ ਦੀ ਪੁੱਛਗਿਛ ਲਈ ਪੇਸ਼ ਹੋਣ ਤੋਂ ਬਾਅਦ ਆਪਣਾ ਮੌਨ ਵਰਤ ਸ਼ਨੀਵਾਰ ਨੂੰ ਖ਼ਤਮ ਕਰ ਦਿੱਤਾ।

ਵਿਰੋਧੀ ਧਿਰ ਦੇ ਨੇਤਾਵਾਂ ਵਲੋਂ ਸੱਤਾਧਾਰੀ ਭਾਜਪਾ 'ਤੇ ਸਾਧਿਆ ਨਿਸ਼ਾਨਾ

ਕੇਂਦਰੀ ਮੰਤਰੀ ਪਰਿਸ਼ਦ ਵਲੋਂ ਅਜੇ ਮਿਸ਼ਰਾ ਨੂੰ ਬਰਖਾਸਤ ਕਰਨ ਅਤੇ ਉਨ੍ਹਾਂ ਦੇ ਬੇਟੇ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਅਤੇ ਕਿਸਾਨ ਨੇਤਾਵਾਂ ਨੇ ਸ਼ਨੀਵਾਰ ਨੂੰ ਵੀ ਸੱਤਾਧਾਰੀ ਪਾਰਟੀ ਭਾਜਪਾ ਉੱਤੇ ਦਬਾਅ ਬਣਾ ਕੇ ਰੱਖਿਆ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਢਰਾ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਮੇਤ ਕਿਸਾਨ ਨੇਤਾਵਾਂ ਨੇ ਸ਼ਨੀਵਾਰ ਨੂੰ ਵੀ ਇਸ ਮਾਮਲੇ ਨੂੰ ਲੈ ਕੇ ਸੱਤਾਧਾਰੀ ਭਾਜਪਾ ਉੱਤੇ ਨਿਸ਼ਾਨਾ ਸਾਧਿਆ। ਇਸ ਮਾਮਲੇ ਵਿੱਚ ਸਿੱਧੂ ਨੇ ਨਿਘਾਸਨ ਤਹਸੀਲ ਵਿੱਚ ਮੁਕਾਮੀ ਸੰਪਾਦਕ ਰਾਮ ਕਸ਼ਯਪ ਦੇ ਘਰ ਦੇ ਬਾਹਰ ਸ਼ੁੱਕਰਵਾਰ ਸ਼ਾਮ 6-15 ਮਿੰਟ ਤੋਂ ਆਪਣਾ ਮੌਨ ਵਰਤ ਸ਼ੁਰੂ ਕੀਤਾ ਸੀ। ਕਸ਼ਯਪ ਦੀ 3 ਅਕਤੂਬਰ ਦੀ ਘਟਨਾ ਵਿੱਚ ਮੌਤ ਹੋ ਗਈ ਸੀ। ਨਵਜੋਤ ਸਿੰਘ ਸਿੱਧੂ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਕਿਹਾ, ਇਹ ਸੱਚ ਦੀ ਜਿੱਤ ਹੈ। ਕੋਈ ਵਿਅਕਤੀ ਰਾਜਾ ਹੋ ਸਕਦਾ ਹੈ ਪਰ ਇਨਸਾਫ ਤੋਂ ਕੋਈ ਬਹੁਤਾ ਦੂਰ ਨਹੀਂ ਹੁੰਦਾ। ਇਨਸਾਫ ਹੈ ਤਾਂ ਸ਼ਾਸਨ ਹੈ ਅਤੇ ਜੇਕਰ ਇਨਸਾਫ ਨਹੀਂ ਹੈ, ਕੁਸ਼ਾਸਨ ਹੈ। ਇਹ ਕਿਸਾਨਾਂ ਦੇ ਪਰਿਵਾਰਾਂ, ਲਵਪ੍ਰੀਤ ਸਿੰਘ ਦੇ ਪਰਿਵਾਰ ਅਤੇ ਰਮਨ ਕਸ਼ਯਪ ਦੇ ਪਰਿਵਾਰ ਦੀ ਜਿੱਤ ਹੈ।

