ਹੈਦਰਾਬਾਦ: ਆਲ ਇੰਡੀਆ ਮਜਲਿਸ-ਏ-ਇਤੇਹਾਦੂਲ ਮੁਸਲਿਮਿਨ (AIMIM) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ। ਓਵੈਸੀ ਨੇ ਮੋਦੀ ਨੂੰ 1 ਦਸੰਬਰ ਨੂੰ ਹੋਣ ਵਾਲੀਆਂ ਗ੍ਰੇਟਰ ਹੈਦਰਾਬਾਦ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਲਈ ਪ੍ਰਚਾਰ ਕਰਨ ਅਤੇ ਜਿੱਤ ਕੇ ਭਾਜਪਾ ਨੂੰ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ। ਓਵੈਸੀ ਨੇ ਕਿਹਾ ਕਿ ਵੇਖਦੇ ਹਾਂ ਭਾਜਪਾ ਚੋਣਾਂ ਵਿੱਚ ਕਿੰਨੀਆਂ ਸੀਟਾਂ ਜਿੱਤਦੀ ਹੈ।
ਓਵੈਸੀ ਨੇ ਅਕਬਰਬਾਗ ਡਵੀਜ਼ਨ ਵਿਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਪ੍ਰਚਾਰ ਲਈ ਕੇਂਦਰੀ ਮੰਤਰੀ ਨੂੰ ਭੇਜਣ ਦੀ ਬਜਾਏ ਚੋਣ ਪ੍ਰਚਾਰ ਲਈ ਆਪ ਆਉਣਾ ਚਾਹੀਦਾ ਹੈ ਅਤੇ ਆਪਣੀ ਯੋਗਤਾ ਦਾ ਸਬੂਤ ਦੇਣਾ ਚਾਹੀਦਾ ਹੈ।
AIMIM ਦੇ ਸੰਸਦ ਮੈਂਬਰ ਓਵੈਸੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਸੀਂ ਇਥੇ ਆਓ ਤੇ ਆਪਣੀ ਬੈਠਕ ਆਯੋਜਿਤ ਕਰੋਂ। ਅਸੀਂ ਵੇਖਾਂਗੇ ਕਿ ਤੁਸੀਂ ਕਿੰਨੀਆਂ ਸੀਟਾਂ ਜਿੱਤਦੇ ਹੋ।
ਓਵੈਸੀ ਨੇ ਅੱਗੇ ਕਿਹਾ ਕਿ ਬਿਹਾਰ 2019 ਦੀਆਂ ਸੰਸਦੀ ਚੋਣਾਂ ਵਿੱਚ ਬੀਜੇਪੀ ਨੇ 220 ਵਿਧਾਨ ਸਭਾ ਹਲਕਿਆਂ ਵਿੱਚ ਜਿੱਤ ਦਰਜ ਕੀਤੀ ਸੀ ਅਤੇ ਡੇਢ ਸਾਲ ਵਿੱਚ ਜਿੱਤ ਪ੍ਰਾਪਤ ਕੀਤੀਆਂ ਸੀਟਾਂ ਘੱਟ ਕੇ 75 ਹੋ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀ ਸਥਿਤੀ ਵਿੱਚ ਜਦੋਂ ਸੀਟਾਂ ਘੱਟ ਹੋਣਗੀਆਂ ਤਾਂ ਪਾਰਟੀ ਨੂੰ ਘੱਟੋ ਘੱਟ ਹੁਣ ਇਸ ਸਥਿਤੀ ਨੂੰ ਸਮਝ ਲੈਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਪੀਐਮ ਮੋਦੀ ਅਤੇ ਅਮਿਤ ਸ਼ਾਹ ਦਾ ਘਿਰਾਓ ਕੀਤਾ ਸੀ ਅਤੇ ਕਿਹਾ ਸੀ ਕਿ ਜੇ ਪਾਕਿਸਤਾਨੀ ਅਤੇ ਰੋਹਿੰਗਿਆ ਦੇ ਲੋਕ ਇਥੇ ਰਹਿ ਰਹੇ ਹਨ ਤਾਂ ਇਸ ਲਈ ਵੀ ਇਹ ਦੋਵੇਂ ਹੀ ਜ਼ਿੰਮੇਵਾਰ ਹਨ। ਉਸੇ ਸਮੇਂ ਓਵੈਸੀ ਨੇ ਹੈਦਰਾਬਾਦ ਵਿੱਚ ਪਾਕਿਸਤਾਨੀਆਂ ਅਤੇ ਰੋਹਿੰਗਿਆਂ ਦੀ ਮੌਜੂਦਗੀ ਨੂੰ ਨਜ਼ਰ ਅੰਦਾਜ਼ ਕਰਨ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਸ਼ਨ ਰੈਡੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।