ਅਸਮ: ਅਸਮ ਦੇ ਨਗਾਂਵ ਜ਼ਿਲ੍ਹੇ ਦੀ ਇੱਕ ਮਹਿਲਾ ਦਾ ਪਤੀ ਉਸ ਨੂੰ ਅਪਣਾਉਣ ਲਈ ਤਿਆਰ ਹੈ, ਹਾਲਾਂਕਿ ਉਹ 20-25 ਵੱਖ-ਵੱਖ ਵਿਅਕਤੀਆਂ ਨਾਲ ਕਥਿਤ ਤੌਰ ‘ਤੇ ਭੱਜ ਚੁੱਕੀ ਹੈ, ਉਹ ਵੀ ਪਿਛਲੇ 10 ਸਾਲਾਂ ਵਿੱਚ। ਵਿਅਕਤੀ ਦੇ ਪਿਤਾ ਯਾਨੀ ਮਹਿਲਾ ਦੇ ਸਹੁਰੇ ਨੇ ਇੱਕ ਇਲੈਕਟ੍ਰਾਨਿਕ ਚੈਨਲ ਨਾਲ ਗੱਲ ਕਰਦਿਆਂ ਕਥਿਤ ਤੌਰ ‘ਤੇ ਇਹ ਗੱਲ ਕਹੀ ਕਿ ਉਸ ਦੀ ਨੂੰਹ 25 ਵਾਰ ਘਰੋਂ WOMAN'S 25TH ESCAPE ਨੱਸ ਚੁੱਕੀ ਹੈ ਤੇ ਪਤੀ ਅਜੇ ਉਸ ਨੂੰ ਅਪਣਾਉਣ ਲਈ ਤਿਆਰ ਹੈ।
ਇਸ ਵਾਰ ਮੁਹੱਲੇ ਦੇ ਹੀ ਵਿਅਕਤੀ ਨਾਲ ਨੱਸੀ
ਸੂਤਰਾਂ ਮੁਤਾਬਕ ਉਹ ਜਦੋਂ ਵੀ ਘਰੋਂ ਨੱਸੀ ਤਾਂ ਕੁਝ ਦਿਨਾਂ ਬਾਅਦ ਹੀ ਵਾਪਸ ਪਰਤ ਆਈ। ਹੁਣ ਤਾਜਾ ਘਟਨਾਕ੍ਰਮ ਵਿੱਚ ਤਾਂ ਉਹ ਆਪਣੇ ਮੁਹੱਲੇ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਨਾਲ ਕਥਿਤ ਤੌਰ ‘ਤੇ ਨੱਸ ਗਈ ਸੀ। ਇਥੇ ਇਹ ਵੀ ਦਿਲਚਸਪ ਗੱਲ ਹੈ ਕਿ ਇਹ ਮਹਿਲਾ ਤਿੰਨ ਬੱਚਿਆਂ ਦੀ ਮਾਂ ਵੀ ਹੈ। ਕਿਸੇ ਮਹਿਲਾ ਵੱਲੋਂ ਘਰੋਂ ਇੰਨੀ ਵਾਰ ਨੱਸਣ ਦਾ ‘ਰਿਕਾਰਡ‘ ਕਾਇਮ ਕਰਨ ਦਾ ਇਹ ਮਾਮਲਾ ਮੱਧ ਅਸਮ ਦੇ ਢਿੰਗ ਲਹਿਕਰ ਪਿੰਡ ਤੋਂ ਸਾਹਮਣੇ ਆਇਆ ਹੈ।
ਪਤੀ ਘਰ ਆਇਆ ਤਾਂ ਨਾ ਪਤਨੀ ਮਿਲੀ, ਨਾ ਹੀ ਬੱਚਾ