ਸਰਕਾਰ ਦੋਸ਼ੀਆਂ ਦੀ ਹਿਫਾਜ਼ਤ ਨਹੀਂ ਸਜ਼ਾ ਦੇਵੇ

ਮਾਰੇ ਗਏ ਚਾਰ ਕਿਸਾਨਾਂ ਵਿੱਚੋਂ ਲਖੀਮਪੁਰ ਦੇ ਪਲੀਆ ਪਿੰਡ ਦਾ ਲਵਪ੍ਰੀਤ ਸਿੰਘ ਵੀ ਸ਼ਾਮਿਲ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਇਸ ਮਾਮਲੇ ਵਿੱਚ ਸ਼ਨੀਵਾਰ ਨੂੰ ਟਵੀਟ ਕੀਤਾ। ਪੀੜਤ ਕਿਸਾਨ ਪਰਿਵਾਰਾਂ ਦੀ ਇੱਕ ਹੀ ਮੰਗ ਹੈ। ਉਨ੍ਹਾਂ ਨੂੰ ਇਨਸਾਫ ਮਿਲੇ। ਉਨ੍ਹਾਂ ਨੇ ਕਿਹਾ ਕਿ ਮੰਤਰੀ ਦੀ ਬਰਖਾਸਤਗੀ ਅਤੇ ਕਤਲ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਿਨਾਂ ਇਨਸਾਫ ਮਿਲਣਾ ਮੁਸ਼ਕਲ ਹੈ। ਸਰਕਾਰ ਮੁਲਜ਼ਮ ਨੂੰ ਹਾਜ਼ਰ ਹੋਣ ਦਾ ਸੱਦਾ ਭੇਜਕੇ ਕੀ ਸੁਨੇਹਾ ਦੇਣਾ ਚਾਹੁੰਦੀ ਹੈ। ਸਰਕਾਰ ਦੋਸ਼ੀਆਂ ਨੂੰ ਹਿਫਾਜ਼ਤ ਨਹੀਂ, ਸਜ਼ਾ ਦੇਵੇ। ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ਨੀਵਾਰ ਨੂੰ ਇਲਜ਼ਾਮ ਲਗਾਇਆ ਕਿ ਉੱਤਰ-ਪ੍ਰਦੇਸ਼ ਦੀ ਭਾਜਪਾ ਸਰਕਾਰ ਲਖੀਮਪੁਰ ਹਿੰਸਾ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਦੋਸ਼ੀ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਸੰਮਨ ਭੇਜਣ ਬਜਾਏ ਫੁੱਲਾਂ ਦਾ ਗੁਲਦਸਤੇ ਦੇ ਰਹੀ ਹੈ।

ਸੰਮਨ ਦੀ ਬਜਾਏ ਅਸ਼ੀਸ਼ ਮਿਸ਼ਰਾ ਨੂੰ ਦਿੱਤੇ ਜਾ ਰਹੇ ਗੁਲਦਸਤੇ

ਯਾਦਵ ਨੇ ਲਖਨਊ ਵਿੱਚ ਪੱਤਰਕਾਰਾਂ ਨੂੰ ਕਿਹਾ, ਜਿਸ ਤਰ੍ਹਾਂ ਨਾਲ ਪਹਿਲਾਂ ਕਿਸਾਨਾਂ ਨੂੰ ਦਰੜਿਆ ਗਿਆ, ਹੁਣ ਕਾਨੂੰਨ ਨੂੰ ਦਰੜਣ ਦੀ ਤਿਆਰੀ ਚੱਲ ਰਹੀ ਹੈ। ਤੁਸੀਂ ਵੇਖਿਆ ਹੋਵੇਗਾ ਕਿ ਕਿਵੇਂ ਇੱਕ ਵਾਹਨ ਨੇ ਕਿਸਾਨਾਂ ਨੂੰ ਦਰੜ ਦਿੱਤਾ, ਜੋ ਆਪਣੇ ਅਧਿਕਾਰਾਂ ਲਈ ਲੜ ਰਹੇ ਸਨ। ਦੋਸ਼ੀ ਵਿਅਕਤੀ ਅਜੇ ਤੱਕ ਫੜੇ ਨਹੀਂ ਗਏ ਹਨ। ਉਨ੍ਹਾਂ ਨੂੰ ਸੰਮਨ ਦੇਣ ਦੀ ਬਜਾਏ, ਫੁੱਲਾਂ ਦਾ ਗੁਲਦਸਤਾ ਦਿੱਤਾ ਜਾ ਰਿਹਾ ਹੈ। ਸੰਮਨ ਸਿਰਫ ਨਾਮ ਦੇ ਹੀ ਹਨ। ਅਸਲ ਵਿੱਚ ਸਨਮਾਨ ਦਿੱਤਾ ਜਾਂਦਾ ਹੈ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਦੀ ਅਗੁਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਇਲਜ਼ਾਮ ਲਗਾਇਆ ਕਿ ਪਹਿਲਾਂ ਤੋਂ ਤੈਅ ਸਾਜਿਸ਼ ਦੇ ਤਹਿਤ ਹਿੰਸਾ ਕੀਤੀ ਗਈ।

ਕਿਸਾਨਾਂ ਵਲੋਂ ਕੀਤਾ ਜਾ ਰਿਹੈ ਲਗਾਤਾਰ ਵਿਰੋਧ

ਕਿਸਾਨ ਸੰਘਾਂ ਨੇ ਕਿਹਾ ਕਿ ਜੇਕਰ ਸਰਕਾਰ 11 ਅਕਤੂਬਰ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਹੈ ਤਾਂ ਉਹ ਮਾਰੇ ਗਏ ਕਿਸਾਨਾਂ ਦੀਆਂ ਅਸਥੀਆਂ ਨੂੰ ਲੈ ਕੇ ਲਖੀਮਪੁਰ ਖੀਰੀ ਤੋਂ ਸ਼ਹੀਦ ਕਿਸਾਨ ਯਾਤਰਾ ਕੱਢਣਗੇ। ਐੱਸ.ਕੇ.ਐੱਣ. ਨੇ 18 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਪੂਰੇ ਦੇਸ਼ ਵਿੱਚ ਰੇਲ ਰੋਕਣ ਅੰਦੋਲਨ ਅਤੇ 26 ਅਕਤੂਬਰ ਨੂੰ ਲਖਨਊ ਵਿੱਚ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ। ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਦੇ ਨੇਤਾ ਯੋਗੇਂਦਰ ਯਾਦਵ ਨੇ ਦਿੱਲੀ ਵਿੱਚ ਪੱਤਰ ਪ੍ਰੇਰਕ ਸੰਮੇਲਨ ਵਿੱਚ ਕਿਹਾ ਕਿ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਹੱਤਿਆ ਅਤੇ ਸਾਜਿਸ਼ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਕਿਸਾਨ ਨੇਤਾ ਨੇ ਇਲਜ਼ਾਮ ਲਗਾਇਆ, ਉਹ ਮਾਮਲੇ ਵਿੱਚ ਦੋਸ਼ੀਆਂ ਨੂੰ ਵੀ ਬਚਾ ਰਹੇ ਹਨ।

ਇਹ ਵੀ ਪੜ੍ਹੋ-ਕੀ ਇਸ ਵਾਰ ਅਕਾਲੀ ਦਲ ਨੂੰ ਮਿਲੇਗਾ ਪ੍ਰਕਾਸ਼ ਸਿੰਘ ਬਾਦਲ ਦਾ ਸਹਾਰਾ?

Last Updated : Oct 10, 2021, 5:33 PM IST

ABOUT THE AUTHOR

...view details